Acts 21:34 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਭੀੜ ਵਿੱਚੋਂ, ਵੱਖ-ਵੱਖ ਲੋਕ ਉੱਚੀ-ਉੱਚੀ ਅੱਡੋ-ਅੱਡ ਗੱਲਾਂ ਦਾ ਰੌਲਾ ਪਾ ਰਹੇ ਸਨ ਇਸ ਖੱਪ ਰੌਲੇ ਵਿੱਚ ਸੈਨਾ ਅਧਿਕਾਰੀ ਨੂੰ ਸੱਚਾਈ ਨਾ ਪਤਾ ਲੱਗ ਸੱਕੀ। ਇਸ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਉਸ ਨੂੰ ਸੈਨਾ ਭਵਨ ਵਿੱਚ ਲੈ ਜਾਣ ਦਾ ਆਦੇਸ਼ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਉਸ ਨੇ ਪੁੱਛਿਆ, “ਇਹ ਕੌਣ ਹੈ? ਇਸ ਨੇ ਕੀ ਕੀਤਾ ਹੈ?” ਭੀੜ ਵਿੱਚੋਂ ਕੋਈ ਕੁਝ ਰੌਲਾ ਪਾ ਰਿਹਾ ਸੀ, ਕੋਈ ਕੁਝ ਪਰ ਰੌਲੇ ਦੇ ਕਾਰਨ ਉਹ ਕੁਝ ਠੀਕ ਨਾ ਸਮਝ ਸਕਿਆ । ਇਸ ਲਈ ਉਸ ਨੇ ਪੌਲੂਸ ਨੂੰ ਕਿਲੇ ਵਿੱਚ ਲੈ ਜਾਣ ਦਾ ਹੁਕਮ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭੀੜ ਵਿੱਚੋਂ ਲੋਕ ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ। ਰੌਲੇ ਦੇ ਕਾਰਨ ਸੈਨਾਪਤੀ ਸੱਚਾਈ ਦੀ ਪਹਿਚਾਣ ਨਾ ਕਰ ਸਕਿਆ, ਇਸ ਲਈ ਉਸਨੇ ਮੁਕੱਰਰ ਕੀਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਭੀੜ ਵਿੱਚੋਂ ਕਈ ਕੁਝ ਪੁਕਾਰਨ ਲੱਗੇ ਅਤੇ ਕਈ ਕੁਝ ਅਰ ਜਾਂ ਉਸ ਰੌਲੇ ਦੇ ਕਾਰਨ ਹਕੀਕਤ ਮਲੂਮ ਨਾ ਕਰ ਸੱਕਿਆ ਤਾਂ ਉਸ ਨੇ ਹੁਕਮ ਦਿੱਤਾ ਭਈ ਇਹ ਨੂੰ ਕਿਲੇ ਵਿੱਚ ਲੈ ਜਾਓ
Punjabi ERV
ਭੀਡ਼ ਵਿੱਚੋਂ, ਵਖ-ਵਖ ਲੋਕ ਉੱਚੀ-ਉੱਚੀ ਅਡ੍ਡੋ-ਅਡ੍ਡ ਗੱਲਾਂ ਦਾ ਰੌਲਾ ਪਾ ਰਹੇ ਸਨ ਇਸ ਖਪ੍ਪ ਰੌਲੇ ਵਿੱਚ ਸੈਨਾ ਅਧਿਕਾਰੀ ਨੂੰ ਸੱਚਾਈ ਨਾ ਪਤਾ ਲੱਗ ਸਕੀ। ਇਸ ਲਈ ਉਸਨੇ ਆਪਣੇ ਸਿਪਾਹੀਆਂ ਨੂੰ ਉਸ ਨੂੰ ਸੈਨਾ ਭਵਨ ਵਿੱਚ ਲੈ ਜਾਣ ਦਾ ਆਦੇਸ਼ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਭੀੜ ਵਿੱਚੋਂ ਕਈ ਕੁਝ ਕਹਿਣ ਲੱਗੇ ਅਤੇ ਕਈ ਕੁਝ, ਜਦੋਂ ਉਹ ਉਸ ਰੌਲ਼ੇ ਦੇ ਕਾਰਨ ਅਸਲੀ ਗੱਲ ਪਤਾ ਨਾ ਕਰ ਸਕਿਆ ਤਾਂ ਉਸ ਨੇ ਹੁਕਮ ਦਿੱਤਾ ਕਿ ਇਹ ਨੂੰ ਕਿਲੇ ਵਿੱਚ ਲੈ ਜਾਓ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے بِھیڑ وِچوں کئیاں نیں کُجھ۔ تے کئیاں نیں کُجھ اواز ماری۔ تے رَولے دے صدقہ اوہنوں جد پَکّی گلّ معلُوم نا ہو سکی۔ اوس حُکم دِتّا پئی اوہنوں قِلعے وِچ لے جان۔
Punjabi Standard Bible (Punjabi Standard Bible) 2023
ਪਰ ਭੀੜ ਵਿੱਚੋਂ ਕੋਈ ਕੁਝ ਅਤੇ ਕੋਈ ਕੁਝ ਕਹਿ ਰਿਹਾ ਸੀ; ਜਦੋਂ ਰੌਲ਼ੇ ਦੇ ਕਾਰਨ ਸੂਬੇਦਾਰ ਨੂੰ ਸਹੀ ਗੱਲ ਦਾ ਪਤਾ ਨਾ ਲੱਗ ਸਕਿਆ ਤਾਂ ਉਸ ਨੇ ਪੌਲੁਸ ਨੂੰ ਛਾਉਣੀ ਵਿੱਚ ਲਿਜਾਣ ਦਾ ਹੁਕਮ ਦਿੱਤਾ।