Acts 21:37 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸਿਪਾਹੀ ਉਸ ਨੂੰ ਸੈਨਾ ਭਵਨ ਵਿੱਚ ਲਿਜਾਣ ਨੂੰ ਤਿਆਰ ਸਨ। ਪੌਲੁਸ ਨੇ ਪੁੱਛਿਆ, “ਕੀ ਮੈਂ ਤੈਨੂੰ ਕੁਝ ਆਖ ਸੱਕਦਾ ਹਾਂ?” ਉਸ ਨੇ ਕਿਹਾ, “ਓਏ। ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ?
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਉਹ ਪੌਲੂਸ ਨੂੰ ਕਿਲੇ ਦੇ ਅੰਦਰ ਲੈ ਜਾਣ ਹੀ ਵਾਲੇ ਸਨ ਤਾਂ ਪੌਲੂਸ ਨੇ ਸੈਨਾਪਤੀ ਨੂੰ ਕਿਹਾ, “ਕੀ ਮੈਂ ਤੁਹਾਡੇ ਅੱਗੇ ਕੋਈ ਬੇਨਤੀ ਕਰ ਸਕਦਾ ਹਾਂ?” ਫਿਰ ਉਸ ਨੇ ਕਿਹਾ, “ਕੀ ਤੂੰ ਯੂਨਾਨੀ ਜਾਣਦਾ ਹੈਂ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਵੇਂ ਹੀ ਸਿਪਾਹੀ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾ ਰਹੇ ਸਨ, ਉਸਨੇ ਸੈਨਾਪਤੀ ਨੂੰ ਪੁੱਛਿਆ, “ਕੀ ਮੈਂ ਤੁਹਾਨੂੰ ਕੁਝ ਦੱਸ ਸਕਦਾ ਹਾਂ?” “ਕੀ ਤੁਸੀਂ ਯੂਨਾਨੀ ਬੋਲਦੇ ਹੋ?” ਉਸਨੇ ਜਵਾਬ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਜਦ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਣ ਲੱਗੇ ਤਾਂ ਉਹ ਨੇ ਸਰਦਾਰ ਨੂੰ ਕਿਹਾ, ਜੇ ਹੁਕਮ ਹੋਵੇ ਤਾਂ ਮੈਂ ਤੇਰੇ ਅੱਗੇ ਕੁਝ ਆਖਾਂॽ ਉਹ ਬੋਲਿਆ, ਭਲਾ, ਤੂੰ ਯੂਨਾਨੀ ਬੋਲੀ ਜਾਣਦਾ ਹੈਂॽ
Punjabi ERV
ਸਿਪਾਹੀ ਉਸਨੂੰ ਸੈਨਾ ਭਵਨ ਵਿੱਚ ਲਿਜਾਣ ਨੂੰ ਤਿਆਰ ਸਨ। ਪੌਲੁਸ ਨੇ ਪੁੱਛਿਆ, “ਕੀ ਮੈਂ ਤੈਨੂੰ ਕੁਝ ਆਖ ਸਕਦਾ ਹਾਂ?” ਉਸਨੇ ਕਿਹਾ, “ਓਏ। ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਣ ਲੱਗੇ ਤਾਂ ਉਹ ਨੇ ਸਰਦਾਰ ਨੂੰ ਕਿਹਾ, ਜੇ ਹੁਕਮ ਹੋਵੇ ਤਾਂ ਮੈਂ ਤੇਰੇ ਅੱਗੇ ਕੁਝ ਆਖਾਂ? ਉਹ ਬੋਲਿਆ, ਕੀ, ਤੂੰ ਯੂਨਾਨੀ ਬੋਲੀ ਜਾਣਦਾ ਹੈਂ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد پَولُس نُوں قِلعے دے اندر لیجان لگّے۔ اوس سردار نُوں آکھیا مَینُوں اجازت اے۔ پئی تینُوں کُجھ آکھاں؟ اوس آکھیا تُوں یُونانی بولی جاننا ایں؟
Punjabi Standard Bible (Punjabi Standard Bible) 2023
ਜਦੋਂ ਉਹ ਪੌਲੁਸ ਨੂੰ ਛਾਉਣੀ ਦੇ ਅੰਦਰ ਲਿਜਾਣ ਲੱਗੇ ਤਾਂ ਉਸ ਨੇ ਸੈਨਾਪਤੀ ਨੂੰ ਕਿਹਾ, “ਜੇ ਆਗਿਆ ਹੋਵੇ ਤਾਂ ਮੈਂ ਤੈਨੂੰ ਕੁਝ ਕਹਾਂ?” ਉਸ ਨੇ ਕਿਹਾ, “ਕੀ ਤੂੰ ਯੂਨਾਨੀ ਭਾਸ਼ਾ ਜਾਣਦਾ ਹੈਂ?