Acts 22:24 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਸੈਨਾ ਅਧਿਕਾਰੀ ਨੇ ਸਿਪਾਹੀਆਂ ਨੂੰ ਪੌਲੁਸ ਨੂੰ ਸੈਨਾ ਭਵਨ ਅੰਦਰ ਲੈ ਜਾਣ ਦਾ ਹੁਕਮ ਦਿੱਤਾ। ਉਸ ਨੇ ਉਨ੍ਹਾਂ ਨੂੰ ਪੌਲੁਸ ਨੂੰ ਕੁੱਟਕੇ ਇਹ ਪੁੱਛਣ ਲਈ ਕਿਹਾ ਕਿ ਕੀ ਕਾਰਣ ਹੈ ਜੋ ਉਹ ਉਸ ਉੱਤੇ ਇੰਝ ਰੌਲਾ ਪਾ ਰਹੇ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਸੈਨਾਪਤੀ ਨੇ ਹੁਕਮ ਦਿੱਤਾ, “ਇਸ ਨੂੰ ਅੰਦਰ ਕਿਲੇ ਵਿੱਚ ਲੈ ਚੱਲੋ ਅਤੇ ਕੋਰੜੇ ਮਾਰ ਕੇ ਇਸ ਦੀ ਜਾਂਚ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਇਹ ਲੋਕ ਇਸ ਦੇ ਵਿਰੁੱਧ ਕਿਉਂ ਰੌਲਾ ਪਾ ਰਹੇ ਹਨ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸੈਨਾਪਤੀ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ। ਉਸਨੇ ਹਦਾਇਤ ਕੀਤੀ ਕਿ ਉਸਨੂੰ ਕੋਰੜੇ ਮਾਰੇ ਜਾਣ ਤਾਂ ਜੋ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇ ਕਿ ਲੋਕ ਉਸ ਉੱਤੇ ਇਸ ਤਰ੍ਹਾਂ ਕਿਉਂ ਰੌਲਾ ਪਾ ਰਹੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਸਰਦਾਰ ਨੇ ਹੁਕਮ ਦਿੱਤਾ ਜੋ ਉਹ ਨੂੰ ਕਿਲੇ ਵਿੱਚ ਲਿਆਉਣ ਅਤੇ ਆਖਿਆ ਭਈ ਉਹ ਨੂੰ ਕੋਰੜੇ ਮਾਰ ਕੇ ਪਰਤਾਓ ਤਾਂ ਜੋ ਮੈਨੂੰ ਮਾਲੂਮ ਹੋਵੇ ਕਿ ਓਹ ਕਿਸ ਕਾਰਨ ਇਹ ਦੇ ਮਗਰ ਇਉਂ ਡੰਡ ਪਾਉਂਦੇ ਹਨ
Punjabi ERV
ਫ਼ੇਰ ਸੈਨਾ ਅਧਿਕਾਰੀ ਨੇ ਸਿਪਾਹੀਆਂ ਨੂੰ ਪੌਲੁਸ ਨੂੰ ਸੈਨਾ ਭਵਨ ਅੰਦਰ ਲੈ ਜਾਣ ਦਾ ਹੁਕਮ ਦਿੱਤਾ। ਉਸਨੇ ਉਨ੍ਹਾਂ ਨੂੰ ਪੌਲੁਸ ਨੂੰ ਕੁੱਟਕੇ ਇਹ ਪੁਛਣ ਲਈ ਕਿਹਾ ਕਿ ਕੀ ਕਾਰਣ ਹੈ ਜੋ ਉਹ ਉਸ ਉੱਤੇ ਇੰਝ ਰੌਲਾ ਪਾ ਰਹੇ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਫੌਜ ਦੇ ਸਰਦਾਰ ਨੇ ਉਹ ਨੂੰ ਕਿਲੇ ਵਿੱਚ ਲਿਆਉਣ ਦਾ ਹੁਕਮ ਦਿੱਤਾ ਅਤੇ ਆਖਿਆ ਕਿ ਕੋਰੜੇ ਮਾਰ ਕੇ ਉਹ ਦੀ ਜਾਂਚ-ਪੜਤਾਲ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਉਹ ਕਿਸ ਕਾਰਨ ਇਹ ਦੇ ਮਗਰ ਰੌਲ਼ਾ ਪਾਉਂਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تاں پلٹن دے سردار حُکم دِتّا۔ پئی اوہنوں قِلعے دے اندر لے آؤن تے آکھیا پئی اوہنوں کولڑے مار کے اوہدا بیان لوؤ۔ تاں جو مَینُوں معلُوم ہوئے پئی کِیہ سبّب اے جو اوہ اوہدی ضِد وِچ اِنج ڈنڈ پاندے نیں۔
Punjabi Standard Bible (Punjabi Standard Bible) 2023
ਤਾਂ ਸੈਨਾਪਤੀ ਨੇ ਉਸ ਨੂੰ ਛਾਉਣੀ ਵਿੱਚ ਲਿਜਾਣ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਉਸ ਨੂੰ ਕੋਰੜੇ ਮਾਰ ਕੇ ਪੁੱਛਗਿੱਛ ਕੀਤੀ ਜਾਵੇ ਤਾਂਕਿ ਪਤਾ ਲੱਗ ਸਕੇ ਕਿ ਉਹ ਕਿਸ ਕਰਕੇ ਉਸ ਉੱਤੇ ਇਸ ਤਰ੍ਹਾਂ ਚੀਕ ਰਹੇ ਸਨ।