Acts 23:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਗਲੇ ਦਿਨ ਦੀ ਸਵੇਰ ਕੁਝ ਯਹੂਦੀਆਂ ਨੇ ਪੌਲੁਸ ਦੇ ਵਿਰੁੱਧ ਸਾਜਿਸ਼ ਕੀਤੀ। ਉਨ੍ਹਾਂ ਨੇ ਆਪੋ ਵਿੱਚ ਹੀ ਮਤਾ ਪਕਾਇਆ ਕਿ ਜਦ ਤੱਕ ਉਹ ਪੌਲੁਸ ਨੂੰ ਮਾਰ ਨਾ ਮੁਕਾਉਣਗੇ ਉਹ ਕੁਝ ਵੀ ਨਹੀਂ ਖਾਣ ਪੀਣਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਮਿਲ ਕੇ ਇੱਕ ਵਿਉਂਤ ਬਣਾਈ । ਉਹਨਾਂ ਨੇ ਸੌਂਹ ਚੁੱਕੀ ਕਿ ਜਦੋਂ ਤੱਕ ਉਹ ਪੌਲੂਸ ਨੂੰ ਜਾਨੋਂ ਮਾਰ ਨਾ ਲੈਣਗੇ, ਉਹ ਕੁਝ ਨਹੀਂ ਖਾਣ-ਪੀਣਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਗਲੀ ਸਵੇਰ ਕੁਝ ਯਹੂਦੀਆਂ ਨੇ ਇੱਕ ਸਾਜਿਸ਼ ਰਚੀ ਅਤੇ ਉਨ੍ਹਾਂ ਨੇ ਆਪਸ ਵਿੱਚ ਸਹੁੰ ਖਾਧੀ ਕਿ ਜਦ ਤੱਕ ਅਸੀਂ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤੱਕ ਨਾ ਕੁਝ ਖਾਵਾਂਗੇ ਤੇ ਨਾ ਕੁਝ ਪੀਵਾਂਗੇ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦ ਤੀਕੁਰ ਪੌਲੁਸ ਨੂੰ ਮਾਰ ਨਾ ਲਈਏ ਜੇ ਕੁਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਧ੍ਰਿਗ ਹੋਵੇ!
Punjabi ERV
ਅਗਲੇ ਦਿਨ ਦੀ ਸਵੇਰ ਕੁਝ ਯਹੂਦੀਆਂ ਨੇ ਪੌਲੁਸ ਦੇ ਵਿਰੁੱਧ ਸਾਜਿਸ਼ ਕੀਤੀ। ਉਨ੍ਹਾਂ ਨੇ ਆਪੋ ਵਿੱਚ ਹੀ ਮਤਾ ਪਕਾਇਆ ਕਿ ਜਦ ਤੱਕ ਉਹ ਪੌਲੁਸ ਨੂੰ ਮਾਰ ਨਾ ਮੁਕਾਉਣਗੇ ਉਹ ਕੁਝ ਵੀ ਨਹੀਂ ਖਾਣ ਪੀਣਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਲਈਏ ਜੇ ਕੁਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਹਾਏ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد دِن چڑھیا۔ یہُودِیاں مَتا پکا کے اپنے آپ اُتّے سَونہہ دی مار پائی۔ تے آکھیا۔ پئی جد تِیکر اسی پَولُس نُوں نا مارِیئے اسی کُجھ نا کھاواں پِیاں گے۔
Punjabi Standard Bible (Punjabi Standard Bible) 2023
ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਇੱਕ ਸਾਜ਼ਸ਼ ਰਚੀ ਅਤੇ ਇਹ ਕਹਿ ਕੇ ਆਪਸ ਵਿੱਚ ਸੌਂਹ ਖਾਧੀ ਕਿ ਜਦੋਂ ਤੱਕ ਅਸੀਂ ਪੌਲੁਸ ਨੂੰ ਮਾਰ ਨਾ ਸੁੱਟੀਏ, ਨਾ ਕੁਝ ਖਾਵਾਂਗੇ ਨਾ ਪੀਵਾਂਗੇ।