Acts 23:15 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਹੁਣ ਤੁਸੀਂ ਸੈਨਾ ਦੇ ਸਰਦਾਰ ਨੂੰ ਇੱਕ ਸੰਯੁਕਤ ਸੁਨੇਹਾ ਭੇਜੋ ਕਿ ਉਹ ਉਸ ਨੂੰ ਤੁਹਾਡੇ ਅੱਗੇ ਪੇਸ਼ ਕਰੇ ਅਤੇ ਉਸ ਨੂੰ ਮਨਵਾਓ ਕਿ ਤੁਸੀਂ ਪੌਲੁਸ ਦੀ ਪੂਰੀ ਤਰ੍ਹਾਂ ਪੁੱਛ-ਗਿੱਛ ਕਰਨਾ ਚਾਹੁੰਦੇ ਹੋ। ਜਦੋਂ ਉਹ ਉਸ ਨੂੰ ਤੁਹਾਡੇ ਵੱਲ ਲਿਆ ਰਿਹਾ ਹੋਵੇਗਾ ਤਾਂ ਅਸੀਂ ਪੌਲੁਸ ਨੂੰ ਰਸਤੇ ਵਿੱਚ ਹੀ ਜਾਨੋਂ ਮਾਰ ਮੁਕਾਵਾਂਗੇ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਤੁਸੀਂ ਸੈਨਾਪਤੀ ਅਤੇ ਸਭਾ ਨੂੰ ਸੁਨੇਹਾ ਭੇਜੋ ਕਿ ਉਹ ਪੌਲੂਸ ਨੂੰ ਤੁਹਾਡੇ ਕੋਲ ਲਿਆਉਣ, ਇਹ ਬਹਾਨਾ ਕਰ ਕੇ ਕਿ ਤੁਸੀਂ ਉਸ ਦੇ ਸੰਬੰਧ ਵਿੱਚ ਠੀਕ ਠੀਕ ਜਾਂਚ ਪੜਤਾਲ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਸ ਨੂੰ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਮਾਰ ਦੇਣ ਦੇ ਲਈ ਤਿਆਰ ਰਹਾਂਗੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਹੁਣ, ਤੁਸੀਂ ਅਤੇ ਮਹਾਂਸਭਾ ਨੇ ਸੈਨਾਪਤੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੇ ਮੁਕੱਦਮਾ ਬਾਰੇ ਵਧੇਰੇ ਸਹੀ ਜਾਣਕਾਰੀ ਦੀ ਇੱਛਾ ਦੇ ਬਹਾਨੇ ਉਸਨੂੰ ਤੁਹਾਡੇ ਸਾਹਮਣੇ ਲਿਆਵੇ। ਉਸਦੇ ਇੱਥੇ ਆਉਣ ਤੋਂ ਪਹਿਲਾਂ ਅਸੀਂ ਉਸਨੂੰ ਮਾਰਨ ਲਈ ਤਿਆਰ ਹਾਂ।”
Punjabi Bible 2016 - ਪਵਿੱਤਰ ਬਾਈਬਲ O.V.
ਸੋ ਹੁਣ ਤੁਸੀਂ ਸਭਾ ਦੇ ਨਾਲ ਰਲ ਕੇ ਫੌਜ ਦੇ ਸਰਦਾਰ ਨੂੰ ਕਹੋ ਜੋ ਉਹ ਨੂੰ ਤੁਹਾਡੇ ਕੋਲ ਲੈ ਆਵੇ ਭਈ ਜਿੱਕੂੰ ਤੁਸੀਂ ਉਹ ਦੀ ਹਕੀਕਤ ਹੋਰ ਵੀ ਠੀਕ ਤਰਾਂ ਨਾਲ ਮਲੂਮ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਹ ਦੇ ਮਾਰ ਘੱਤਣ ਨੂੰ ਤਿਆਰ ਹੋ ਰਹਾਂਗੇ
Punjabi ERV
ਇਸ ਲਈ ਹੁਣ ਤੁਸੀਂ ਸੈਨਾ ਦੇ ਸਰਦਾਰ ਨੂੰ ਇੱਕ ਸੰਯੁਕਤ ਸੁਨੇਹਾ ਭੇਜੋ ਕਿ ਉਹ ਉਸਨੂੰ ਤੁਹਾਡੇ ਅੱਗੇ ਪੇਸ਼ ਕਰੇ ਅਤੇ ਉਸਨੂੰ ਮਨਵਾਓ ਕਿ ਤੁਸੀਂ ਪੌਲੁਸ ਦੀ ਪੂਰੀ ਤਰ੍ਹਾਂ ਪੁਛ-ਗਿਛ ਕਰਨਾ ਚਾਹੁੰਦੇ ਹੋ। ਜਦੋਂ ਉਹ ਉਸਨੂੰ ਤੁਹਾਡੇ ਵੱਲ ਲਿਆ ਰਿਹਾ ਹੋਵੇਗਾ ਤਾਂ ਅਸੀਂ ਪੌਲੁਸ ਨੂੰ ਰਸਤੇ ਵਿੱਚ ਹੀ ਜਾਨੋਂ ਮਾਰ ਮੁਕਾਵਾਂਗੇ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਹੁਣ ਤੁਸੀਂ ਸਭਾ ਦੇ ਨਾਲ ਮਿਲ ਕੇ ਫੌਜ ਦੇ ਸਰਦਾਰ ਨੂੰ ਆਖੋ ਜੋ ਉਹ ਨੂੰ ਤੁਹਾਡੇ ਕੋਲ ਲੈ ਆਵੇ ਕਿ ਜਿਵੇਂ ਤੁਸੀਂ ਉਹ ਦੀ ਹਕੀਕਤ ਦੀ ਹੋਰ ਵੀ ਠੀਕ ਤਰ੍ਹਾਂ ਜਾਂਚ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਹ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਹ ਦੇ ਮਾਰ ਦੇਣ ਲਈ ਤਿਆਰ ਰਹਾਂਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو صدرِ مجلس دے نال رَل کے تُسی پلٹن دے سردار اگّے عرض کرو۔ پئی بھلکے پَولُس نُوں اوہ ایس طرح تُہاڈے کول لے آوے۔ جیویں پئی اوہدی حِقیقت ہور وی معلُوم کرنی چاہندے ہو۔ اوہدے نیڑے آؤن توں پہلاں اسی اوہنوں مارن لئی تیار آں۔
Punjabi Standard Bible (Punjabi Standard Bible) 2023
ਸੋ ਹੁਣ ਤੁਸੀਂ ਮਹਾਂਸਭਾ ਦੇ ਨਾਲ ਮਿਲ ਕੇ ਸੈਨਾਪਤੀ ਨੂੰ ਕਹੋ ਕਿ ਅਸੀਂ ਉਸ ਦੇ ਵਿਖੇ ਹੋਰ ਵੀ ਚੰਗੀ ਤਰ੍ਹਾਂ ਜਾਂਚ ਕਰਨਾ ਚਾਹੁੰਦੇ ਹਾਂ, ਇਸ ਲਈ ਉਹ ਉਸ ਨੂੰ ਹੇਠਾਂ ਤੁਹਾਡੇ ਕੋਲ ਲਿਆਵੇ ਅਤੇ ਅਸੀਂ ਉਸ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਮਾਰ ਸੁੱਟਣ ਲਈ ਤਿਆਰ ਹੋਵਾਂਗੇ।”