Acts 23:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪੌਲੁਸ ਨੇ ਹਨਾਨਿਯਾਹ ਨੂੰ ਆਖਿਆ, “ਪਰਮੇਸ਼ੁਰ ਤੈਨੂੰ ਵੀ ਕੁੱਟੇਗਾ। ਤੂੰ ਅਜਿਹੀ ਮੈਲੀ ਕੰਧ ਹੈਂ ਜਿਸ ਉੱਪਰ ਸਫ਼ੇਦ ਰੋਗਨ ਕੀਤਾ ਹੋਇਆ ਹੈ। ਜਦੋਂ ਤੂੰ ਉੱਥੇ ਬੈਠਾ ਮੂਸਾ ਦੀ ਸ਼ਰ੍ਹਾ ਮੁਤਾਬਕ ਮੇਰਾ ਨਿਆਂ ਕਰਦਾ ਹੈ ਤੂੰ ਉਨ੍ਹਾਂ ਨੂੰ ਆਖਿਆ ਕਿ ਉਹ ਮੈਨੂੰ ਕੁੱਟਣ। ਇਹ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪੌਲੂਸ ਨੇ ਉਸ ਨੂੰ ਕਿਹਾ, “ਹੇ ਚੂਨਾਂ ਫਿਰੀ ਕੰਧ, ਤੈਨੂੰ ਪਰਮੇਸ਼ਰ ਮਾਰਨਗੇ । ਤੂੰ ਕਾਨੂੰਨ ਦੇ ਅਨੁਸਾਰ ਮੇਰਾ ਨਿਆਂ ਕਰਨ ਬੈਠਾ ਹੈਂ ਅਤੇ ਕਾਨੂੰਨ ਦੇ ਵਿਰੁੱਧ ਹੀ ਮੈਨੂੰ ਮਾਰਨ ਲਈ ਕਹਿ ਰਿਹਾ ਹੈਂ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਪੌਲੁਸ ਨੇ ਉਸਨੂੰ ਕਿਹਾ, “ਹੇ ਸਫ਼ੇਦ ਫੇਰੀ ਹੋਈ ਕੰਧ, ਪਰਮੇਸ਼ਵਰ ਤੈਨੂੰ ਮਾਰੇਗਾ! ਤੁਸੀਂ ਉੱਥੇ ਬਿਵਸਥਾ ਅਨੁਸਾਰ ਮੇਰਾ ਨਿਆਂ ਕਰਨ ਲਈ ਬੈਠੇ ਹੋ, ਪਰ ਤੁਸੀਂ ਖੁਦ ਇਹ ਹੁਕਮ ਦੇ ਕੇ ਕਾਨੂੰਨ ਦੀ ਉਲੰਘਣਾ ਕੀਤੀ ਕਿ ਮੈਨੂੰ ਮਾਰਿਆ ਜਾਵੇ!”
Punjabi Bible 2016 - ਪਵਿੱਤਰ ਬਾਈਬਲ O.V.
ਤਦ ਪੌਲੁਸ ਨੇ ਉਹ ਨੂੰ ਆਖਿਆ, ਹੇ ਸ਼ਫ਼ੇਦੀ ਫੇਰੀ ਹੋਈ ਕੰਧੇ, ਪਰਮੇਸ਼ੁਰ ਤੈਨੂੰ ਮਾਰੇਗਾ! ਤੂੰ ਤਾਂ ਸ਼ਰਾ ਦੇ ਮੂਜਬ ਮੇਰਾ ਨਿਆਉਂ ਕਰਨ ਲਈ ਬੈਠਾ ਹੈਂ ਅਤੇ ਸ਼ਰਾ ਦੇ ਉਲਟ ਕੀ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂॽ
Punjabi ERV
ਪੌਲੁਸ ਨੇ ਹਨਾਨਿਯਾਹ ਨੂੰ ਆਖਿਆ, “ਪਰਮੇਸ਼ੁਰ ਤੈਨੂੰ ਵੀ ਕੁਟ੍ਟੇਗਾ। ਤੂੰ ਅਜਿਹੀ ਮੈਲੀ ਕੰਧ ਹੈਂ ਜਿਸ ਉੱਪਰ ਸਫ਼ੇਦ ਰੋਗਨ ਕੀਤਾ ਹੋਇਆ ਹੈ। ਜਦੋਂ ਤੂੰ ਉਥੇ ਬੈਠਾ ਮੂਸਾ ਦੀ ਸ਼ਰ੍ਹਾ ਮੁਤਾਬਕ ਮੇਰਾ ਨਿਰਣਾ ਕਰਦਾ ਹੈ ਤੂੰ ਉਨ੍ਹਾਂ ਨੂੰ ਆਖਿਆ ਕਿ ਉਹ ਮੈਨੂੰ ਕੁਟ੍ਟਣ। ਇਹ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਪੌਲੁਸ ਨੇ ਉਹ ਨੂੰ ਆਖਿਆ, ਹੇ ਸਫ਼ੇਦੀ ਫੇਰੀ ਹੋਈ ਕੰਧੇ, ਪਰਮੇਸ਼ੁਰ ਤੈਨੂੰ ਮਾਰੇਗਾ! ਤੂੰ ਤਾਂ ਬਿਵਸਥਾ ਦੇ ਅਨੁਸਾਰ ਮੇਰਾ ਨਿਆਂ ਕਰਨ ਲਈ ਬੈਠਾ ਹੈਂ ਅਤੇ ਫਿਰ ਬਿਵਸਥਾ ਦੇ ਵਿਰੁੱਧ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد پَولُس اوہنوں آکھیا اَے چُونہ پھیری ہوئی کندھ خُدا تینُوں مارے گا۔ تُوں شریعت دے سببّوں میرا انصاف کرن لئی بَیٹھا ایں۔ تے شریعت دے اُلٹ مَینُوں مارن دا حُکم دینا ایں؟
Punjabi Standard Bible (Punjabi Standard Bible) 2023
ਤਦ ਪੌਲੁਸ ਨੇ ਉਸ ਨੂੰ ਕਿਹਾ, “ਹੇ ਚੂਨਾ ਫਿਰੀ ਕੰਧ, ਪਰਮੇਸ਼ਰ ਤੈਨੂੰ ਮਾਰੇਗਾ! ਤੂੰ ਬਿਵਸਥਾ ਦੇ ਅਨੁਸਾਰ ਮੇਰਾ ਨਿਆਂ ਕਰਨ ਬੈਠਾ ਹੈਂ ਅਤੇ ਬਿਵਸਥਾ ਦੇ ਵਿਰੁੱਧ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ?”