Acts 23:32 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਗਲੇ ਦਿਨ ਘੁੜਸਵਾਰ ਸਿਪਾਹੀ ਪੌਲੁਸ ਦੇ ਨਾਲ ਕੈਸਰਿਯਾ ਨੂੰ ਗਏ। ਪਰ ਬਾਕੀ ਦੇ ਸਿਪਾਹੀ ਅਤੇ ਭਾਲਾ ਬਰਦਾਰ ਸੈਨਾ ਭਵਨ ਵਿੱਚ ਵਾਪਸ ਮੁੜ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਗਲੇ ਦਿਨ ਉਹ ਘੋੜ ਸਵਾਰਾਂ ਨੂੰ ਉਸ ਨਾਲ ਜਾਣ ਦੇ ਲਈ ਛੱਡ ਕੇ ਬਾਕੀ ਕਿਲੇ ਵਿੱਚ ਵਾਪਸ ਆ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਗਲੇ ਦਿਨ ਉਨ੍ਹਾਂ ਨੇ ਘੋੜਸਵਾਰ ਨੂੰ ਉਸ ਨਾਲ ਜਾਣ ਦਿੱਤਾ, ਜਦਕਿ ਉਹ ਸੈਨਿਕਾਂ ਦੀ ਛਾਉਣੀ ਵਿੱਚ ਵਾਪਸ ਚਲੇ ਗਏ
Punjabi Bible 2016 - ਪਵਿੱਤਰ ਬਾਈਬਲ O.V.
ਪਰ ਅਗਲੇ ਭਲਕ ਅਸਵਾਰਾਂ ਨੂੰ ਉਹਦੇ ਨਾਲ ਜਾਣ ਲਈ ਛੱਡ ਕੇ ਓਹ ਆਪ ਕਿਲੇ ਨੂੰ ਮੁੜੇ
Punjabi ERV
ਅਗਲੇ ਦਿਨ ਘੁਡ਼ ਸਵਾਰ ਸਿਪਾਹੀ ਪੌਲੁਸ ਦੇ ਨਾਲ ਕੈਸਰਿਯਾ ਨੂੰ ਗਏ। ਪਰ ਬਾਕੀ ਦੇ ਸਿਪਾਹੀ ਅਤੇ ਭਾਲਾ ਬਰਦਾਰ ਸੈਨਾ ਭਵਨ ਵਿੱਚ ਵਾਪਸ ਮੁਡ਼ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਅਗਲੇ ਦਿਨ ਘੋੜ ਸਵਾਰਾਂ ਨੂੰ ਉਹ ਦੇ ਨਾਲ ਜਾਣ ਲਈ ਛੱਡ ਕੇ ਉਹ ਆਪ ਕਿਲੇ ਨੂੰ ਮੁੜੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے دُوجے دِن سواراں نُوں اوہدے نال ٹُرن لئی چھڈ کے۔ اوہ قِلعے نُوں مُڑے۔
Punjabi Standard Bible (Punjabi Standard Bible) 2023
ਫਿਰ ਅਗਲੇ ਦਿਨ ਘੋੜਸਵਾਰਾਂ ਨੂੰ ਉਸ ਦੇ ਨਾਲ ਜਾਣ ਲਈ ਛੱਡ ਕੇ ਉਹ ਛਾਉਣੀ ਨੂੰ ਮੁੜ ਗਏ।