Acts 23:6 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਸਭਾ ਵਿੱਚ, ਕੁਝ ਲੋਕ ਸਦੂਕੀ ਸਨ ਅਤੇ ਕੁਝ ਫ਼ਰੀਸੀ। ਸੋ ਪੌਲੁਸ ਨੂੰ ਇੱਕ ਵਿੱਚਾਰ ਆਇਆ। ਸਭਾ ਵਿੱਚ, ਉਸ ਨੇ ਉੱਚੀ-ਉੱਚੀ ਰੌਲਾ ਪਾਇਆ, “ਭਰਾਵੋ, ਮੈਂ ਇੱਕ ਫ਼ਰੀਸੀ ਹਾਂ ਤੇ ਮੇਰਾ ਪਿਉ ਵੀ ਫ਼ਰੀਸੀ ਸੀ। ਮੇਰੇ ਉੱਪਰ ਇਸ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮੁਰਦਿਆਂ ਦੇ ਜੀ ਉੱਠਣ ਵਿੱਚ ਵਿਸ਼ਵਾਸ ਕਰਦਾ ਹਾਂ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਪੌਲੂਸ ਨੂੰ ਪਤਾ ਲੱਗਾ ਕਿ ਉੱਥੇ ਕੁਝ ਫ਼ਰੀਸੀ ਅਤੇ ਕੁਝ ਸਦੂਕੀ ਹਨ ਤਾਂ ਉਹ ਉੱਚੀ ਆਵਾਜ਼ ਵਿੱਚ ਕਹਿਣ ਲੱਗਾ, “ਹੇ ਇਸਰਾਏਲੀਓ, ਮੈਂ ਫ਼ਰੀਸੀ ਹਾਂ ਅਤੇ ਫ਼ਰੀਸੀ ਦਾ ਹੀ ਪੁੱਤਰ ਹਾਂ । ਮੇਰੇ ਉੱਤੇ ਮੁਕੱਦਮਾ ਮੁਰਦਿਆਂ ਦੇ ਪੁਨਰ-ਉਥਾਨ ਵਿੱਚ ਆਸ ਰੱਖਣ ਕਾਰਨ ਚਲਾਇਆ ਜਾ ਰਿਹਾ ਹੈ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਪੌਲੁਸ ਨੂੰ, ਇਹ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਕੁਝ ਸਦੂਕੀ ਅਤੇ ਕਈ ਫ਼ਰੀਸੀ ਸਨ, ਜਿਨ੍ਹਾਂ ਨੂੰ ਮਹਾਂਸਭਾ ਵਿੱਚ ਬੁਲਾਇਆ ਗਿਆ, “ਹੇ ਮੇਰੇ ਭਰਾਵੋ, ਮੈਂ ਇੱਕ ਫ਼ਰੀਸੀ ਹਾਂ, ਫ਼ਰੀਸੀਆਂ ਦੀ ਵੰਸ਼ ਵਿਚੋਂ ਹਾਂ। ਮੈਂ ਮਰੇ ਹੋਏ ਲੋਕਾਂ ਦੇ ਪੁਨਰ-ਉਥਾਨ ਦੀ ਉਮੀਦ ਕਾਰਨ ਅਜ਼ਮਾਇਸ਼ ਤੇ ਖੜ੍ਹਾ ਹਾਂ।”
Punjabi Bible 2016 - ਪਵਿੱਤਰ ਬਾਈਬਲ O.V.
ਪਰ ਜਾਂ ਪੌਲੁਸ ਨੇ ਮਲੂਮ ਕੀਤਾ ਜੋ ਇਨ੍ਹਾਂ ਵਿੱਚੋਂ ਕਈ ਸਦੂਕੀ ਅਤੇ ਕਈ ਫ਼ਰੀਸੀ ਹਨ ਤਾਂ ਸਭਾ ਵਿੱਚ ਉੱਚੀ ਬੋਲਿਆਂ, ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਦਲੇ ਮੇਰੇ ਜੁੰਮੇ ਦੋਸ਼ ਲਾਈਦਾ ਹੈ!
Punjabi ERV
ਸਭਾ ਵਿੱਚ, ਕੁਝ ਲੋਕ ਸਦੂਕੀ ਸਨ ਅਤੇ ਕੁਝ ਫ਼ਰੀਸੀ। ਸੋ ਪੌਲੁਸ ਨੂੰ ਇੱਕ ਵਿਚਾਰ ਆਇਆ। ਸਭਾ ਵਿੱਚ, ਉਸਨੇ ਉੱਚੀ-ਉੱਚੀ ਰੌਲਾ ਪਾਇਆ, ਭਰਾਵੋ, ਮੈਂ ਇੱਕ ਫ਼ਰੀਸੀ ਹਾਂ ਤੇ ਮੇਰਾ ਪਿਉ ਵੀ ਫ਼ਰੀਸੀ ਸੀ। ਮੇਰੇ ਉੱਪਰ ਇਸ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮੁਰਦੇ ਦੇ ਪੁਨਰ ਉਥਾਨ ਵਿੱਚ ਵਿਸ਼ਵਾਸ ਕਰਦਾ ਹਾਂ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜਦੋਂ ਪੌਲੁਸ ਨੂੰ ਪਤਾ ਲੱਗਿਆ ਕਿ ਇਨ੍ਹਾਂ ਵਿੱਚ ਕਈ ਸਦੂਕੀ ਅਤੇ ਕਈ ਫ਼ਰੀਸੀ ਹਨ ਤਾਂ ਸਭਾ ਵਿੱਚ ਉੱਚੀ ਬੋਲਿਆ, ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਾਰੇ ਮੇਰੇ ਉੱਤੇ ਦੋਸ਼ ਲਾਇਆ ਜਾਂਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جد پَولُس نے معلُوم کِیتا۔ پئی اوہناں وِچ بعضے صدوقی تے بعضے فریسی نیں۔ تَد مجلس وِچ آکھیا پئی بھراؤ۔ مَیں فریسی تے فرِیسیاں دا پُتر آں۔ مُردیاں دی آس تے جی اُٹھن دی بابت میرے اُتّے مُقدّمہ ہوندا اے۔
Punjabi Standard Bible (Punjabi Standard Bible) 2023
ਜਦੋਂ ਪੌਲੁਸ ਨੇ ਜਾਣਿਆ ਕਿ ਉਨ੍ਹਾਂ ਵਿੱਚੋਂ ਇੱਕ ਦਲ ਸਦੂਕੀਆਂ ਦਾ ਅਤੇ ਦੂਜਾ ਫ਼ਰੀਸੀਆਂ ਦਾ ਹੈ, ਤਾਂ ਉਸ ਨੇ ਮਹਾਂਸਭਾ ਵਿੱਚ ਪੁਕਾਰ ਕੇ ਕਿਹਾ, “ਹੇ ਭਾਈਓ, ਮੈਂ ਫ਼ਰੀਸੀ ਹਾਂ ਅਤੇ ਫ਼ਰੀਸੀਆਂ ਦੇ ਵੰਸ਼ ਦਾ ਹਾਂ! ਮੁਰਦਿਆਂ ਦੇ ਪੁਨਰ-ਉਥਾਨ ਦੀ ਆਸ ਦੇ ਵਿਖੇ ਮੇਰੇ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ।”