Acts 24:1 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪੰਜਾਂ ਦਿਨਾਂ ਬਾਅਦ ਹਨਾਨਿਯਾਹ ਨਾਂ ਦਾ ਸਰਦਾਰ ਜਾਜਕ ਕੈਸਰਿਯਾ ਵਿੱਚ ਆਇਆ ਅਤੇ ਆਪਣੇ ਨਾਲ ਕੁਝ ਬਜ਼ੁਰਗ ਯਹੂਦੀ ਆਗੂਆਂ ਅਤੇ ਤਰਤੁੱਲੁਸ ਨਾਂ ਦੇ ਇੱਕ ਵਕੀਲ ਨੂੰ ਵੀ ਲਿਆਇਆ। ਉਹ ਕੈਸਰਿਯਾ ਨੂੰ ਪੌਲੁਸ ਦੇ ਖਿਲਾਫ਼ ਰਾਜਪਾਲ ਅੱਗੇ ਦੋਸ਼ ਦੱਸਣ ਲਈ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪੰਜ ਦਿਨਾਂ ਦੇ ਬਾਅਦ ਮਹਾਂ-ਪੁਰੋਹਿਤ ਹਨਾਨਿਯਾਹ ਬਜ਼ੁਰਗ ਆਗੂਆਂ ਅਤੇ ਤਰਤੁਲਸ ਨਾਂ ਦੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ । ਉਹਨਾਂ ਨੇ ਪੌਲੂਸ ਦੇ ਵਿਰੁੱਧ ਰਾਜਪਾਲ ਦੇ ਸਾਹਮਣੇ ਮੁਕੱਦਮਾ ਪੇਸ਼ ਕੀਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪੰਜ ਦਿਨਾਂ ਬਾਅਦ ਮਹਾਂ ਜਾਜਕ ਹਨਾਨਿਯਾਹ ਕੁਝ ਬਜ਼ੁਰਗਾਂ ਅਤੇ ਟਰਟੁਲੁਸ ਨਾਂ ਦੇ ਵਕੀਲ ਨਾਲ ਕੈਸਰਿਆ ਨੂੰ ਗਿਆ, ਅਤੇ ਉਨ੍ਹਾਂ ਨੇ ਰਾਜਪਾਲ ਅੱਗੇ ਪੌਲੁਸ ਖ਼ਿਲਾਫ਼ ਦੋਸ਼ ਲਾਏ।
Punjabi Bible 2016 - ਪਵਿੱਤਰ ਬਾਈਬਲ O.V.
ਪੰਜਾ ਦਿਨਾਂ ਪਿੱਛੋਂ ਹਨਾਨਿਯਾ ਸਰਦਾਰ ਜਾਜਕ ਕਈ ਬਜ਼ੁਰਗਾਂ ਸਣੇ ਤਰਤੁੱਲੁਸ ਨਾਮੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ ਅਤੇ ਉਨ੍ਹਾਂ ਨੇ ਪੌਲੁਸ ਦੇ ਵਿਰੁੱਧ ਹਾਕਮ ਦੇ ਕੰਨ ਭਰੇ
Punjabi ERV
ਪੰਜਾਂ ਦਿਨਾਂ ਬਾਅਦ ਹਨਾਨਿਯਾਹ ਨਾਂ ਦਾ ਸਰਦਾਰ ਜਾਜਕ ਕੈਸਰਿਯਾ ਵਿੱਚ ਆਇਆ ਅਤੇ ਆਪਣੇ ਨਾਲ ਕੁਝ ਬਜ਼ੁਰਗ ਯਹੂਦੀ ਆਗੂਆਂ ਅਤੇ ਤਰਤੁੱਲੁਸ ਨਾਂ ਦੇ ਇੱਕ ਵਕੀਲ ਨੂੰ ਵੀ ਲਿਆਇਆ। ਉਹ ਕੈਸਰਿਯਾ ਨੂੰ ਪੌਲੁਸ ਦੇ ਖਿਲਾਫ਼ ਰਾਜਪਾਲ ਅੱਗੇ ਦੋਸ਼ ਦੱਸਣ ਲਈ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪੰਜਾਂ ਦਿਨਾਂ ਬਾਅਦ, ਹਨਾਨਿਯਾਹ ਪ੍ਰਧਾਨ ਜਾਜਕ ਕਈ ਬਜ਼ੁਰਗਾਂ ਨਾਲ ਤਰਤੁੱਲੁਸ ਨਾਮ ਦੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ ਅਤੇ ਉਨ੍ਹਾਂ ਨੇ ਪੌਲੁਸ ਦੇ ਵਿਰੁੱਧ ਹਾਕਮ ਦੇ ਕੰਨ ਭਰੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے پنج دِناں پِچّھوں سردار کاہِن حننیاہ بعضے بزُرگاں تے اِک وکِیل تِرطُلُس نُوں لے کے آیا۔ اوہناں پَولُس دے برخلاف حاکم نُوں سمجھایا۔
Punjabi Standard Bible (Punjabi Standard Bible) 2023
ਪੰਜਾਂ ਦਿਨਾਂ ਬਾਅਦ ਹਨਾਨਿਯਾਹ ਮਹਾਂਯਾਜਕ ਕੁਝ ਬਜ਼ੁਰਗਾਂ ਅਤੇ ਤਰਤੁੱਲੁਸ ਨਾਮਕ ਇੱਕ ਵਕੀਲ ਦੇ ਨਾਲ ਉੱਥੇ ਆਇਆ ਅਤੇ ਉਨ੍ਹਾਂ ਨੇ ਰਾਜਪਾਲ ਕੋਲ ਜਾ ਕੇ ਪੌਲੁਸ ਦੇ ਵਿਰੁੱਧ ਦੋਸ਼ ਲਾਏ।