Acts 24:10 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਹਾਕਮ ਨੇ ਪੌਲੁਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਪੌਲੁਸ ਨੇ ਆਖਿਆ, “ਰਾਜਪਾਲ ਫ਼ੇਲਿਕੁਸ, ਮੈਨੂੰ ਪਤਾ ਹੈ ਕਿ ਤੂੰ ਬਹੁਤ ਸਾਲਾਂ ਤੋਂ ਇਸ ਦੇਸ਼ ਦੇ ਮੁਨਸਫ਼ ਹੈਂ, ਇਸ ਲਈ ਮੈਂ ਤੇਰੇ ਅੱਗੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੁਸ਼ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਰਾਜਪਾਲ ਨੇ ਇਸ ਦੇ ਬਾਅਦ ਪੌਲੂਸ ਨੂੰ ਬੋਲਣ ਦਾ ਇਸ਼ਾਰਾ ਕੀਤਾ । ਪੌਲੂਸ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ, “ਇਹ ਜਾਣ ਕੇ ਕਿ ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦਾ ਨਿਆਂ ਕਰਦੇ ਰਹੇ ਹੋ, ਮੈਨੂੰ ਆਪਣੀ ਸਫ਼ਾਈ ਪੇਸ਼ ਕਰਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਰਾਜਪਾਲ ਨੇ ਉਸ ਨੂੰ ਬੋਲਣ ਲਈ ਪ੍ਰੇਰਿਤ ਕੀਤਾ, ਤਾਂ ਪੌਲੁਸ ਨੇ ਜਵਾਬ ਦਿੱਤਾ: “ਮੈਂ ਜਾਣਦਾ ਹਾਂ ਕਿ ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦੇ ਨਿਆਂ ਅਧਿਕਾਰੀ ਰਹੇ ਹੋ; ਇਸ ਲਈ ਮੈਂ ਖੁਸ਼ੀ ਨਾਲ ਆਪਣੀ ਸਫ਼ਾਈ ਦਿੰਦਾ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਜਾਂ ਹਾਕਮ ਨੇ ਪੌਲੁਸ ਨੂੰ ਬੋਲਣ ਦੀ ਸੈਨਤ ਕੀਤੀ ਤਾਂ ਉਹ ਨੇ ਉੱਤਰ ਦਿੱਤਾ, - ਮੈਨੂੰ ਮਲੂਮ ਹੈ ਜੋ ਤੁਸੀਂ ਬਹੁਤ ਵਰਿਹਾਂ ਤੋਂ ਐਸ ਕੌਮ ਦੇ ਹਾਕਮ ਹੋ ਇਸ ਲਈ ਮੈਂ ਹੌਸਲੇ ਨਾਲ ਆਪਣਾ ਉਜ਼ਰ ਬਿਆਨ ਕਰਦਾ ਹਾਂ
Punjabi ERV
ਫ਼ੇਰ ਹਾਕਮ ਨੇ ਪੌਲੁਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਪੌਲੁਸ ਨੇ ਆਖਿਆ, “ਰਾਜਪਾਲ ਫ਼ੇਲਿਕੁਸ, ਮੈਨੂੰ ਪਤਾ ਹੈ ਕਿ ਤੂੰ ਬਹੁਤ ਸਾਲਾਂ ਤੋਂ ਇਸ ਦੇਸ਼ ਦੇ ਮੁਨਸਫ਼ ਹੈਂ, ਇਸ ਲਈ ਮੈਂ ਤੇਰੇ ਅੱਗੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੁਸ਼ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫ਼ੇਰ ਜਦੋਂ ਹਾਕਮ ਨੇ ਪੌਲੁਸ ਨੂੰ ਬੋਲਣ ਦਾ ਇਸ਼ਾਰਾ ਕੀਤਾ ਤਾਂ ਉਹ ਨੇ ਉੱਤਰ ਦਿੱਤਾ, ਮੈਨੂੰ ਪਤਾ ਹੈ ਜੋ ਤੁਸੀਂ ਬਹੁਤ ਸਾਲਾਂ ਤੋਂ ਇਸ ਕੌਮ ਦੇ ਹਾਕਮ ਹੋ ਇਸ ਲਈ ਮੈਂ ਹੌਂਸਲੇ ਨਾਲ ਆਪਣੀ ਸਫ਼ਾਈ ਦਿੰਦਾ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد حاکم اوہنوں بولن دی سینت کِیتی تاں پَولُس جواب دِتّا۔ ایس کر کے پئی مَیں جاننا آں پئی تُوں بُہت ورھیاں توں ایس قوم دا مُنصف ایں۔ مَیں خُوشی نال اپنی بابت عُذر کرنا آں۔
Punjabi Standard Bible (Punjabi Standard Bible) 2023
ਜਦੋਂ ਰਾਜਪਾਲ ਨੇ ਪੌਲੁਸ ਨੂੰ ਬੋਲਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਉੱਤਰ ਦਿੱਤਾ, “ਮੈਂ ਜਾਣਦਾ ਹਾਂ ਕਿ ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦੇ ਨਿਆਂਕਾਰ ਹੋ, ਇਸ ਲਈ ਮੈਂ ਖੁਸ਼ੀ ਨਾਲ ਆਪਣਾ ਪੱਖ ਪੇਸ਼ ਕਰਦਾ ਹਾਂ।