Acts 25:19 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸਦੀ ਜਗ਼੍ਹਾ, ਇਹ ਸਭ ਉਨ੍ਹਾਂ ਦੇ ਧਰਮ ਦੇ ਮਾਮਲੇ ਅਤੇ ਯਿਸੂ ਨਾਂ ਦੇ ਆਦਮੀ ਬਾਰੇ ਸਨ। ਯਿਸੂ ਮਰ ਚੁੱਕਿਆ ਹੈ, ਪਰ ਪੌਲੁਸ ਨੇ ਆਖਿਆ ਕਿ ਉਹ ਹਾਲੇ ਵੀ ਜਿਉਂਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਦਾ ਝਗੜਾ ਆਪਣੇ ਧਾਰਮਿਕ ਮਾਮਲਿਆਂ ਸੰਬੰਧੀ ਸੀ ਅਤੇ ਕਿਸੇ ਯਿਸੂ ਨਾਮ ਦੇ ਆਦਮੀ ਬਾਰੇ ਵੀ ਜੋ ਮਰ ਚੁੱਕਾ ਹੈ ਪਰ ਪੌਲੂਸ ਦਾ ਦਾਅਵਾ ਹੈ ਕਿ ਉਹ ਜਿਊਂਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਦੀ ਬਜਾਏ, ਉਨ੍ਹਾਂ ਨਾਲ ਉਸ ਦੇ ਆਪਣੇ ਧਰਮ ਅਤੇ ਯਿਸ਼ੂ ਨਾਮ ਦੇ ਇੱਕ ਮਰੇ ਹੋਏ ਆਦਮੀ ਬਾਰੇ ਝਗੜਾ ਹੋਇਆ ਜਿਸ ਬਾਰੇ ਪੌਲੁਸ ਆਖਦਾ ਸੀ ਕਿ ਉਹ ਜੀਉਂਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਓਹ ਆਪਣੀ ਦੇਵਪੂਜਾ ਵਿਖੇ ਅਤੇ ਕਿਸੇ ਯਿਸੂ ਦੇ ਵਿਖੇ ਜੋ ਮਰ ਚੁੱਕਿਆ ਪਰ ਪੌਲੁਸ ਆਖਦਾ ਸੀ ਭਈ ਉਹ ਤਾਂ ਜੀਉਂਦਾ ਹੈ ਉਸ ਨਾਲ ਝਗੜਾ ਕਰਦੇ ਸਨ
Punjabi ERV
ਇਸਦੀ ਜਗ਼੍ਹਾ, ਇਹ ਸਭ ਉਨ੍ਹਾਂ ਦੇ ਧਰਮ ਦੇ ਮਾਮਲੇ ਅਤੇ ਯਿਸੂ ਨਾਂ ਦੇ ਆਦਮੀ ਬਾਰੇ ਸਨ। ਯਿਸੂ ਮਰ ਚੁਕਿਆ ਹੈ, ਪਰ ਪੌਲੁਸ ਨੇ ਆਖਿਆ ਕਿ ਉਹ ਹਾਲੇ ਵੀ ਜਿਉਂਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਹ ਆਪਣੀ ਦੇਵਪੂਜਾ ਬਾਰੇ ਅਤੇ ਕਿਸੇ ਯਿਸੂ ਦੇ ਵਿਖੇ ਜੋ ਮਰ ਚੁੱਕਿਆ ਪਰ ਪੌਲੁਸ ਆਖਦਾ ਕਿ ਉਹ ਤਾਂ ਜਿਉਂਦਾ ਹੈ ਉਸ ਨਾਲ ਝਗੜਾ ਕਰਦੇ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر اپنے دِین دی بابت بحث کر دے سن۔ تے کِسے بندے یِسُوع دی بابت جیہڑا مر گیا سی تے پَولُس اوہنوں جِیوندیاں آکھدا اے۔
Punjabi Standard Bible (Punjabi Standard Bible) 2023
ਸਗੋਂ ਇਸ ਦੇ ਨਾਲ ਉਨ੍ਹਾਂ ਦਾ ਝਗੜਾ ਆਪਣੇ ਧਰਮ ਦੇ ਵਿਖੇ ਅਤੇ ਕਿਸੇ ਯਿਸੂ ਦੇ ਬਾਰੇ ਸੀ ਜਿਹੜਾ ਮਰ ਗਿਆ ਸੀ ਅਤੇ ਪੌਲੁਸ ਉਸ ਨੂੰ ਜੀਉਂਦਾ ਦੱਸ ਰਿਹਾ ਸੀ।