Acts 25:24 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਕਿਹਾ, “ਰਾਜਾ ਅਗ੍ਰਿਪਾ ਅਤੇ ਇੱਥੇ ਸਾਡੇ ਨਾਲ ਇਕੱਠੇ ਤੁਸੀਂ ਸਾਰੇ ਆਦਮੀਓ, ਇਸ ਮਨੁੱਖ ਵੱਲ ਵੇਖੋ। ਇੱਥੋਂ ਦੇ ਅਤੇ ਯਰੂਸ਼ਲਮ ਦੇ ਸਾਰੇ ਯਹੂਦੀਆਂ ਨੇ ਮੈਨੂੰ ਸ਼ਿਕਾਇਤ ਕੀਤੀ ਹੈ ਅਤੇ ਰੌਲਾ ਪਾਇਆ ਹੈ ਕਿ ਉਸ ਨੂੰ ਹੋਰ ਵੱਧੇਰੇ ਨਹੀਂ ਜਿਉਣਾ ਚਾਹੀਦਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਫ਼ੇਸਤੁਸ ਨੇ ਕਿਹਾ, “ਰਾਜਾ ਅਗ੍ਰਿੱਪਾ ਅਤੇ ਸਾਰੇ ਮੌਜੂਦ ਸੱਜਣੋ, ਇਸ ਆਦਮੀ ਨੂੰ ਦੇਖੋ, ਜਿਸ ਦੇ ਵਿਰੁੱਧ ਸਾਰੇ ਯਹੂਦੀਆਂ ਨੇ ਇੱਥੇ ਅਤੇ ਯਰੂਸ਼ਲਮ ਵਿੱਚ ਮੇਰੇ ਕੋਲ ਬੇਨਤੀਆਂ ਕੀਤੀਆਂ ਹਨ । ਇਹ ਰੌਲਾ ਪਾਉਂਦੇ ਹਨ ਕਿ ਇਹ ਜਿਊਂਦਾ ਰਹਿਣ ਦੇ ਯੋਗ ਨਹੀਂ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫੇਸਤੁਸ ਨੇ ਕਿਹਾ: “ਰਾਜਾ ਅਗ੍ਰਿੱਪਾ, ਜੋ ਸਾਡੇ ਨਾਲ ਮੌਜੂਦ ਹਨ, ਤੁਸੀਂ ਇਸ ਆਦਮੀ ਨੂੰ ਦੇਖਦੇ ਹੋ! ਸਾਰੇ ਯਹੂਦੀ ਲੋਕਾਂ ਨੇ ਮੇਰੇ ਅੱਗੇ ਉਸ ਬਾਰੇ ਯੇਰੂਸ਼ਲੇਮ ਵਿੱਚ ਅਤੇ ਇੱਥੇ ਕੈਸਰਿਆ ਵਿੱਚ ਦਰਖ਼ਾਸਤ ਕੀਤੀ, ਅਤੇ ਇਹ ਰੌਲ਼ਾ ਪਾਉਂਦੇ ਹਨ ਜੋ ਇਹ ਦਾ ਅੱਗੇ ਨੂੰ ਜਿਉਂਦਾ ਰਹਿਣਾ ਹੀ ਯੋਗ ਨਹੀਂ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਫ਼ੇਸਤੁਸ ਨੇ ਆਖਿਆ, ਹੇ ਰਾਜਾ ਅਗ੍ਰਿੱਪਾ ਅਤੇ ਸਭ ਲੋਕੋ ਜਿਹੜੇ ਐੱਥੇ ਸਾਡੇ ਨਾਲ ਹਾਜ਼ਰ ਹੋ, ਤੁਸੀਂ ਐਸ ਮਨੁੱਖ ਨੂੰ ਵੇਖਦੇ ਹੋ ਜਿਹ ਦੇ ਕਾਰਨ ਯਹੂਦੀਆਂ ਦੇ ਸਾਰੇ ਲੋਕ ਯਰੂਸ਼ਲਮ ਵਿੱਚ ਅਰ ਐੱਥੇ ਭੀ ਮੇਰੇ ਪਿੱਛੇ ਪਏ ਅਤੇ ਇਹ ਡੰਡ ਪਾਉਂਦੇ ਸਨ ਜੋ ਇਹ ਦਾ ਅੱਗੇ ਨੂੰ ਜੀਉਂਦਾ ਰਹਿਣਾ ਹੀ ਜੋਗ ਨਹੀਂ
Punjabi ERV
ਅਤੇ ਕਿਹਾ, “ਰਾਜਾ ਅਗ੍ਰਿਪਾ ਅਤੇ ਇਥੇ ਸਾਡੇ ਨਾਲ ਇਕਠੇ ਤੁਸੀਂ ਸਾਰੇ ਆਦਮੀਓ, ਇਸ ਮਨੁੱਖ ਵੱਲ ਵੇਖੋ। ਇਥੋਂ ਦੇ ਅਤੇ ਯਰੂਸ਼ਲਮ ਦੇ ਸਾਰੇ ਯਹੂਦੀਆਂ ਨੇ ਮੈਨੂੰ ਸ਼ਿਕਾਇਤ ਕੀਤੀ ਹੈ ਅਤੇ ਰੌਲਾ ਪਾਇਆ ਹੈ ਕਿ ਉਸਨੂੰ ਹੋਰ ਵਧੇਰੇ ਨਹੀਂ ਜਿਉਣਾ ਚਾਹੀਦਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਫ਼ੇਸਤੁਸ ਨੇ ਆਖਿਆ, ਹੇ ਰਾਜਾ ਅਗ੍ਰਿੱਪਾ ਅਤੇ ਸਭ ਲੋਕੋ ਜਿਹੜੇ ਇੱਥੇ ਸਾਡੇ ਨਾਲ ਹਾਜ਼ਰ ਹੋ, ਤੁਸੀਂ ਇਸ ਮਨੁੱਖ ਨੂੰ ਵੇਖਦੇ ਹੋ ਜਿਹ ਦੇ ਕਾਰਨ ਯਹੂਦੀਆਂ ਦੇ ਸਾਰੇ ਲੋਕ ਯਰੂਸ਼ਲਮ ਵਿੱਚ ਅਤੇ ਇੱਥੇ ਵੀ ਮੇਰੇ ਪਿੱਛੇ ਪਏ ਅਤੇ ਇਹ ਰੌਲ਼ਾ ਪਾਉਂਦੇ ਸਨ ਜੋ ਇਹ ਦਾ ਅੱਗੇ ਨੂੰ ਜਿਉਂਦਾ ਰਹਿਣਾ ਹੀ ਯੋਗ ਨਹੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد فیستُس آکھن لگّا۔ اے اگرِپّا بادشاہ تے سارے جیہڑے حاضر ہو تُسی ایس بندے نُوں ویکھدے ہو جِہدی بابت سارے یہُودی یرُوشلِیم وِچ تے ایتھے وی میرے مگر پئے تے رَولا پا کے آکھدے سن پئی اگّے نُوں اوہدا جِیوندیاں رہنا مناسب نئیں۔
Punjabi Standard Bible (Punjabi Standard Bible) 2023
ਫ਼ੇਸਤੁਸ ਨੇ ਕਿਹਾ, “ਹੇ ਰਾਜਾ ਅਗ੍ਰਿੱਪਾ ਅਤੇ ਸਾਡੇ ਨਾਲ ਹਾਜ਼ਰ ਸਭ ਲੋਕੋ, ਤੁਸੀਂ ਇਸ ਵਿਅਕਤੀ ਨੂੰ ਵੇਖਦੇ ਹੋ ਜਿਸ ਬਾਰੇ ਸਾਰੇ ਯਹੂਦੀ ਲੋਕਾਂ ਨੇ ਯਰੂਸ਼ਲਮ ਵਿੱਚ ਅਤੇ ਇੱਥੇ ਵੀ ਚੀਕ-ਚੀਕ ਕੇ ਮੈਨੂੰ ਅਪੀਲ ਕੀਤੀ ਕਿ ਹੁਣ ਇਸ ਦਾ ਜੀਉਂਦੇ ਰਹਿਣਾ ਯੋਗ ਨਹੀਂ।