Acts 25:26 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਮੇਰੇ ਕੋਲ ਕੈਸਰ ਨੂੰ ਇਸ ਆਦਮੀ ਬਾਰੇ ਲਿਖਣ ਲਈ ਕੋਈ ਵਿਸ਼ੇਸ਼ ਗੱਲ ਨਹੀਂ ਹੈ। ਇਸੇ ਕਾਰਣ ਮੈਂ ਇਸ ਨੂੰ ਤੁਹਾਡੇ ਸਭ ਦੇ ਸਾਹਮਣੇ ਲਿਆਇਆ ਹਾਂ, ਖਾਸ ਕਰ, ਰਾਜਾ ਅਗ੍ਰਿਪਾ ਤੇਰੇ ਸਾਹਮਣੇ। ਤੇ ਮੈਂ ਉਮੀਦ ਕਰਦਾ ਹਾਂ ਕਿ ਤੂੰ ਉਸ ਨਾਲ ਸਵਾਲ ਜਵਾਬ ਕਰਕੇ ਮੈਨੂੰ ਦੱਸੇਗਾ ਤਾਂ ਜੋ ਮੈਂ ਕੈਸਰ ਨੂੰ ਕੁਝ ਲਿਖ ਸੱਕਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੇਰੇ ਕੋਲ ਇਸ ਦੇ ਬਾਰੇ ਕੈਸਰ ਨੂੰ ਲਿਖਣ ਲਈ ਕੋਈ ਠੋਸ ਗੱਲ ਨਹੀਂ ਹੈ । ਰਾਜਾ ਅਗ੍ਰਿੱਪਾ, ਇਸ ਲਈ ਮੈਂ ਤੁਹਾਡੇ ਸਾਹਮਣੇ ਇਸ ਆਦਮੀ ਨੂੰ ਪੇਸ਼ ਕੀਤਾ ਹੈ ਕਿ ਇਸ ਦੀ ਜਾਂਚ ਪੜਤਾਲ ਕਰਨ ਦੇ ਬਾਅਦ ਮੈਨੂੰ ਕੁਝ ਲਿਖਣ ਦੇ ਲਈ ਮਿਲ ਜਾਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਮੇਰੇ ਕੋਲ ਉਸ ਰਾਜ ਪ੍ਰਤਾਪ ਨੂੰ ਲਿਖਣ ਲਈ ਕੁਝ ਨਿਸ਼ਚਤ ਨਹੀਂ ਹੈ। ਇਸ ਲਈ ਮੈਂ ਉਸਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆਇਆ ਹਾਂ, ਅਤੇ ਖ਼ਾਸ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਤਾਂ ਜੋ ਇਸ ਜਾਂਚ-ਪੜਤਾਲ ਦੇ ਨਤੀਜੇ ਵਜੋਂ ਮੈਨੂੰ ਕੁਝ ਲਿਖਣ ਲਈ ਮਿਲ ਸਕੇ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਮੈਨੂੰ ਉਹ ਦੇ ਵਿਖੇ ਕੋਈ ਠੀਕ ਗੱਲ ਨਹੀਂ ਦਿੱਸਦੀ ਜੋ ਆਪਣੇ ਮਾਲਕ ਨੂੰ ਲਿਖਾਂ ਇਸ ਲਈ ਮੈਂ ਉਹ ਨੂੰ ਤੁਹਾਡੇ ਅੱਗੇ ਅਤੇ ਨਿੱਜ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਜੋ ਤਹਕੀਕਾਤ ਦੇ ਪਿੱਛੋਂ ਮੈਂ ਕੁਝ ਲਿਖ ਸੱਕਾਂ
Punjabi ERV
ਪਰ ਮੇਰੇ ਕੋਲ ਕੈਸਰ ਨੂੰ ਇਸ ਆਦਮੀ ਬਾਰੇ ਲਿਖਣ ਲਈ ਕੋਈ ਵਿਸ਼ੇਸ਼ ਗੱਲ ਨਹੀਂ ਹੈ। ਇਸੇ ਕਾਰਣ ਮੈਂ ਇਸਨੂੰ ਤੁਹਾਡੇ ਸਭ ਦੇ ਸਾਮ੍ਹਣੇ ਲਿਆਇਆ ਹਾਂ, ਖਾਸ ਕਰ, ਰਾਜਾ ਅਗ੍ਰਿਪਾ ਤੇਰੇ ਸਮ੍ਹਣੇ। ਤੇ ਮੈਂ ਉਮੀਦ ਕਰਦਾ ਹਾਂ ਕਿ ਤੂੰ ਉਸ ਨਾਲ ਸਵਾਲ ਜਵਾਬ ਕਰਕੇ ਮੈਨੂੰ ਦੱਸੇਗਾ ਤਾਂ ਜੋ ਮੈਂ ਕੈਸਰ ਨੂੰ ਕੁਝ ਲਿਖ ਸਕਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਮੈਨੂੰ ਉਹ ਦੇ ਵਿਖੇ ਕੋਈ ਠੀਕ ਗੱਲ ਨਹੀਂ ਦਿੱਸਦੀ ਜੋ ਆਪਣੇ ਮਾਲਕ ਨੂੰ ਲਿਖਾਂ ਇਸ ਲਈ ਮੈਂ ਉਹ ਨੂੰ ਤੁਹਾਡੇ ਅੱਗੇ ਖ਼ਾਸ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਜੋ ਜਾਂਚ-ਪੜਤਾਲ ਤੋਂ ਬਾਅਦ ਮੈਂ ਕੁਝ ਲਿਖ ਸਕਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہدی بابت میرے کول کوئی پَکّی گلّ اے نئیں پئی اپنے مالک نُوں لِکھاں۔ ایس کر کے مَیں اوہنوں تُہاڈے اگّے خاص کر کے اگرِپّا بادشاہ تیرے اگّے لے آیا تاں جو تحقیقات کر کے میرے کول کُجھ لِکھن جوگا ہو جائے۔
Punjabi Standard Bible (Punjabi Standard Bible) 2023
ਮੇਰੇ ਕੋਲ ਇਸ ਦੇ ਵਿਖੇ ਮਹਾਰਾਜ ਨੂੰ ਲਿਖਣ ਲਈ ਕੋਈ ਨਿਸ਼ਚਿਤ ਗੱਲ ਨਹੀਂ ਹੈ, ਇਸ ਲਈ ਮੈਂ ਇਸ ਨੂੰ ਤੁਹਾਡੇ ਸਭ ਦੇ ਅਤੇ ਹੇ ਰਾਜਾ ਅਗ੍ਰਿੱਪਾ, ਖਾਸ ਕਰਕੇ ਤੇਰੇ ਸਾਹਮਣੇ ਲਿਆਂਦਾ ਹੈ ਤਾਂਕਿ ਇਸ ਦੀ ਜਾਂਚ ਕਰਨ ਤੋਂ ਬਾਅਦ ਮੇਰੇ ਕੋਲ ਲਿਖਣ ਲਈ ਕੁਝ ਹੋਵੇ;