Acts 25:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਸਤੁਸ ਅੱਠ-ਦਸ ਦਿਨ ਹੋਰ ਯਰੂਸ਼ਲਮ ਵਿੱਚ ਹੀ ਰੁਕਿਆ ਫ਼ਿਰ ਵਾਪਸ ਕੈਸਰਿਯਾ ਨੂੰ ਪਰਤਿਆ। ਅਗਲੇ ਦਿਨ ਫ਼ੇਸਤੁਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਨੂੰ ਉਸ ਦੇ ਸਾਹਮਣੇ ਹਾਜਰ ਕਰਨ। ਫ਼ੇਸਤੁਸ ਅਦਾਲਤ ਦੀ ਗੱਦੀ ਤੇ ਬੈਠਾ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫ਼ੇਸਤੁਸ ਉਹਨਾਂ ਨਾਲ ਕੋਈ ਅੱਠ ਜਾਂ ਦਸ ਦਿਨ ਰਿਹਾ ਅਤੇ ਫਿਰ ਕੈਸਰਿਯਾ ਨੂੰ ਚਲਾ ਗਿਆ । ਦੂਜੇ ਦਿਨ ਉਸ ਨੇ ਨਿਆਂ ਗੱਦੀ ਉੱਤੇ ਬੈਠ ਕੇ ਪੌਲੂਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਨ੍ਹਾਂ ਨਾਲ ਅੱਠ-ਦਸ ਦਿਨ ਯੇਰੂਸ਼ਲੇਮ ਵਿੱਚ ਬਿਤਾਉਣ ਤੋਂ ਬਾਅਦ, ਫੇਸਤੁਸ ਕੈਸਰਿਆ ਵੱਲ ਨੂੰ ਚਲਾ ਗਿਆ। ਅਗਲੇ ਦਿਨ ਉਸਨੇ ਅਦਾਲਤ ਨੂੰ ਬੁਲਾਇਆ ਅਤੇ ਪੌਲੁਸ ਨੂੰ ਉਸਦੇ ਸਾਮ੍ਹਣੇ ਲਿਆਉਣ ਦਾ ਆਦੇਸ਼ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਉਨ੍ਹਾਂ ਵਿੱਚ ਕੋਈ ਅੱਠ ਦਸ ਦਿਨ ਰਹਿ ਕੇ ਕੈਸਰਿਯਾ ਨੂੰ ਗਿਆ ਅਰ ਅਗਲੇ ਭਲਕ ਅਦਾਲਤ ਦੀ ਗੱਦੀ ਉੱਤੇ ਬੈਠ ਕੇ ਹੁਕਮ ਦਿੱਤਾ ਜੋ ਪੌਲੁਸ ਨੂੰ ਲਿਆਉਣ
Punjabi ERV
ਫ਼ੇਸਤੁਸ ਅਠ-ਦਸ ਦਿਨ ਹੋਰ ਯਰੂਸ਼ਲਮ ਵਿੱਚ ਹੀ ਰੁਕਿਆ ਫ਼ਿਰ ਵਾਪਸ ਕੈਸਰਿਯਾ ਨੂੰ ਪਰਤਿਆ। ਅਗਲੇ ਦਿਨ ਫ਼ੇਸਤੁਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਨੂੰ ਉਸਦੇ ਸਾਮ੍ਹਾਣੇ ਹਾਜਰ ਕਰਨ। ਫ਼ੇਸਤੁਸ ਅਦਾਲਤ ਦੀ ਗੱਦੀ ਤੇ ਬੈਠਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਉਨ੍ਹਾਂ ਵਿੱਚ ਕੋਈ ਅੱਠ ਦਸ ਦਿਨ ਰਹਿ ਕੇ ਕੈਸਰਿਯਾ ਨੂੰ ਗਿਆ ਅਤੇ ਅਗਲੇ ਦਿਨ ਅਦਾਲਤ ਦੀ ਗੱਦੀ ਉੱਤੇ ਬੈਠ ਕੇ ਹੁਕਮ ਦਿੱਤਾ ਜੋ ਪੌਲੁਸ ਨੂੰ ਲਿਆਉਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے کوئی اَٹھ دَس دِن اوہناں دے نال رہ کے قَیصریہ نُوں ٹُر گیا تے دُوجے دِن عدالت دی گدّی اُتّے بَیہہ کے پَولُس نُوں لیاؤن دا حُکم دِتّا۔
Punjabi Standard Bible (Punjabi Standard Bible) 2023
ਫਿਰ ਉਨ੍ਹਾਂ ਕੋਲ ਅੱਠ ਜਾਂ ਦਸ ਦਿਨ ਰੁਕ ਕੇ ਉਹ ਕੈਸਰਿਯਾ ਆ ਗਿਆ ਅਤੇ ਅਗਲੇ ਦਿਨ ਨਿਆਂ ਆਸਣ 'ਤੇ ਬੈਠ ਕੇ ਪੌਲੁਸ ਨੂੰ ਲਿਆਉਣ ਦਾ ਹੁਕਮ ਦਿੱਤਾ।