Acts 26:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਸਾਰੇ ਯਹੂਦੀ ਮੇਰੇ ਸਾਰੇ ਜੀਵਨ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਕਿਵੇਂ ਮੈਂ ਮੁਢੋ ਆਪਣੇ ਦੇਸ਼ ਵਿੱਚ ਰਿਹਾ ਹਾਂ ਅਤੇ ਬਾਦ ਵਿੱਚ ਯਰੂਸ਼ਲਮ ਦੇ ਵਿੱਚ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ, ਮੇਰਾ ਜੀਵਨ ਯਰੂਸ਼ਲਮ ਵਿੱਚ ਮੇਰੇ ਆਪਣੇ ਲੋਕਾਂ ਦੇ ਵਿਚਕਾਰ ਹੀ ਬੀਤਿਆ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਸਾਰੇ ਯਹੂਦੀ ਲੋਕ ਜਾਣਦੇ ਹਨ ਕਿ ਮੈਂ ਬਚਪਨ ਤੋਂ ਹੀ ਆਪਣਾ ਜੀਵਨ ਕਿਵੇਂ ਬਤੀਤ ਕਰ ਰਿਹਾ ਹਾਂ, ਆਪਣੀ ਜ਼ਿੰਦਗੀ ਦੇ ਅਰੰਭ ਤੋਂ ਹੀ ਮੇਰੇ ਆਪਣੇ ਦੇਸ਼, ਅਤੇ ਯੇਰੂਸ਼ਲੇਮ ਵਿੱਚ ਪੌਲੁਸ ਦੇ ਆਪਣੇ ਦੇਸ਼, ਜੋ ਕਿ ਕਿਲਕਿਆ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਜੁਆਨੀ ਤੋਂ ਮੇਰੀ ਚਾਲ ਨੂੰ ਜਿਹੜੀ ਮੁੱਢੋਂ ਆਪਣੀ ਕੌਮ ਵਿੱਚ ਅਤੇ ਯਰੂਸ਼ਲਮ ਵਿੱਚ ਸੀ ਸਾਰੇ ਯਹੂਦੀ ਜਾਣਦੇ ਹਨ
Punjabi ERV
ਸਾਰੇ ਯਹੂਦੀ ਮੇਰੇ ਸਾਰੇ ਜੀਵਨ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਕਿਵੇਂ ਮੈਂ ਮੁਢੋ ਆਪਣੇ ਦੇਸ਼ ਵਿੱਚ ਰਿਹਾ ਹਾਂ ਅਤੇ ਬਾਦ ਵਿੱਚ ਯਰੂਸ਼ਲਮ ਦੇ ਵਿੱਚ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਾਰੇ ਯਹੂਦੀ ਜਵਾਨੀ ਤੋਂ ਮੇਰੀ ਚਾਲ ਨੂੰ ਜਾਣਦੇ ਹਨ, ਜਿਹੜੀ ਮੁੱਢੋਂ ਆਪਣੀ ਕੌਮ ਵਿੱਚ ਅਤੇ ਯਰੂਸ਼ਲਮ ਵਿੱਚ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سارے یہُودی جان دے نیں پئی میری قوم دے وِچ تے یرُوشلِیم وِچ جوانی توں لے کے ہُن تِیکر میرا چال چَلّن کیہو جِہیا رہیا اے۔
Punjabi Standard Bible (Punjabi Standard Bible) 2023
“ਸਾਰੇ ਯਹੂਦੀ ਜਾਣਦੇ ਹਨ ਕਿ ਮੇਰਾ ਚਾਲ-ਚਲਣ ਮੇਰੀ ਜਵਾਨੀ ਤੋਂ ਅਰਥਾਤ ਸ਼ੁਰੂ ਤੋਂ ਹੀ ਆਪਣੇ ਲੋਕਾਂ ਵਿੱਚ ਅਤੇ ਯਰੂਸ਼ਲਮ ਵਿੱਚ ਕਿਹੋ ਜਿਹਾ ਰਿਹਾ ਹੈ।