Acts 26:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਯਹੂਦੀ ਮੈਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ ਹਨ। ਜੇਕਰ ਇਹ ਚਾਹੁਣ, ਉਹ ਤੈਨੂੰ ਦੱਸ ਸੱਕੱਦੇ ਹਨ ਕਿ ਮੈਂ ਆਪਣਾ ਜੀਵਨ ਇੱਕ ਫ਼ਰੀਸੀ ਵਾਂਗ ਬਤੀਤ ਕੀਤਾ ਹੈ। ਫ਼ਰੀਸੀ ਯਹੂਦੀ ਧਰਮ ਦੇ ਨੇਮਾਂ ਦੀ ਪਾਲਣਾ ਹੋਰਨਾਂ ਯਹੂਦੀ ਧੜਿਆਂ ਤੋਂ ਵੀ ਵੱਧੇਰੇ ਧਿਆਨ ਨਾਲ ਕਰਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਸਾਰੇ ਯਹੂਦੀ ਜਾਣਦੇ ਹਨ, ਜੇਕਰ ਇਹ ਚਾਹੁਣ ਤਾਂ ਗਵਾਹੀ ਦੇ ਸਕਦੇ ਹਨ ਕਿ ਮੈਂ ਆਪਣੇ ਧਰਮ ਦੇ ਸਾਰਿਆਂ ਤੋਂ ਕੱਟੜ ਫ਼ਰੀਸੀ ਮੱਤ ਦੇ ਅਨੁਸਾਰ ਠੀਕ ਜੀਵਨ ਗੁਜ਼ਾਰਿਆ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਨ੍ਹਾਂ ਨੇ ਮੈਨੂੰ ਲੰਬੇ ਸਮੇਂ ਤੋਂ ਜਾਣਿਆ ਹੈ ਅਤੇ ਗਵਾਹੀ ਦੇ ਸਕਦੇ ਹਨ, ਜੇ ਉਹ ਚਾਹੁੰਦੇ ਹਨ, ਤਾਂ ਮੈਂ ਆਪਣੇ ਧਰਮ ਦੇ ਸਭ ਤੋਂ ਸਖ਼ਤ ਪੰਥ ਦੇ ਅਨੁਸਾਰ, ਇੱਕ ਫ਼ਰੀਸੀ ਵਜੋਂ ਜੀ ਰਿਹਾ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਜੇ ਓਹ ਸਾਖੀ ਦੇਣੀ ਚਾਹੁਣ ਤਾਂ ਮੁੱਢੋਂ ਮੈਨੂੰ ਜਾਣਦੇ ਹਨ ਭਈ ਸਾਡੇ ਧਰਮ ਦੇ ਸਭਨਾਂ ਤੋਂ ਖਰੇ ਪੰਥ ਦੇ ਅਨੁਸਾਰ ਮੈਂ ਫ਼ਰੀਸੀ ਦੀ ਚਾਲ ਚੱਲਿਆ
Punjabi ERV
ਇਹ ਯਹੂਦੀ ਮੈਨੂੰ ਬਡ਼ੇ ਲੰਬੇ ਸਮੇਂ ਤੋਂ ਜਾਣਦੇ ਹਨ। ਜੇਕਰ ਇਹ ਚਾਹੁਣ, ਉਹ ਤੈਨੂੰ ਦੱਸ ਸਕ੍ਕਦੇ ਹਨ ਕਿ ਮੈਂ ਆਪਣਾ ਜੀਵਨ ਇੱਕ ਫ਼ਰੀਸੀ ਵਾਂਗ ਬਤੀਤ ਕੀਤਾ ਹੈ। ਫ਼ਰੀਸੀ ਯਹੂਦੀ ਧਰਮ ਦੇ ਨੇਮਾਂ ਦੀ ਪਾਲਣਾ ਹੋਰਨਾਂ ਯਹੂਦੀ ਧਡ਼ਿਆਂ ਤੋਂ ਵੀ ਵਧੇਰੇ ਧਿਆਨ ਨਾਲ ਕਰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਜੇ ਉਹ ਗਵਾਹੀ ਦੇਣੀ ਚਾਹੁਣ ਤਾਂ ਮੁੱਢੋਂ ਮੈਨੂੰ ਜਾਣਦੇ ਹਨ ਕਿ ਸਾਡੇ ਧਰਮ ਦੇ ਸਭ ਤੋਂ ਕਠੋਰ ਪੰਥ ਦੇ ਅਨੁਸਾਰ ਮੈਂ ਫ਼ਰੀਸੀ ਚਾਲ ਚੱਲਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
شُروع توں اوہناں نُوں میری بابت معلُوم اے جے گواہی دینی چاہن پئی اپنے پَرلے درجے دے دِیندار فِرقے وانگر مَیں فریسی ہو کے رہندا ساں۔
Punjabi Standard Bible (Punjabi Standard Bible) 2023
ਉਹ ਸ਼ੁਰੂ ਤੋਂ ਮੈਨੂੰ ਜਾਣਦੇ ਹਨ ਅਤੇ ਜੇ ਚਾਹੁਣ ਤਾਂ ਗਵਾਹੀ ਦੇ ਸਕਦੇ ਹਨ ਕਿ ਮੈਂ ਇੱਕ ਫ਼ਰੀਸੀ ਦੇ ਰੂਪ ਵਿੱਚ ਆਪਣੇ ਧਰਮ ਦੇ ਸਭ ਤੋਂ ਕੱਟੜ ਪੰਥ ਦੇ ਅਨੁਸਾਰ ਆਪਣਾ ਜੀਵਨ ਬਿਤਾਇਆ।