Acts 27:12 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਉਹ ਘਾਟ ਸਰਦੀਆਂ ਵਿੱਚ ਜਹਾਜ਼ ਦੇ ਰੁਕਣ ਲਈ ਠੀਕ ਨਹੀਂ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਉੱਥੋਂ ਚੱਲੇ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਫ਼ੈਨੀਕੁਸ ਪਹੁੰਚਣ ਦੀ ਉਮੀਦ ਕੀਤੀ ਤਾਂ ਜੋ ਜਹਾਜ਼ ਸਿਆਲਾਂ ਦੇ ਲੰਘਣ ਤੀਕ ਉੱਥੇ ਖੜ੍ਹਾ ਕੀਤਾ ਜਾ ਸੱਕੇ। ਫ਼ੈਨੀਕੁਸ ਸ਼ਹਿਰ ਕਰੇਤ ਟਾਪੂ ਦਾ ਇੱਕ ਸ਼ਹਿਰ ਹੈ। ਉਸਦਾ ਇੱਕ ਘਾਟ ਹੈ ਜਿਹੜਾ ਦੱਖਣ-ਪੱਛਮ ਅਤੇ ਉੱਤਰ-ਪੱਛਮ ਦੇ ਪਾਸੇ ਵੱਲ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਬੰਦਰਗਾਹ ਸਿਆਲ ਦੀ ਰੁੱਤ ਕੱਟਣ ਦੇ ਲਈ ਠੀਕ ਨਹੀਂ ਸੀ । ਇਸ ਲਈ ਜ਼ਿਆਦਾ ਲੋਕਾਂ ਦੀ ਇਹ ਰਾਏ ਹੋਈ ਕਿ ਇੱਥੋਂ ਚੱਲਿਆ ਜਾਵੇ ਅਤੇ ਕਿਸੇ ਤਰ੍ਹਾਂ ਫ਼ੇਨੀਕੁਸ ਪਹੁੰਚ ਕੇ ਸਿਆਲ ਦੀ ਰੁੱਤ ਬਿਤਾਈ ਜਾਵੇ । ਇਹ ਕਰੇਤ ਦੀ ਇੱਕ ਬੰਦਰਗਾਹ ਹੈ ਜਿਸ ਦਾ ਮੂੰਹ ਦੱਖਣ-ਪੱਛਮ ਅਤੇ ਉੱਤਰ-ਪੱਛਮ ਵੱਲ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਇਸ ਲਈ ਕਿ ਉਹ ਬੰਦਰਗਾਹ ਸਿਆਲ ਕੱਟਣ ਲਈ ਚੰਗੀ ਨਹੀਂ ਸੀ, ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਇੱਥੋ ਆਪਾਂ ਚੱਲੇ ਚੱਲੀਏ ਜਿਵੇਂ ਵੀ ਹੋ ਸਕੇ ਤਾਂ ਫ਼ਿਨਿਕਸ ਸ਼ਹਿਰ ਵਿੱਚ ਪਹੁੰਚ ਕੇ ਸਿਆਲ ਕੱਟੀਏ, ਜੋ ਕਰੇਤ ਦੀ ਇੱਕ ਬੰਦਰਗਾਹ ਸੀ ਜਿਹੜੀ ਉੱਤਰ ਪੂਰਬ ਅਤੇ ਦੱਖਣ ਪੂਰਬ ਦੇ ਕੋਨੇ ਦੀ ਵੱਲ ਹੈ!
Punjabi Bible 2016 - ਪਵਿੱਤਰ ਬਾਈਬਲ O.V.
ਅਰ ਇਸ ਲਈ ਕਿ ਉਹ ਘਾਟ ਸਿਆਲ ਕੱਟਣ ਲਈ ਚੰਗਾ ਨਾ ਸੀ ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਐਥੋਂ ਚੱਲੇ ਚੱਲੀਏ ਭਈ ਜੇ ਕਿਵੇਂ ਹੋ ਸੱਕੇ ਤਾਂ ਫ਼ੈਨੀਕੁਸ ਤੋੜੀ ਪਹੁੰਚ ਕੇ ਸਿਆਲ ਕੱਟੀਏ ਜੋ ਕਰੇਤ ਦਾ ਇੱਕ ਘਾਟ ਹੈ ਜਿਹੜਾ ਉੱਤਰ ਪੂਰਬ ਅਰ ਦੱਖਣ ਪੂਰਬ ਦੇ ਖੂੰਜੇ ਦੀ ਵੱਲ ਹੈ
Punjabi ERV
ਅਤੇ ਉਹ ਘਾਟ ਸਰਦੀਆਂ ਵਿੱਚ ਜਹਾਜ਼ ਦੇ ਰੁਕਣ ਲਈ ਠੀਕ ਨਹੀਂ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਉਥੋਂ ਚਲੇ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਫ਼ੈਨੀਕੁਸ ਪਹੁੰਚਣ ਦੀ ਉਮੀਦ ਕੀਤੀ ਤਾਂ ਜੋ ਜਹਾਜ਼ ਸਿਆਲਾਂ ਦੇ ਲੰਘਣ ਤੀਕ ਉਥੇ ਖਢ਼ਾ ਕੀਤਾ ਜਾ ਸਕੇ। ਫ਼ੈਨੀਕੁਸ ਸ਼ਹਿਰ ਕਰੇਤ ਟਾਪੂ ਦਾ ਇੱਕ ਸ਼ਹਿਰ ਹੈ। ਉਸਦਾ ਇੱਕ ਘਾਟ ਹੈ ਜਿਹਡ਼ਾ ਦਖਣ-ਪਛਮ ਅਤੇ ਉੱਤਰ-ਪਛ੍ਛਮ ਦੇ ਪਾਸੇ ਵੱਲ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਸ ਲਈ ਕਿ ਉਹ ਸਥਾਨ ਸਿਆਲ ਕੱਟਣ ਲਈ ਚੰਗਾ ਨਹੀਂ ਸੀ, ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਇਥੋਂ ਚੱਲੇ ਚੱਲੀਏ ਕਿ ਜੇ ਕਿਵੇਂ ਹੋ ਸਕੇ ਤਾਂ ਫੈਨੀਕੁਸ ਤੱਕ ਪਹੁੰਚ ਕੇ ਸਿਆਲ ਕੱਟੀਏ, ਜੋ ਕਰੇਤ ਦਾ ਇੱਕ ਘਾਟ ਹੈ ਜਿਹੜਾ ਉੱਤਰ ਪੂਰਬ ਅਤੇ ਦੱਖਣ ਪੂਰਬ ਦੇ ਕੋਨੇ ਦੀ ਵੱਲ ਹੈ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایس لئی پئی اوہ پتّن سِیال ٹپان لئی چَنگا نئیں سی بتھیریاں دی صلاح سی پئی ایتھوں ٹُر چلّئے۔ پئی کِسے طرح فِینِکس نُوں اَپڑ سکِئے۔ تے اوتھے سِیال لنگھائیے اوہ تاں کریتے دا اِک پتّن اے۔ تے اوہدا مُہاڑ پہاڑ چڑھدے تے دَکھّن چڑھدے ولّ اے۔
Punjabi Standard Bible (Punjabi Standard Bible) 2023
ਉਹ ਬੰਦਰਗਾਹ ਸਰਦੀਆਂ ਕੱਟਣ ਲਈ ਢੁੱਕਵੀਂ ਨਾ ਹੋਣ ਕਰਕੇ ਬਹੁਤਿਆਂ ਨੇ ਉੱਥੋਂ ਅੱਗੇ ਜਾਣ ਦਾ ਫੈਸਲਾ ਕੀਤਾ ਕਿ ਜੇ ਹੋ ਸਕੇ ਤਾਂ ਉਹ ਕਿਸੇ ਤਰ੍ਹਾਂ ਫ਼ੈਨੀਕੁਸ ਪਹੁੰਚ ਕੇ ਜੋ ਕਿ ਕਰੇਤ ਦੀ ਬੰਦਰਗਾਹ ਸੀ ਅਤੇ ਦੱਖਣ ਪੱਛਮ ਅਤੇ ਉੱਤਰ ਪੱਛਮ ਦੇ ਵੱਲ ਸੀ, ਉੱਥੇ ਸਰਦੀਆਂ ਬਿਤਾਉਣ।