Acts 27:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਦੱਖਣ ਵੱਲੋਂ ਹੌਲੇ-ਹੌਲੇ ਹਵਾ ਵਗਣ ਲੱਗੀ, ਜਹਾਜ਼ ਉੱਤੇ ਆਦਮੀਆਂ ਨੇ ਸੋਚਿਆ, “ਇਹੋ ਹਵਾ ਸੀ ਜੋ ਸਾਨੂੰ ਚਾਹੀਦੀ ਸੀ ਅਤੇ ਸਾਨੂੰ ਮਿਲ ਗਈ ਹੈ।” ਇਸ ਲਈ ਉਨ੍ਹਾਂ ਨੇ ਲੰਗਰ ਨੂੰ ਉਤਾਂਹ ਚੁੱਕਿਆ। ਅਸੀਂ ਕਰੇਤ ਟਾਪੂ ਦੇ ਬਹੁਤ ਨੇੜੇ ਆ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਦੱਖਣ ਵੱਲੋਂ ਹਲਕੀ-ਹਲਕੀ ਹਵਾ ਚੱਲਣ ਲੱਗੀ ਤਾਂ ਉਹਨਾਂ ਨੇ ਸੋਚਿਆ ਕਿ ਸਾਡਾ ਉਦੇਸ਼ ਪੂਰਾ ਹੋ ਰਿਹਾ ਹੈ । ਇਸ ਲਈ ਉਹਨਾਂ ਨੇ ਲੰਗਰ ਚੁੱਕਿਆ ਅਤੇ ਕਰੇਤ ਦੇ ਕੰਢੇ ਦੇ ਨਾਲ ਨਾਲ ਚੱਲਣ ਲੱਗ ਪਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਇੱਕ ਕੋਮਲ ਦੱਖਣੀ ਹਵਾ ਵਗਣ ਲੱਗੀ, ਉਨ੍ਹਾਂ ਨੇ ਆਪਣਾ ਮੌਕਾ ਵੇਖਿਆ; ਇਸ ਲਈ ਉਨ੍ਹਾਂ ਨੇ ਲੰਗਰ ਤੋਲਿਆ ਅਤੇ ਕਰੇਤ ਟਾਪੂ ਦੇ ਕੰਢੇ ਵੱਲ ਚੱਲ ਪਏ!
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਂ ਦੱਖਣ ਦੀ ਪੌਣ ਹੋਲੇ ਹੋਲੇ ਵੱਗਣ ਲੱਗੀ ਤਾਂ ਉਨ੍ਹਾਂ ਇਹ ਸਮਝ ਕੇ ਭਈ ਅਸੀਂ ਮੁਰਾਦ ਨੂੰ ਪਹੁੰਚੇ ਲੰਗਰ ਚੁੱਕ ਲਿਆ ਅਤੇ ਕਰੇਤ ਦੇ ਲਾਗੇ ਲਾਗੇ ਹੋ ਤੁਰੇ
Punjabi ERV
ਜਦੋਂ ਦਖਣ ਵੱਲੋਂ ਹੌਲੇ-ਹੌਲੇ ਹਵਾ ਵਗਣ ਲੱਗੀ, ਜਹਾਜ਼ ਉੱਤੇ ਆਦਮੀਆਂ ਨੇ ਸੋਚਿਆ, “ਇਹੋ ਹਵਾ ਸੀ ਜੋ ਸਾਨੂੰ ਚਾਹੀਦੀ ਸੀ ਅਤੇ ਸਾਨੂੰ ਮਿਲ ਗਈ ਹੈ।” ਇਸ ਲਈ ਉਨ੍ਹਾਂ ਨੇ ਲੰਗਰ ਨੂੰ ਉਤਾਂਹ ਚੁਕਿਆ। ਅਸੀਂ ਕਰੇਤ ਟਾਪੂ ਦੇ ਬਹੁਤ ਨੇਡ਼ੇ ਆ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦੋਂ ਦੱਖਣ ਦੀ ਪੌਣ ਹੌਲੀ-ਹੌਲੀ ਵਗਣ ਲੱਗੀ, ਉਨ੍ਹਾਂ ਇਹ ਸਮਝ ਕੇ ਕਿ ਸਾਡਾ ਕੰਮ ਪੂਰਾ ਹੋ ਗਿਆ ਹੈ ਲੰਗਰ ਚੁੱਕ ਲਿਆ ਅਤੇ ਕਰੇਤ ਦੇ ਨਾਲ-ਨਾਲ ਹੋ ਤੁਰੇ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جدوں دکھنی وَا ہَولی ہَولی وَگن لگّی۔ تَد ایہہ سمجھ کے پئی ساڈا مطلب ہتّھ آیا اوہناں لنگر نُوں چُک لیا۔ تے کریتے دے کنڈھے دے نال نال ٹُرے۔
Punjabi Standard Bible (Punjabi Standard Bible) 2023
ਜਦੋਂ ਥੋੜ੍ਹੀ-ਥੋੜ੍ਹੀ ਦੱਖਣੀ ਹਵਾ ਚੱਲਣ ਲੱਗੀ ਤਾਂ ਇਹ ਸੋਚ ਕੇ ਜੋ ਸਾਡਾ ਮਕਸਦ ਪੂਰਾ ਹੋ ਗਿਆ, ਉਨ੍ਹਾਂ ਲੰਗਰ ਉਠਾਇਆ ਅਤੇ ਕਰੇਤ ਦੇ ਕੋਲੋਂ ਦੀ ਕੰਢੇ-ਕੰਢੇ ਚੱਲਣ ਲੱਗੇ।