Acts 27:2 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਸੀਂ ਜਹਾਜ਼ ਵਿੱਚ ਚੜ੍ਹ੍ਹ ਗਏ। ਇਹ ਜਹਾਜ਼ ਅੱਸਿਯਾ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ। ਅਰਿਸਤਰੱਖੁਸ ਜੋ ਕਿ ਥੱਸਲੁਨੀਕੇ ਮਕਦੂਨਿਯਾ ਦੇ ਸ਼ਹਿਰ ਦਾ ਸੀ, ਸਾਡੇ ਨਾਲ ਗਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਸਮੁੰਦਰੀ ਜਹਾਜ਼ ਉੱਤੇ ਚੜ੍ਹ ਗਏ ਜੋ ਏਸ਼ੀਆ ਦੇ ਸਮੁੰਦਰੀ ਕੰਢਿਆਂ ਦੀਆਂ ਬੰਦਰਗਾਹਾਂ ਤੋਂ ਹੁੰਦਾ ਹੋਇਆ ਜਾਣ ਵਾਲਾ ਸੀ ਅਤੇ ਉਸ ਦੇ ਲੰਗਰ ਖੋਲ੍ਹ ਦਿੱਤੇ ਗਏ । ਥੱਸਲੁਨੀਕੇ ਦਾ ਰਹਿਣ ਵਾਲਾ ਅਰਿਸਤਰਖੁਸ ਨਾਂ ਦਾ ਇੱਕ ਮਕਦੂਨੀ ਵੀ ਸਾਡੇ ਨਾਲ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਸੀਂ ਅਦ੍ਰਮੁਤਿਯੁਮ ਸ਼ਹਿਰ ਤੋਂ ਇੱਕ ਜਹਾਜ਼ ਤੇ ਚੜ੍ਹੇ ਜੋ ਕਿ ਏਸ਼ੀਆ ਦੇ ਪ੍ਰਾਂਤ ਦੇ ਤੱਟ ਦੇ ਨਾਲ ਬੰਦਰਗਾਹਾਂ ਦੇ ਵੱਲ ਰਵਾਨਾ ਹੋਣ ਜਾ ਰਹੇ ਸੀ, ਅਤੇ ਅਸੀਂ ਸਮੁੰਦਰ ਵਿੱਚ ਸਵਾਰ ਹੋ ਕੇ ਚਲੇ ਗਏ। ਅਰਿਸਤਰਖੁਸ ਥੱਸਲੁਨੀਕੀਆਂ ਸ਼ਹਿਰ ਦਾ ਇੱਕ ਮਕਦੂਨਿਯਾ ਪ੍ਰਾਂਤ ਦਾ ਵਸਨੀਕ ਜੋ ਸਾਡੇ ਨਾਲ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਜਹਾਜ਼ ਤੇ ਜਿਹੜਾ ਅਸਿਯਾ ਦੇ ਕਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ ਸਵਾਰ ਹੋ ਕੇ ਤੁਰ ਪਏ ਅਤੇ ਅਰਿਸਤਰਖੁਸ ਥੱਸਲੁਨੀਕੇ ਦਾ ਇੱਕ ਮਕਦੂਨੀ ਸਾਡੇ ਨਾਲ ਸੀ
Punjabi ERV
ਅਸੀਂ ਜਹਾਜ਼ ਵਿੱਚ ਚਢ਼ ਗਏ। ਇਹ ਜਹਾਜ਼ ਅਸਿਯਾ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ। ਅਰਿਸਤਰਖੁਸ ਜੋ ਕਿ ਥਸ੍ਸਲੁਨੀਕੇ ਮਕੂਦਨ ਦੇ ਸ਼ਹਿਰ ਦਾ ਸੀ ਸਾਡੇ ਨਾਲ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਅਸੀਂ ਅਦ੍ਰਮੁਤਿਯੁਮ ਦੇ ਇੱਕ ਜਹਾਜ਼ ਤੇ ਜਿਹੜਾ ਏਸ਼ੀਆ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ, ਸਵਾਰ ਹੋ ਕੇ ਤੁਰ ਪਏ ਅਤੇ ਅਰਿਸਤਰਖੁਸ ਥੱਸਲੁਨੀਕੇ ਦਾ ਇੱਕ ਮਕਦੂਨੀ ਸਾਡੇ ਨਾਲ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ادرمُتّیُم دے اِک جہاز اُتّے جِس آسِیہ دے کنڈھے کنڈھے دے شہراں نُوں جانا سی۔ چڑھ کے اسی ٹُر پئے۔ تے ارِسترخُس تھِسّلُنِیکے دا اِک مَکِدُنی ساڈے نال سی۔
Punjabi Standard Bible (Punjabi Standard Bible) 2023
ਸੋ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਜਹਾਜ਼ 'ਤੇ ਸਵਾਰ ਹੋ ਕੇ ਚੱਲ ਪਏ ਜਿਸ ਨੇ ਅਸਿਯਾ ਦੇ ਸਮੁੰਦਰੀ ਕੰਢਿਆਂ ਦੇ ਕੋਲੋਂ ਲੰਘਣਾ ਸੀ ਅਤੇ ਥੱਸਲੁਨੀਕੇ ਤੋਂ ਇੱਕ ਮਕਦੂਨੀ ਅਰਿਸਤਰਖੁਸ ਵੀ ਸਾਡੇ ਨਾਲ ਸੀ।