Acts 27:20 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕਈ ਦਿਨਾਂ ਤੱਕ ਅਕਾਸ਼ ਤੇ ਸਾਨੂੰ ਕੋਈ ਸੂਰਜ ਜਾਂ ਤਾਰੇ ਨਜ਼ਰ ਨਾ ਆਏ। ਇਹ ਬੜਾ ਭਿਅੰਕਰ ਤੂਫ਼ਾਨ ਸੀ। ਅਸੀਂ ਜਿਉਣ ਦੀ ਹੋਰ ਆਸ ਗੁਆ ਦਿੱਤੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਬਹੁਤ ਦਿਨਾਂ ਤੱਕ ਸਾਨੂੰ ਸੂਰਜ ਅਤੇ ਤਾਰਿਆਂ ਦੇ ਦਰਸ਼ਨ ਨਾ ਹੋਏ । ਹਨੇਰੀ ਦਾ ਜ਼ੋਰ ਵੀ ਉਸੇ ਤਰ੍ਹਾਂ ਹੀ ਰਿਹਾ । ਸਾਨੂੰ ਆਪਣੇ ਬਚਾਅ ਦੀ ਕੋਈ ਉਮੀਦ ਨਾ ਰਹੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਦਿਖਾਈ ਦਿੱਤੇ ਅਤੇ ਤੇਜ਼ ਤੂਫ਼ਾਨ ਚਲਦਾ ਰਿਹਾ, ਅਖੀਰ ਵਿੱਚ ਸਾਡੇ ਬਚਣ ਦੀ ਸਾਰੀ ਉਮੀਦ ਖ਼ਤਮ ਹੋ ਗਈ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਬਹੁਤ ਦਿਨਾਂ ਤਾਈਂ ਨਾ ਸੂਰਜ ਨਾ ਤਾਰੇ ਵਿਖਾਈ ਦਿੱਤੇ ਅਰ ਵੱਡੀ ਅਨ੍ਹੇਰੀ ਚੱਲਦੀ ਰਹੀ ਤਾਂ ਓੜਕ ਨੂੰ ਸਾਡੇ ਬਚਣ ਦੀ ਸਾਰੀ ਆਸ ਮੂਲੋਂ ਜਾਂਦੀ ਰਹੀ
Punjabi ERV
ਕਈ ਦਿਨਾਂ ਤੱਕ ਅਕਾਸ਼ ਤੇ ਸਾਨੂੰ ਕੋਈ ਸੂਰਜ ਜਾਂ ਤਾਰੇ ਨਜ਼ਰ ਨਾ ਆਏ। ਇਹ ਬਡ਼ਾ ਭਿਅੰਕਰ ਤੂਫ਼ਾਨ ਸੀ। ਅਸੀਂ ਜਿਉਣ ਦੀ ਹੋਰ ਆਸ ਗੁਆ ਦਿੱਤੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਵਿਖਾਈ ਦਿੱਤੇ ਅਤੇ ਵੱਡੀ ਹਨੇਰੀ ਚਲਦੀ ਰਹੀ ਤਾਂ ਆਖ਼ਿਰ ਸਾਡੇ ਬਚਣ ਦੀ ਸਾਰੀ ਆਸ ਖ਼ਤਮ ਹੋ ਗਈ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جدوں بُہت دِناں تِیکر نا سُورج نا تارے دِسے۔ تے ہنیری بڑے زور دی وَگدی سی تَد اخِیر سانُوں بچن دی آس نا رہی۔
Punjabi Standard Bible (Punjabi Standard Bible) 2023
ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਅਤੇ ਨਾ ਹੀ ਤਾਰੇ ਵਿਖਾਈ ਦਿੱਤੇ ਅਤੇ ਤੂਫਾਨ ਜਾਰੀ ਰਿਹਾ, ਤਾਂ ਅੰਤ ਵਿੱਚ ਸਭ ਨੇ ਆਪਣੇ ਬਚਣ ਦੀ ਆਸ ਛੱਡ ਦਿੱਤੀ।