Acts 27:27 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਚੌਦ੍ਹਵੀਂ ਰਾਤ ਜਦੋਂ ਆਈ ਤਾਂ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ-ਉੱਧਰ ਰੁੜ ਰਹੇ ਸਾਂ। ਤਾਂ ਅੱਧੀ ਰਾਤ ਦੇ ਕਰੀਬ ਮਲਾਹਾਂ ਨੇ ਸੋਚਿਆ ਕਿ ਅਸੀਂ ਧਰਤੀ ਦੇ ਨੇੜੇ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਚੌਦਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਸਾਗਰ ਵਿੱਚ ਇੱਧਰ ਉੱਧਰ ਭਟਕ ਰਹੇ ਸੀ ਤਦ ਮਲਾਹਾਂ ਨੇ ਮਹਿਸੂਸ ਕੀਤਾ ਕਿ ਅਸੀਂ ਜ਼ਮੀਨ ਦੇ ਕੋਲ ਪਹੁੰਚ ਰਹੇ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੂਫਾਨ ਸ਼ੁਰੂ ਹੋਣ ਤੋਂ ਬਾਅਦ ਚੌਦਾਂਵੀਂ ਰਾਤ ਨੂੰ ਅਸੀਂ ਅਜੇ ਵੀ ਐਡਰੈਟਿਕ ਸਮੁੰਦਰ ਦੇ ਵਿੱਚ ਇਧਰ-ਉਧਰ ਰੁੜ੍ਹਦੇ ਜਾ ਰਹੇ ਸੀ, ਜਦੋਂ ਅੱਧੀ ਰਾਤ ਦੇ ਕਰੀਬ ਮਲਾਹਾਂ ਨੇ ਮਹਿਸੂਸ ਕੀਤਾ ਕਿ ਉਹ ਜ਼ਮੀਨ ਦੇ ਨੇੜੇ ਪਹੁੰਚ ਗਏ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਜਾਂ ਚੌਧਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ ਉੱਧਰ ਰੁੜ੍ਹਦੇ ਸਾਂ ਤਾਂ ਅੱਧੀਕੁ ਰਾਤੀਂ ਮਲਾਹਾਂ ਨੇ ਅਟਕਲ ਨਾਲ ਜਾਚਿਆ ਭਈ ਅਸੀਂ ਕਿਸੇ ਦੇਸ ਨੇ ਨੇੜੇ ਆ ਢੁੱਕੇ ਹਾਂ
Punjabi ERV
ਚੌਦਵੀਂ ਰਾਤ ਜਦੋਂ ਆਈ ਤਾਂ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇਧਰ-ਉਧਰ ਰੁਢ਼ ਰਹੇ ਸਾਂ। ਤਾਂ ਅਧੀ ਰਾਤ ਦੇ ਕਰੀਬ ਜਹਾਜ਼ਰਾਨਾਂ ਨੇ ਸੋਚਿਆ ਕਿ ਅਸੀਂ ਧਰਤੀ ਦੇ ਨੇਡ਼ੇ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਜਦੋਂ ਚੌਧਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ-ਉੱਧਰ ਰੁੜ੍ਹਦੇ ਸੀ ਤਾਂ ਅੱਧੀ ਕੁ ਰਾਤੀਂ ਮਲਾਹਾਂ ਨੇ ਮਹਿਸੂਸ ਕੀਤਾ ਕਿ ਅਸੀਂ ਕਿਸੇ ਦੇਸ ਦੇ ਨੇੜੇ ਪਹੁੰਚ ਗਏ ਹਾਂ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جدوں چودھویں رات آئی تے اسی ادریہ دے سمُندر وِچ رُڑھدے پِھردے ساں۔ تَد اسی رات نُوں مَلّاحاں نیں جاچیا پئی کِسے مُلک دے نیڑے اَپڑے آں۔
Punjabi Standard Bible (Punjabi Standard Bible) 2023
ਜਦੋਂ ਚੌਦਵੀਂ ਰਾਤ ਹੋਈ ਅਤੇ ਅਸੀਂ ਅਦਰਿਯਾ ਸਮੁੰਦਰ ਵਿੱਚ ਰੁੜ੍ਹਦੇ ਜਾ ਰਹੇ ਸੀ ਤਾਂ ਅੱਧੀ ਰਾਤ ਦੇ ਲਗਭਗ ਮਲਾਹਾਂ ਨੂੰ ਲੱਗਾ ਕਿ ਉਹ ਕਿਸੇ ਕਿਨਾਰੇ ਕੋਲ ਪਹੁੰਚ ਰਹੇ ਹਨ।