Acts 27:33 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਦਿਨ ਚੜ੍ਹ੍ਹਨ ਤੋਂ ਪਹਿਲਾਂ ਪੌਲੁਸ ਨੇ ਸਾਰੇ ਆਦਮੀਆਂ ਨੂੰ ਕੁਝ ਖਾ ਲੈਣ ਲਈ ਮਿੰਨਤ ਕੀਤੀ। ਉਸ ਕਿਹਾ, “ਪਿੱਛਲੇ ਚੌਦਹਾਂ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਅਤੇ ਮੌਸਮ ਦੇ ਸੁਧਰਨ ਦਾ ਇੰਤਜ਼ਾਰ ਕਰ ਰਹੇ ਹੋ ਅਤੇ ਤੁਸੀਂ ਕੁਝ ਵੀ ਨਹੀਂ ਖਾਧਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਦਿਨ ਚੜ੍ਹਣ ਤੋਂ ਪਹਿਲਾਂ ਹੀ ਪੌਲੂਸ ਨੇ ਉਹਨਾਂ ਸਾਰਿਆਂ ਨੂੰ ਭੋਜਨ ਕਰਨ ਦੇ ਲਈ ਬੇਨਤੀ ਕੀਤੀ, “ਅੱਜ ਤੁਹਾਨੂੰ ਦੁਬਿਧਾ ਵਿੱਚ ਪਏ ਹੋਏ ਚੌਦਾਂ ਦਿਨ ਹੋ ਗਏ ਹਨ ਅਤੇ ਇਸ ਸਮੇਂ ਵਿੱਚ ਤੁਸੀਂ ਅੰਨ ਦਾ ਇੱਕ ਦਾਣਾ ਵੀ ਮੂੰਹ ਵਿੱਚ ਨਹੀਂ ਪਾਇਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਵੇਰ ਹੋਣ ਤੋਂ ਪਹਿਲਾਂ ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਖਾਣ ਦੀ ਤਾਕੀਦ ਕੀਤੀ। “ਪਿਛਲੇ ਚੌਦਾਂ ਦਿਨਾਂ ਤੋਂ,” ਉਸਨੇ ਕਿਹਾ, “ਤੁਸੀਂ ਲਗਾਤਾਰ ਦੁਬਿਧਾ ਵਿੱਚ ਰਹੇ ਅਤੇ ਬਿਨਾਂ ਭੋਜਨ ਦੇ ਗਏ, ਤੁਸੀਂ ਕੁਝ ਨਹੀਂ ਖਾਧਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਂ ਦਿਨ ਚੜ੍ਹਨ ਲੱਗਾ ਤਾਂ ਪੌਲੁਸ ਨੇ ਸਭਨਾਂ ਦੀ ਮਿੰਨਤ ਕੀਤੀ ਜੋ ਕੁਝ ਭੋਜਨ ਛਕੇ ਅਤੇ ਆਖਿਆ ਭਈ ਅੱਜ ਤੁਹਾਨੂੰ ਆਸਰਾ ਤੱਕਦਿਆਂ ਚੌਦਾਂ ਦਿਨ ਹੋਏ ਜੋ ਫ਼ਾਕਾ ਕੀਤਾ ਅਤੇ ਕੁਝ ਨਹੀਂ ਖਾਧਾ
Punjabi ERV
ਦਿਨ ਚਢ਼ਨ ਤੋਂ ਪਹਿਲਾਂ ਪੌਲੁਸ ਨੇ ਸਾਰੇ ਆਦਮੀਆਂ ਨੂੰ ਕੁਝ ਖਾ ਲੈਣ ਲਈ ਮਿੰਨਤ ਕੀਤੀ। ਉਸ ਕਿਹਾ, “ਪਿਛਲੇ ਚੌਦਹਾਂ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਅਤੇ ਮੌਸਮ ਦੇ ਸੁਧਰਨ ਦਾ ਇੰਤਜ਼ਾਰ ਕਰ ਰਹੇ ਹੋ ਅਤੇ ਤੁਸੀਂ ਕੁਝ ਵੀ ਨਹੀਂ ਖਾਧਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦੋਂ ਦਿਨ ਚੜ੍ਹਨ ਲੱਗਾ ਤਾਂ ਪੌਲੁਸ ਨੇ ਸਭਨਾਂ ਦੀ ਮਿੰਨਤ ਕੀਤੀ ਜੋ ਕੁਝ ਭੋਜਨ ਖਾਓ ਅਤੇ ਆਖਿਆ ਕਿ ਅੱਜ ਤੁਹਾਨੂੰ ਮੌਸਮ ਸੁਧਰਨ ਦੀ ਉਡੀਕ ਕਰਦਿਆਂ ਚੌਦਾਂ ਦਿਨ ਹੋ ਗਏ ਹਨ ਕੁਝ ਨਹੀਂ ਖਾਧਾ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے دِن اجے نئیں سی نِکلیا تے پَولُس نے سبھناں دی مِنّت کِیتی پئی کُجھ کھاؤ۔ تے ایہہ آکھیا اَج چودھواں دِن ہویا پئی اُڈِیکدیاں اُڈِیکدیاں تُساں کُجھ نئیں کھادا تے بُھکھے رہے ہو۔
Punjabi Standard Bible (Punjabi Standard Bible) 2023
ਹੁਣ ਦਿਨ ਚੜ੍ਹਨ ਵਾਲਾ ਸੀ ਅਤੇ ਪੌਲੁਸ ਨੇ ਸਭ ਨੂੰ ਰੋਟੀ ਖਾਣ ਲਈ ਬੇਨਤੀ ਕਰਦੇ ਹੋਏ ਕਿਹਾ, “ਬਿਨਾਂ ਰੋਟੀ ਖਾਧੇ ਅੱਜ ਤੁਹਾਨੂੰ ਚੌਦਾਂ ਦਿਨ ਹੋ ਗਏ ਹਨ ਅਤੇ ਤੁਸੀਂ ਕੁਝ ਨਹੀਂ ਖਾਧਾ।