Acts 27:39 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਦਿਨ ਚੜ੍ਹ੍ਹਿਆ ਤਾਂ ਮਲਾਹਾਂ ਨੂੰ ਧਰਤੀ ਵਿਖਾਈ ਦਿੱਤੀ। ਪਰ ਉਨ੍ਹਾਂ ਕੋਲੋਂ ਇਹ ਧਰਤੀ ਪਛਾਣੀ ਨਾ ਗਈ। ਉਨ੍ਹਾਂ ਨੇ ਸਮੁੰਦਰ ਦੇ ਕੰਢੇ ਇੱਕ ਖਾੜੀ ਵੇਖੀ, ਇਸ ਲਈ ਜੇਕਰ ਉਹ ਕਰ ਸੱਕਣ ਉਨ੍ਹਾਂ ਨੇ ਜਹਾਜ਼ ਨੂੰ ਖਾੜੀ ਤੇ ਲਿਜਾਣ ਦਾ ਫ਼ੈਸਲਾ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਦਿਨ ਚੜ੍ਹਿਆ ਤਾਂ ਉਹ ਉਸ ਥਾਂ ਨੂੰ ਨਾ ਪਛਾਣ ਸਕੇ ਪਰ ਉਹਨਾਂ ਨੇ ਇੱਕ ਖਾੜੀ ਦੇਖੀ ਜਿਸ ਦਾ ਕੰਢਾ ਰੇਤਲਾ ਸੀ । ਉਹਨਾਂ ਨੇ ਵਿਚਾਰ ਕੀਤਾ ਕਿ ਜੇਕਰ ਹੋ ਸਕੇ ਤਾਂ ਜਹਾਜ਼ ਨੂੰ ਇਸ ਵਿੱਚ ਲਾ ਦਿੱਤਾ ਜਾਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਦਿਨ ਦੀ ਰੋਸ਼ਨੀ ਆਈ, ਤਾਂ ਉਨ੍ਹਾਂ ਨੇ ਜ਼ਮੀਨ ਨੂੰ ਨਾ ਪਛਾਣਿਆ, ਪਰ ਉਨ੍ਹਾਂ ਨੇ ਰੇਤਲੇ ਸਮੁੰਦਰੀ ਕੰਢੇ ਵਾਲੀ ਖਾੜੀ ਵੇਖੀ, ਜਿੱਥੇ ਉਨ੍ਹਾਂ ਨੇ ਜਹਾਜ਼ ਨੂੰ ਜ਼ਮੀਨ ਤੇ ਚਲਾਉਣ ਦਾ ਫੈਸਲਾ ਕੀਤਾ ਜੇ ਉਹ ਕਰ ਸਕਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਜਦ ਦਿਨ ਚੜ੍ਹਿਆ ਤਦ ਉਨ੍ਹਾਂ ਉਸ ਦੇਸ ਨੂੰ ਨਾ ਪਛਾਤਾ ਪਰ ਇੱਕ ਖਾੜੀ ਡਿੱਠੀ ਜਿਹ ਦਾ ਕੰਡਾ ਪੱਧਰਾ ਸੀ ਅਤੇ ਓਹ ਸਲਾਹ ਕਰਨ ਲੱਗੇ ਭਈ ਅਸੀਂ ਜਹਾਜ਼ ਨੂੰ ਧੱਕ ਕੇ ਉਸ ਉੱਤੇ ਚੜ੍ਹਾ ਸੱਕਦੇ ਹਾਂ ਕਿ ਨਹੀਂ
Punjabi ERV
ਜਦੋਂ ਦਿਨ ਚਢ਼ਿਆ ਤਾਂ ਜਹਾਜ਼ਰਾਨਾਂ ਨੂੰ ਧਰਤੀ ਵਿਖਾਈ ਦਿੱਤੀ। ਪਰ ਉਨ੍ਹਾਂ ਕੋਲੋਂ ਇਹ ਧਰਤੀ ਪਛਾਣੀ ਨਾ ਗਈ। ਉਨ੍ਹਾਂ ਨੇ ਸਮੁੰਦਰ ਦੇ ਕੰਢੇ ਇੱਕ ਖਾਡ਼ੀ ਵੇਖੀ, ਇਸ ਲਈ ਜੇਕਰ ਉਹ ਕਰ ਸਕਣ ਉਨ੍ਹਾਂ ਨੇ ਜਹਾਜ਼ ਨੂੰ ਖਾਡ਼ੀ ਤੇ ਲਿਜਾਣ ਦਾ ਫ਼ੈਸਲਾ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਦਿਨ ਚੜ੍ਹਿਆ ਤਦ ਉਨ੍ਹਾਂ ਉਸ ਦੇਸ ਨੂੰ ਨਾ ਪਛਾਣਿਆ ਪਰ ਇੱਕ ਖਾੜੀ ਦੇਖੀ ਜਿਹ ਦਾ ਕਿਨਾਰਾ ਪੱਧਰਾ ਸੀ ਅਤੇ ਉਹ ਸਲਾਹ ਕਰਨ ਲੱਗੇ ਕਿ ਅਸੀਂ ਜਹਾਜ਼ ਨੂੰ ਧੱਕ ਕੇ ਉਸ ਉੱਤੇ ਚੜ੍ਹਾ ਸਕਦੇ ਹਾਂ ਕਿ ਨਹੀਂ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جدوں دِن ہویا اوہناں اوس دیس نُوں نا سہاتا پر اِک پَدھرا تھاں ویکھ کے جِہدا کنڈھا صاف سی۔ اوہناں آپو وِچ صلاح کِیتی پئی جے ہو سکے تاں جہاز اوتھے چڑھا لئیے۔
Punjabi Standard Bible (Punjabi Standard Bible) 2023
ਜਦੋਂ ਦਿਨ ਚੜ੍ਹਿਆ ਤਾਂ ਉਹ ਉਸ ਜਗ੍ਹਾ ਨੂੰ ਨਾ ਪਛਾਣ ਸਕੇ, ਪਰ ਇੱਕ ਖਾੜੀ ਵੇਖੀ ਜਿਸ ਦਾ ਕਿਨਾਰਾ ਰੇਤਲਾ ਸੀ ਅਤੇ ਵਿਚਾਰ ਕਰਨ ਲੱਗੇ ਕਿ ਜੇ ਹੋ ਸਕੇ ਤਾਂ ਜਹਾਜ਼ ਨੂੰ ਇਸ ਉੱਤੇ ਲਾ ਦੇਣ।