Acts 27:41 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਜਹਾਜ਼ ਬਰੇਤੇ ਨਾਲ ਜਾ ਟਕਰਾਇਆ। ਜਹਾਜ਼ ਦਾ ਅਗਲਾ ਹਿੱਸਾ ਰੇਤ ਵਿੱਚ ਖੁੱਭ ਗਿਆ ਅਤੇ ਉੱਥੋਂ ਹਿੱਲ ਨਾ ਸੱਕਿਆ। ਫ਼ਿਰ ਸਮੁੰਦਰ ਦੀਆਂ ਵੱਡੀਆਂ ਲਹਿਰਾਂ ਨੇ ਜਹਾਜ਼ ਨੂੰ ਟੁਕੜੇ-ਟੁਕੜੇ ਕਰ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜਹਾਜ਼ ਬਰੇਤੀ ਵਿੱਚ ਜਾ ਕੇ ਫਸ ਗਿਆ, ਜਿਸ ਨਾਲ ਜਹਾਜ਼ ਦਾ ਅਗਲਾ ਹਿੱਸਾ ਅਟਕ ਗਿਆ ਅਤੇ ਪਿਛਲਾ ਹਿੱਸਾ ਲਹਿਰਾਂ ਦੀ ਮਾਰ ਨਾਲ ਟੁੱਟਣਾ ਸ਼ੁਰੂ ਹੋ ਗਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲਦੇ ਸਨ, ਉਨ੍ਹਾਂ ਨੇ ਜਹਾਜ਼ ਨੂੰ ਘੱਟ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਫਸਿਆ ਹੀ ਰਿਹਾ ਪਰ ਜਹਾਜ਼ ਦਾ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲੇ ਸਨ ਉਨ੍ਹਾਂ ਨੇ ਜਹਾਜ਼ ਨੂੰ ਨਿੱਕੇ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਅੜਿਆ ਹੀ ਰਿਹਾ ਪਰ ਪਿਛਲਾ ਠਾਠਾਂ ਦੇ ਜ਼ੋਰ ਨਾਲ ਟੁੱਟ ਗਿਆ
Punjabi ERV
ਪਰ ਜਹਾਜ਼ ਬਰੇਤੇ ਨਾਲ ਜਾ ਟਕਰਾਇਆ। ਜਹਾਜ਼ ਦਾ ਅਗਲਾ ਹਿੱਸਾ ਰੇਤੇ ਵਿੱਚ ਖੁਭ ਗਿਆ ਅਤੇ ਉਥੋਂ ਹਿੱਲ ਨਾ ਸਕਿਆ। ਫ਼ਿਰ ਸਮੁੰਦਰ ਦੀਆਂ ਵੱਡੀਆਂ ਲਹਿਰਾਂ ਨੇ ਜਹਾਜ਼ ਨੂੰ ਟੁਕਡ਼ੇ-ਟੁਕਡ਼ੇ ਕਰ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲਦੇ ਸਨ, ਉਨ੍ਹਾਂ ਨੇ ਜਹਾਜ਼ ਨੂੰ ਘੱਟ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਫਸਿਆ ਹੀ ਰਿਹਾ ਪਰ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟ ਗਿਆ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر اِک تھاں اَپڑ کے۔ جِتّھے دو پاسے سمُندر دا زور سی اوہناں جہاز نُوں زمین اُتّے لگّن دِتّا تے اگلا پاسا دھکّا کھا کے کُھب گیا۔ تے پِچّھلا پاسا ٹھاٹھاں دے زور نال ٹُٹن لگّا۔
Punjabi Standard Bible (Punjabi Standard Bible) 2023
ਪਰ ਜਹਾਜ਼ ਦੋ ਸਮੁੰਦਰਾਂ ਦੇ ਮੇਲ ਵਾਲੀ ਜਗ੍ਹਾ ਵਿੱਚ ਪੈ ਕੇ ਰੇਤ ਵਿੱਚ ਧੱਸ ਗਿਆ ਅਤੇ ਅਗਲਾ ਪਾਸਾ ਤਾਂ ਖੁੱਭ ਕੇ ਫਸਿਆ ਰਿਹਾ, ਪਰ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟਣ ਲੱਗਾ।