Acts 27:44 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਬਾਕੀਆਂ ਨੇ ਲੱਕੜ ਦੇ ਫ਼ੱਟਿਆਂ ਅਤੇ ਜ਼ਮੀਨ ਤੱਕ ਪਹੁੰਚਣ ਲਈ ਜਹਾਜ਼ ਦੇ ਟੁਕੜਿਆਂ ਦਾ ਇਸਤੇਮਾਲ ਕੀਤਾ ਅਤੇ ਕਿਵੇਂ ਨਾ ਕਿਵੇਂ ਸਾਰੇ ਜਣੇ ਸੁਰੱਖਿਅਤ ਜ਼ਮੀਨ ਤੇ ਪਹੁੰਚ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਬਾਕੀ ਲੋਕ ਲੱਕੜੀ ਦੇ ਫੱਟਿਆਂ ਅਤੇ ਜਹਾਜ਼ ਦੀਆਂ ਟੁੱਟੀਆਂ ਚੀਜ਼ਾਂ ਦੇ ਸਹਾਰੇ ਜਾਣ । ਇਸ ਤਰ੍ਹਾਂ ਅਸੀਂ ਸਾਰੇ ਕੰਢੇ ਉੱਤੇ ਸਹੀ ਸਲਾਮਤ ਪਹੁੰਚ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਬਾਕੀ ਦੇ ਕਈ ਫੱਟਿਆਂ ਉੱਤੇ ਅਤੇ ਕਈ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ ਬੈਠੇ। ਇਸ ਤਰ੍ਹਾਂ ਹਰ ਕੋਈ ਸੁਰੱਖਿਅਤ ਧਰਤੀ ਤੇ ਪਹੁੰਚ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਬਾਕੀ ਦੇ ਕਈ ਫੱਟਾਂ ਉੱਤੇ ਅਰ ਕਈ ਜਹਾਜ਼ ਦੀਆਂ ਹੋਰ ਚੀਜ਼ਾ ਉੱਤੇ, ਅਰ ਏਸੇ ਤਰਾਂ ਹੋਇਆ ਜੋ ਸੱਭੇ ਧਰਤੀ ਉੱਤੇ ਬਚ ਨਿੱਕਲੇ।।
Punjabi ERV
ਫ਼ੇਰ ਬਾਕੀਆਂ ਨੇ ਲੱਕਡ਼ ਦੇ ਫ਼ਟਿਆਂ ਅਤੇ ਜ਼ਮੀਨ ਤੱਕ ਪਹੁੰਚਣ ਲਈ ਜਹਾਜ਼ ਦੇ ਟੁਕਡ਼ਿਆਂ ਦਾ ਇਸਤੇਮਾਲ ਕੀਤਾ ਅਤੇ ਕਿਵੇਂ ਨਾ ਕਿਵੇਂ ਸਾਰੇ ਜਣੇ ਸੁਰਖਿਅਤ ਜ਼ਮੀਨ ਤੇ ਪਹੁੰਚ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਬਾਕੀ ਦੇ ਕਈ ਫੱਟਿਆਂ ਉੱਤੇ ਅਤੇ ਕਈ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ, ਇਸੇ ਤਰ੍ਹਾਂ ਹੋਇਆ ਜੋ ਸੱਭੇ ਧਰਤੀ ਉੱਤੇ ਬਚ ਨਿੱਕਲੇ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے باقی کئی پھَٹیاں اُتّے تے کئی جہاز دی ہور کِسے شے اُتّے ٹُر جان۔ تے ایس طرح ہویا پئی ساریاں دے سارے بچ کے زمین اُتّے سلامتی نال اَپڑ گئے۔
Punjabi Standard Bible (Punjabi Standard Bible) 2023
ਅਤੇ ਬਾਕੀ ਲੋਕ ਜਹਾਜ਼ ਦੇ ਫੱਟਿਆਂ ਉੱਤੇ ਅਤੇ ਹੋਰ ਚੀਜ਼ਾਂ ਦੇ ਸਹਾਰੇ ਪਹੁੰਚ ਜਾਣ। ਸੋ ਇਸ ਤਰ੍ਹਾਂ ਸਭ ਸੁਰੱਖਿਅਤ ਜ਼ਮੀਨ 'ਤੇ ਪਹੁੰਚ ਗਏ।