Acts 27:7 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਬੜੇ ਦਿਨ ਅਸੀਂ ਹੌਲੀ-ਹੌਲੀ ਸਫ਼ਰ ਕਰਦੇ ਰਹੇ ਪਰ ਸਾਡੇ ਵਾਸਤੇ ਕਨੀਦੁਸ ਸ਼ਹਿਰ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਹਵਾ ਸਾਡੇ ਸਾਹਮਣੀ ਤਰਫ਼ੋ ਸੀ। ਅਸੀਂ ਉਸ ਰਸਤੇ ਬਹੁਤੀ ਦੂਰ ਤੱਕ ਨਹੀਂ ਸੀ ਜਾ ਸੱਕਦੇ। ਇਸ ਲਈ ਅਸੀਂ ਕਰੇਤ ਟਾਪੂ ਦੇ ਦੱਖਣੀ ਪਾਸੇ ਸਲਮੋਨੋ ਦੇ ਨੇੜੇ ਨੂੰ ਸਫ਼ਰ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਸੀਂ ਕਈ ਦਿਨਾਂ ਤੱਕ ਹੌਲੀ ਹੌਲੀ ਜਲ ਯਾਤਰਾ ਕਰਦੇ ਹੋਏ ਮੁਸ਼ਕਲ ਨਾਲ ਕਲੀਦੁਸ ਦੇ ਸਾਹਮਣੇ ਪਹੁੰਚ ਗਏ । ਹਵਾ ਅਜੇ ਵੀ ਸਾਨੂੰ ਅੱਗੇ ਵੱਧਣ ਤੋਂ ਰੋਕ ਰਹੀ ਸੀ । ਇਸ ਲਈ ਅਸੀਂ ਸਲਮੋਨੇ ਦੇ ਅੱਗੋਂ ਦੀ ਕਰੇਤ ਦੇ ਓਹਲੇ ਹੋ ਕੇ ਯਾਤਰਾ ਕਰਨ ਲੱਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਸੀਂ ਕਈ ਦਿਨਾਂ ਤੋਂ ਹੌਲੀ-ਹੌਲੀ ਅੱਗੇ ਵਧੇ ਅਤੇ ਕਨੀਡਸ ਸ਼ਹਿਰ ਪਹੁੰਚਣ ਵਿੱਚ ਮੁਸ਼ਕਲ ਆਈ। ਜਦੋਂ ਤੇਜ਼ ਹਵਾ ਨੇ ਸਾਨੂੰ ਅੱਗੇ ਵਧਣ ਨਹੀਂ ਦਿੱਤਾ, ਤਾਂ ਅਸੀਂ ਸੈਲਮੋਨੀ ਸ਼ਹਿਰ ਦੇ ਬਿਲਕੁਲ ਉਲਟ, ਕਰੇਤ ਟਾਪੂ ਦੀ ਝੀਲ ਵੱਲ ਚਲੇ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਂ ਅਸੀਂ ਬਹੁਤ ਦਿਨਾਂ ਤੀਕ ਹੌਲੀ ਹੌਲੀ ਚੱਲੇ ਸਾਂ ਅਤੇ ਮਸਾਂ ਮਸਾਂ ਕਨੀਦੁਸ ਦੇ ਸਾਹਮਣੇ ਪਹੁੰਚੇ ਤਾਂ ਇਸ ਲਈ ਜੋ ਪੌਣ ਸਾਨੂੰ ਅਗਾਹਾਂ ਵਧਣ ਨਾ ਸੀ ਦਿੰਦੀ ਅਸੀਂ ਕਰੇਤ ਦੇ ਓਹਲੇ ਸਲਮੋਨੇ ਦੇ ਸਾਮਹਣੇ ਚੱਲੇ
Punjabi ERV
ਬਡ਼ੇ ਦਿਨ ਅਸੀਂ ਹੌਲੀ-ਹੌਲੀ ਸਫ਼ਰ ਕਰਦੇ ਰਹੇ ਪਰ ਸਾਡੇ ਵਾਸਤੇ ਕਨੀਦੁਸ ਸ਼ਹਿਰ ਤੱਕ ਪਹੁਣਚਣਾ ਬਡ਼ਾ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਹਵਾ ਸਾਡੇ ਸਾਮ੍ਹਣੀ ਤਰਫ਼ੋ ਸੀ। ਅਸੀਂ ਉਸ ਰਸਤੇ ਬਹੁਤੀ ਦੂਰ ਤੱਕ ਨਹੀਂ ਸੀ ਜਾ ਸਕਦੇ। ਇਸ ਲਈ ਅਸੀਂ ਕਰੇਤ ਟਾਪੂ ਦੇ ਦਖਣੀ ਪਾਸੇ ਸਲਮੋਨੋ ਦੇ ਨੇਡ਼ੇ ਨੂੰ ਸਫ਼ਰ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦੋਂ ਅਸੀਂ ਬਹੁਤ ਦਿਨਾਂ ਤੱਕ ਹੌਲੀ-ਹੌਲੀ ਚੱਲਦੇ ਰਹੇ ਅਤੇ ਮੁਸ਼ਕਿਲ ਨਾਲ ਕਨੀਦੁਸ ਦੇ ਸਾਹਮਣੇ ਪਹੁੰਚੇ ਕਿਉਂਕਿ ਪੌਣ ਸਾਨੂੰ ਅੱਗੇ ਵਧਣ ਨਹੀਂ ਦਿੰਦੀ ਸੀ ਤਾਂ ਅਸੀਂ ਕਰੇਤ ਦੇ ਉਹਲੇ ਸਲਮੋਨੇ ਦੇ ਸਾਹਮਣੇ ਚੱਲਣਾ ਸ਼ੁਰੂ ਕੀਤਾ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد بُہت دِن تِیکر ہَولے ہَولے ٹُر کے اسی مَساں کَنِدُس دے سامھنے اَپڑے تے ایس واسطے پئی وَا سانُوں اگّے نئیں سی جان دیندی۔ اسی سلمونے دے ساہمنیوں ہو کے کریتے دے اوہلے اوہلے چلّے۔
Punjabi Standard Bible (Punjabi Standard Bible) 2023
ਜਦੋਂ ਅਸੀਂ ਬਹੁਤ ਦਿਨਾਂ ਤੱਕ ਹੌਲੀ-ਹੌਲੀ ਚੱਲਦੇ ਹੋਏ ਮੁਸ਼ਕਲ ਨਾਲ ਕਨੀਦੁਸ ਦੇ ਸਾਹਮਣੇ ਪਹੁੰਚੇ ਤਾਂ ਹਵਾ ਨੇ ਸਾਨੂੰ ਅੱਗੇ ਨਾ ਵਧਣ ਦਿੱਤਾ। ਸੋ ਅਸੀਂ ਸਲਮੋਨੇ ਦੇ ਸਾਹਮਣਿਓਂ ਕਰੇਤ ਟਾਪੂ ਦੀ ਆੜ ਵਿੱਚ ਅੱਗੇ ਵਧੇ