Acts 27:8 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਬੜੀ ਮੁਸ਼ਕਿਲ ਨਾਲ, ਅਸੀਂ ਸਮੁੰਦਰੀ ਤਟ ਦੇ ਨਾਲ ਸਫ਼ਰ ਕੀਤਾ ਅਤੇ, “ਸੁਰੱਖਿਅਤ ਬੰਦਰਗਾਹ” ਨਾਮੀਂ ਇੱਕ ਜਗ਼੍ਹਾ ਤੇ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੁਸ਼ਕਲ ਨਾਲ ਉਸ ਦੇ ਕੰਢੇ ਕੰਢੇ ਯਾਤਰਾ ਕਰਦੇ ਹੋਏ ਅਸੀਂ “ਸੁੰਦਰ ਘਾਟ” ਨਾਂ ਦੀ ਥਾਂ ਉੱਤੇ ਪਹੁੰਚ ਗਏ । ਇੱਥੋਂ ਲਸਾਯਾ ਸ਼ਹਿਰ ਨੇੜੇ ਹੀ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਮੁਸ਼ਕਿਲ ਨਾਲ ਸਮੁੰਦਰੀ ਕੰਢੇ ਦੇ ਨੇੜੇ ਹੋ ਕੇ ਸੁੰਦਰ ਘਾਟ ਨਾਮ ਦੀ ਇੱਕ ਥਾਂ ਪਹੁੰਚੇ। ਉੱਥੋਂ ਲਿਸਿਯਾ ਨਗਰ ਨੇੜੇ ਹੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਮਸਾਂ ਮਸਾਂ ਉਹ ਦੇ ਲਾਗੇ ਲਾਗੇ ਹੋ ਕੇ ਸੁੰਦਰ ਘਾਟ ਨਾਮੇ ਇੱਕ ਥਾਂ ਪਹੁੰਚੇ । ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।।
Punjabi ERV
ਬਡ਼ੀ ਮੁਸ਼ਕਿਲ ਨਾਲ, ਅਸੀਂ ਸਮੁੰਦਰੀ ਤਟ ਦੇ ਨਾਲ ਸਫ਼ਰ ਕੀਤਾ ਅਤੇ, ‘ਸੁਰਖਿਅਤ ਬੰਦਰਗਾਹ’ ਨਾਮੀਂ ਇੱਕ ਜਗ਼੍ਹਾ ਤੇ ਪਹੁੰਚੇ। ਉਥੋਂ ਲਸਾਯਾ ਨਗਰ ਨੇਡ਼ੇ ਹੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਮੁਸ਼ਕਿਲ ਨਾਲ ਉਹ ਦੇ ਨੇੜੇ ਹੋ ਕੇ ਸੁੰਦਰ ਘਾਟ ਨਾਮ ਦੀ ਇੱਕ ਥਾਂ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہدے کنڈھے کنڈھے مُشکل نال چَل کے اسی اِک تھاں جِہدا ناں سوہنا پتّن سی اَپڑے اوہدے نیڑے لَسَیَہ شہر سی۔
Punjabi Standard Bible (Punjabi Standard Bible) 2023
ਅਤੇ ਇਸ ਦੇ ਕੰਢੇ-ਕੰਢੇ ਅੱਗੇ ਵਧਦੇ ਹੋਏ ਬੜੀ ਮੁਸ਼ਕਲ ਨਾਲ ਇੱਕ ਸਥਾਨ 'ਤੇ ਪਹੁੰਚੇ ਜੋ “ਸੁੰਦਰ ਬੰਦਰਗਾਹ” ਕਹਾਉਂਦਾ ਸੀ, ਜਿਸ ਦੇ ਨੇੜੇ ਹੀ ਲਸਾਯਾ ਨਗਰ ਸੀ।