Acts 28:15 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਉੱਥੇ ਨਿਹਚਾਵਾਨਾਂ ਨੇ ਸੁਣਿਆ ਕਿ ਅਸੀਂ ਉੱਥੇ ਪਹੁੰਚੇ ਹਾਂ, ਉਹ ਸਾਨੂੰ ਅਪੀਫ਼ੋਰੁਸ ਦੇ ਬਜ਼ਾਰ ਵਿੱਚ ਅਤੇ ਤਿੰਨ ਸਰਾਵਾਂ ਵਿੱਚ ਮਿਲਣ ਲਈ ਆਏ। ਜਦੋਂ ਪੌਲੁਸ ਨੇ ਇਨ੍ਹਾਂ ਨਿਹਚਾਵਾਨਾਂ ਨੂੰ ਵੇਖਿਆ ਤਾਂ ਉਸ ਨੂੰ ਹੌਂਸਲਾ ਹੋਇਆ ਅਤੇ ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇੱਥੇ ਵੀ ਵਿਸ਼ਵਾਸੀ ਭਰਾ ਸਾਡੀ ਚਰਚਾ ਸੁਣ ਕੇ, ਸਾਨੂੰ ਮਿਲਣ ਦੇ ਲਈ ਆਪੀਅਸ ਚੌਂਕ ਅਤੇ ‘ਤਿੰਨ ਸਰਾਂਵਾਂ’ ਨਾਂ ਦੀ ਥਾਂ ਤੱਕ ਮਿਲਣ ਆਏ । ਉਹਨਾਂ ਨੂੰ ਦੇਖ ਕੇ ਪੌਲੂਸ ਖ਼ੁਸ਼ ਹੋਇਆ ਅਤੇ ਪਰਮੇਸ਼ਰ ਨੂੰ ਧੰਨਵਾਦ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉੱਥੋਂ ਦੇ ਵਿਸ਼ਵਾਸੀਆ ਨੇ ਸੁਣਿਆ ਸੀ ਕਿ ਅਸੀਂ ਆ ਰਹੇ ਹਾਂ, ਅਤੇ ਉਹ ਸਾਡੇ ਨਾਲ ਮਿਲਣ ਲਈ ਅੱਪੀਫੋਰੁਮ ਦੇ ਬਜ਼ਾਰ ਅਤੇ ਤਿੰਨ ਸਰਾਵਾਂ ਤੱਕ ਸਫ਼ਰ ਕਰਕੇ ਆਏ। ਇਨ੍ਹਾਂ ਲੋਕਾਂ ਦੀ ਨਜ਼ਰ ਵਿੱਚ ਪੌਲੁਸ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਿਆ।
Punjabi Bible 2016 - ਪਵਿੱਤਰ ਬਾਈਬਲ O.V.
ਉੱਥੋਂ ਭਾਈ ਲੋਕ ਸਾਡੀ ਖਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੀਕੁਰ ਸਾਡੇ ਮਿਲਣ ਨੂੰ ਆਏ। ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ।।
Punjabi ERV
ਜਦੋਂ ਉਥੇ ਨਿਹਚਾਵਾਨਾਂ ਨੇ ਸੁਣਿਆ ਕਿ ਅਸੀਂ ਉਥੇ ਪਹੁੰਚੇ ਹਾਂ, ਉਹ ਸਾਨੂੰ ਅਪੀਫ਼ੋਰੁਸ ਦੇ ਬਜ਼ਾਰ ਵਿੱਚ ਅਤੇ ਤਿੰਨ ਨੇਮ ਵਿੱਚ ਮਿਲਣ ਲਈ ਆਏ। ਜਦੋਂ ਪੌਲੁਸ ਨੇ ਇਨ੍ਹਾਂ ਨਿਹਚਾਵਾਨਾਂ ਨੂੰ ਵੇਖਿਆ ਤਾਂ ਉਸਨੂੰ ਹੌਂਸਲਾ ਹੋਇਆ ਅਤੇ ਉਸਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉੱਥੋਂ ਭਾਈ ਲੋਕ ਸਾਡੀ ਖ਼ਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੱਕ ਸਾਨੂੰ ਮਿਲਣ ਲਈ ਆਏ! ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਤਸੱਲੀ ਪਾਈ l
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اسی ایسے طرح رُومہ وِچ اَپڑے۔ اوتھوں وی بھرا ساڈی خبر سُن کے اَپّیُس دے چَوک تے تَرے سراواں تِیکر ساڈے مِلن نُوں اگّوں والی آئے۔ اوہناں نُوں ویکھ کے پَولُس خُدا دا شُکر کِیتا تے اوہنوں تسلّی ہوئی۔
Punjabi Standard Bible (Punjabi Standard Bible) 2023
ਜਦੋਂ ਉੱਥੋਂ ਦੇ ਭਾਈਆਂ ਨੇ ਸਾਡੇ ਬਾਰੇ ਸੁਣਿਆ ਤਾਂ ਸਾਨੂੰ ਮਿਲਣ ਲਈ ਅੱਪੀਫੋਰੁਮ ਅਤੇ ਤਿੰਨ ਸਰਾਵਾਂ ਤੱਕ ਆਏ। ਉਨ੍ਹਾਂ ਨੂੰ ਵੇਖ ਕੇ ਪੌਲੁਸ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।