Acts 28:4 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਉੱਥੋਂ ਦੇ ਲੋਕਾਂ ਨੇ ਇਹ ਵੇਖਿਆ ਤਾਂ ਆਖਣ ਲੱਗੇ, “ਉਹ ਮਨੁੱਖ ਜ਼ਰੂਰ ਖੂਨੀ ਹੋਵੇਗਾ। ਉਹ ਸਮੁੰਦਰ ਵਿੱਚ ਨਹੀਂ ਮਰਿਆ, ਪਰ ਦੈਵੀ ਇਨਸਾਫ਼ ਨੇ ਇਸ ਨੂੰ ਜਿਉਂਦਾ ਨਹੀਂ ਛੱਡਿਆ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉੱਥੋਂ ਦੇ ਵਸਨੀਕ ਉਸ ਸੱਪ ਨੂੰ ਪੌਲੂਸ ਦੇ ਹੱਥ ਨਾਲ ਲਮਕਦੇ ਦੇਖ ਕੇ ਇੱਕ ਦੂਜੇ ਨੂੰ ਕਹਿਣ ਲੱਗੇ, “ਨਿਰਸੰਦੇਹ, ਇਹ ਕੋਈ ਕਾਤਲ ਹੈ । ਭਾਂਵੇ ਇਹ ਸਮੁੰਦਰ ਵਿੱਚੋਂ ਬਚ ਨਿਕਲਿਆ ਹੈ ਪਰ ਨਿਆਂ ਦਾ ਦੇਵਤਾ ਇਸ ਨੂੰ ਜਿਊਂਦਾ ਨਹੀਂ ਰਹਿਣ ਦੇਵੇਗਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਟਾਪੂ ਦੇ ਲੋਕਾਂ ਨੇ ਸੱਪ ਨੂੰ ਉਸਦੇ ਹੱਥ ਨਾਲ ਲਟਕਦਾ ਵੇਖਿਆ, ਤਾਂ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਆਦਮੀ ਇੱਕ ਕਾਤਲ ਹੈ; ਹਾਲਾਂਕਿ ਉਹ ਸਮੁੰਦਰ ਤੋਂ ਬਚ ਨਿੱਕਲਿਆ, ਪਰ ਦੇਵੀਂ ਜਸਟਿਸ ਇਸ ਨੂੰ ਜਿਉਂਣ ਦੀ ਆਗਿਆ ਨਹੀਂ ਦੇ ਰਹੀ।”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਓਹ ਓਪਰੇ ਲੋਕ ਉਸ ਕੀੜੇ ਨੂੰ ਉਹ ਦੇ ਹੱਥ ਨਾਲ ਲਮਕਿਆ ਹੋਇਆ ਵੇਖ ਕੇ ਆਪਸ ਵਿੱਚ ਕਹਿਣ ਲੱਗੇ ਭਈ ਠੀਕ ਇਹ ਮਨੁੱਖ ਖੂਨੀ ਹੈ ਕਿ ਭਾਵੇਂ ਇਹ ਸਮੁੰਦਰੋਂ ਬਚ ਨਿੱਕਲਿਆ ਪਰ ਨਿਆਉਂ ਇਹ ਨੂੰ ਜੀਉਂਦਾ ਨਹੀਂ ਛੱਡਦਾ!
Punjabi ERV
ਜਦੋਂ ਉਥੋਂ ਦੇ ਲੋਕਾਂ ਨੇ ਇਹ ਵੇਖਿਆ ਤਾਂ ਆਖਣ ਲੱਗੇ, “ਉਹ ਮਨੁੱਖ ਜ਼ਰੂਰ ਖੂਨੀ ਹੋਵੇਗਾ। ਉਹ ਸਮੁੰਦਰ ਵਿੱਚ ਨਹੀਂ ਮਰਿਆ, ਪਰ ਦੈਵੀ ਇਨਸਾਫ਼ ਨੇ ਇਸਨੂੰ ਜਿਉਂਦਾ ਨਹੀਂ ਛਡਿਆ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉੱਥੋਂ ਦੇ ਵਾਸੀ, ਉਸ ਕੀੜੇ ਨੂੰ ਉਹ ਦੇ ਹੱਥ ਨਾਲ ਲਮਕਿਆ ਹੋਇਆ ਵੇਖ ਕੇ ਆਪਸ ਵਿੱਚ ਕਹਿਣ ਲੱਗੇ, ਕਿ ਇਹ ਮਨੁੱਖ ਖੂਨੀ ਹੈ ਕਿ ਭਾਵੇਂ ਇਹ ਸਮੁੰਦਰ ਵਿੱਚੋਂ ਬਚ ਗਿਆ ਪਰ ਨਿਆਂ ਇਹ ਨੂੰ ਜਿਉਂਦਾ ਨਹੀਂ ਛੱਡਦਾ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جدوں اوہناں اوپریاں کِیڑے نُوں اوہدے ہتّھ نال لمکیا ہویا ویکھیا تے آپو وِچ آکھن لگّے۔ بے شک ایہہ خُونی بندہ اے۔ بھانویں سمُندروں بچ گیا۔ فیر وی انصاف اوہنوں جیون نئیں دیندا۔
Punjabi Standard Bible (Punjabi Standard Bible) 2023
ਜਦੋਂ ਉੱਥੋਂ ਦੇ ਲੋਕਾਂ ਨੇ ਉਸ ਜੀਵ ਨੂੰ ਪੌਲੁਸ ਦੇ ਹੱਥ ਨਾਲ ਲਟਕਦੇ ਵੇਖਿਆ ਤਾਂ ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਜ਼ਰੂਰ ਇਹ ਵਿਅਕਤੀ ਹੱਤਿਆਰਾ ਹੈ; ਭਾਵੇਂ ਇਹ ਸਮੁੰਦਰ ਵਿੱਚੋਂ ਬਚ ਨਿੱਕਲਿਆ, ਪਰ ਨਿਆਂ ਨੇ ਇਸ ਨੂੰ ਜੀਉਂਦਾ ਨਹੀਂ ਛੱਡਿਆ।”