Acts 3:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, “ਮੇਰੇ ਯਹੂਦੀ ਭਰਾਵੋ, ਤੁਸੀ ਇਸ ਤੇ ਹੈਰਾਨ ਕਿਉਂ ਹੋ? ਤੁਸੀਂ ਸਾਡੇ ਵੱਲ ਇਉਂ ਕਿਉਂ ਵੇਖ ਰਹੇ ਹੋ ਜਿਵੇਂ ਅਸੀਂ ਉਸ ਨੂੰ ਆਪਣੀ ਤਾਕਤ ਅਤੇ ਚੰਗਿਆਈ ਨਾਲ ਠੀਕ ਕੀਤਾ ਹੈ?
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਪਤਰਸ ਨੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਤੁਸੀਂ ਇਹ ਦੇਖ ਕੇ ਕਿਉਂ ਹੈਰਾਨ ਹੋ ਅਤੇ ਸਾਡੇ ਵੱਲ ਕਿਉਂ ਦੇਖ ਰਹੇ ਹੋ? ਕੀ ਅਸੀਂ ਆਪਣੀ ਹੀ ਸਮਰੱਥਾ ਅਤੇ ਭਗਤੀ ਨਾਲ ਇਸ ਨੂੰ ਚੱਲਣ ਯੋਗ ਕੀਤਾ ਹੈ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਪਤਰਸ ਨੇ ਇਹ ਵੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਇਸਰਾਏਲੀਓ, ਇਹ ਗੱਲ ਤੁਹਾਨੂੰ ਹੈਰਾਨ ਕਿਉਂ ਕਰਦੀ ਹੈ? ਤੁਸੀਂ ਸਾਨੂੰ ਕਿਉਂ ਵੇਖਦੇ ਹੋ ਜਿਵੇਂ ਕਿ ਸਾਡੀ ਆਪਣੀ ਤਾਕਤ ਜਾਂ ਭਗਤੀ ਦੁਆਰਾ ਅਸੀਂ ਇਸ ਆਦਮੀ ਨੂੰ ਤੋਰਿਆ ਹੋਵੇ?
Punjabi Bible 2016 - ਪਵਿੱਤਰ ਬਾਈਬਲ O.V.
ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ ਕਿ ਹੇ ਇਸਰਾਏਲੀਓ, ਐਸ ਮਨੁੱਖ ਉੱਤੇ ਤੁਸੀਂ ਕਿਉਂ ਅਚਰਜ ਮੰਨਦੇ ਹੋ ਅਤੇ ਸਾਡੀ ਵੱਲ ਇਉਂ ਕਾਹਨੂੰ ਤੱਕ ਰਹੇ ਹੋ ਭਈ ਜਾਣੀਦਾ ਅਸਾਂ ਆਪਣੀ ਸਮਰੱਥਾ ਯਾ ਭਗਤੀ ਨਾਲ ਇਹ ਨੂੰ ਤੁਰਨ ਦੀ ਸ਼ਕਤੀ ਦਿੱਤੀॽ
Punjabi ERV
ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, “ਮੇਰੇ ਯਹੂਦੀ ਭਰਾਵੋ, ਤੁਸੀ ਇਸ ਤੇ ਹੈਰਾਨ ਕਿਉਂ ਹੋ? ਤੁਸੀਂ ਸਾਡੇ ਵੱਲ ਇਉਂ ਕਿਉਂ ਵੇਖ ਰਹੇ ਹੋ ਜਿਵੇਂ ਅਸੀਂ ਉਸਨੂੰ ਆਪਣੀ ਤਾਕਤ ਅਤੇ ਚੰਗਿਆਈ ਨਾਲ ਠੀਕ ਕੀਤਾ ਹੈ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, ਹੇ ਇਸਰਾਏਲੀਓ ਮਨੁੱਖ ਬਾਰੇ ਤੁਸੀਂ ਕਿਉਂ ਹੈਰਾਨ ਹੁੰਦੇ ਹੋ ਅਤੇ ਸਾਡੇ ਵੱਲ ਇਸ ਤਰ੍ਹਾਂ ਕਿਉਂ ਵੇਖਦੇ ਹੋ, ਕਿ ਜਿਵੇਂ ਅਸੀਂ ਆਪਣੀ ਸ਼ਕਤੀ ਜਾਂ ਭਗਤੀ ਨਾਲ ਇਸ ਨੂੰ ਤੁਰਨ ਦੀ ਸਮਰੱਥਾ ਦਿੱਤੀ ਹੋਵੇ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد پطرس ایہہ حال ویکھ کے لوکاں نُوں آکھیا۔ اَے اِسرائیلیو! ایس گلّ اُتّے تُسی کیوں حَیران ہوندے ہو۔ تے سانُوں کیوں اینج ویکھدے ہو پئی اساں اپنی قُدرت یا دِینداری نال اوہنوں ٹُرن دی طاقت بخشی اے؟
Punjabi Standard Bible (Punjabi Standard Bible) 2023
ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਤੁਸੀਂ ਇਸ 'ਤੇ ਹੈਰਾਨ ਕਿਉਂ ਹੁੰਦੇ ਹੋ? ਜਾਂ ਸਾਡੇ ਵੱਲ ਗੌਹ ਨਾਲ ਕਿਉਂ ਵੇਖ ਰਹੇ ਹੋ ਜਿਵੇਂ ਕਿ ਅਸੀਂ ਇਸ ਨੂੰ ਆਪਣੀ ਸ਼ਕਤੀ ਜਾਂ ਭਗਤੀ ਨਾਲ ਤੁਰਨ ਯੋਗ ਕੀਤਾ ਹੋਵੇ?