Acts 4:1 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ, ਤਾਂ ਕੁਝ ਲੋਕ ਉਨ੍ਹਾਂ ਕੋਲ ਆਏ। ਉੱਥੇ ਕੁਝ ਯਹੂਦੀ ਜਾਜਕ, ਕੁਝ ਸਿਪਾਹੀਆਂ ਦੇ ਕਪਤਾਨ ਜੋ ਮੰਦਰ ਦੀ ਦੇਖਭਾਲ ਕਰਦੇ ਸਨ ਅਤੇ ਕੁਝ ਸਦੂਕੀ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਤਰਸ ਅਤੇ ਯੂਹੰਨਾ ਅਜੇ ਲੋਕਾਂ ਨਾਲ ਗੱਲਾਂ ਕਰ ਹੀ ਰਹੇ ਸਨ ਕਿ ਪੁਰੋਹਿਤ, ਹੈਕਲ ਦੀ ਪੁਲਿਸ ਦਾ ਕਪਤਾਨ ਅਤੇ ਸਦੂਕੀ ਉਹਨਾਂ ਕੋਲ ਆਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਾਜਕ ਅਤੇ ਕੁਝ ਸਦੂਕੀ ਅਤੇ ਹੈਕਲ ਦੇ ਗਾਰਡਾਂ ਦਾ ਕਪਤਾਨ ਪਤਰਸ ਅਤੇ ਯੋਹਨ ਕੋਲ ਆਏ ਜਿਸ ਵਕਤ ਉਹ ਲੋਕਾਂ ਨਾਲ ਗੱਲਾਂ ਕਰ ਰਹੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਓਹ ਲੋਕਾਂ ਨਾਲ ਬਚਨ ਕਰ ਰਹੇ ਸਨ ਤਾਂ ਜਾਜਕ, ਹੈਕਲ ਦਾ ਸਰਦਾਰ ਅਤੇ ਸਦੂਕੀ ਓਹਨਾਂ ਉੱਤੇ ਚੜ੍ਹ ਆਏ
Punjabi ERV
ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ, ਤਾਂ ਕੁਝ ਲੋਕ ਉਨ੍ਹਾਂ ਕੋਲ ਆਏ। ਉਥੇ ਕੁਝ ਯਹੂਦੀ ਜਾਜਕ, ਕੁਝ ਸਿਪਾਹੀਆਂ ਦੇ ਕਪਤਾਨ ਜੋ ਮੰਦਰ ਦੀ ਦੇਖਭਾਲ ਕਰਦੇ ਸਨ ਅਤੇ ਕੁਝ ਸਦੂਕੀ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਉਹ ਲੋਕਾਂ ਦੇ ਨਾਲ ਗੱਲਾਂ ਕਰ ਰਹੇ ਸਨ ਤਾਂ ਜਾਜਕ, ਹੈਕਲ ਦੇ ਅਧਿਕਾਰੀ ਅਤੇ ਸਦੂਕੀ ਉਹਨਾਂ ਉੱਤੇ ਚੜ੍ਹ ਆਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد اوہ لوکاں نُوں ایہہ پئے آکھدے سن۔ تَد کاہِن تے ہیکل دا سردار تے صدوقی اوہناں اُتّے چڑھ آئے۔
Punjabi Standard Bible (Punjabi Standard Bible) 2023
ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ ਤਾਂ ਯਾਜਕ ਅਤੇ ਹੈਕਲ ਦਾ ਸੁਰੱਖਿਆ ਅਧਿਕਾਰੀ ਅਤੇ ਸਦੂਕੀ ਉਨ੍ਹਾਂ ਦੇ ਕੋਲ ਆਏ।