Acts 4:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਕਹਿਣ ਲੱਗੇ, “ਸਾਨੂੰ ਇਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ? ਯਰੂਸ਼ਲਮ ਵਿੱਚ ਸਾਰੇ ਲੋਕ ਜਾਣਦੇ ਹਨ ਕਿ ਇਨ੍ਹਾਂ ਨੇ ਇੰਨਾ ਵੱਡਾ ਕਰਿਸ਼ਮਾ ਕੀਤਾ ਹੈ। ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਜਿਸ ਨੂੰ ਅਸੀਂ ਝੁਠਲਾ ਨਹੀਂ ਸੱਕਦੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਆਪਸ ਵਿੱਚ ਕਹਿਣ ਲੱਗੇ, “ਅਸੀਂ ਇਹਨਾਂ ਆਦਮੀਆਂ ਨਾਲ ਕੀ ਕਰੀਏ? ਇਹਨਾਂ ਰਾਹੀਂ ਇੱਕ ਅਨੋਖਾ ਚਮਤਕਾਰ ਦਿਖਾਇਆ ਗਿਆ ਹੈ । ਇਹ ਯਰੂਸ਼ਲਮ ਦੇ ਸਾਰੇ ਨਿਵਾਸੀ ਜਾਣਦੇ ਹਨ ਅਤੇ ਅਸੀਂ ਵੀ ਇਸ ਦਾ ਇਨਕਾਰ ਨਹੀਂ ਕਰ ਸਕਦੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨ ਜਾ ਰਹੇ ਹਾਂ?” ਉਨ੍ਹਾਂ ਨੇ ਇੱਕ ਦੂਸਰੇ ਤੋਂ ਪੁੱਛਿਆ। “ਯੇਰੂਸ਼ਲੇਮ ਵਿੱਚ ਰਹਿਣ ਵਾਲਾ ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ਨੇ ਇੱਕ ਕਮਾਲ ਦਾ ਚਮਤਕਾਰ ਕੀਤਾ ਹੈ, ਅਤੇ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਕਿਹਾ ਭਈ ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏॽ ਕਿਉਂਕਿ ਇਹ ਜੋ ਓਹਨਾਂ ਤੋਂ ਇੱਕ ਪਰਤੱਖ ਨਿਸ਼ਾਨ ਹੋਇਆ ਯਰੂਸ਼ਲਮ ਦੇ ਸਾਰੇ ਰਹਿਣ ਵਲਿਆਂ ਉੱਤੇ ਪਰਗਟ ਹੈ ਅਤੇ ਅਸੀਂ ਇਸ ਤੋਂ ਮੁੱਕਰ ਨਹੀਂ ਸੱਕਦੇ
Punjabi ERV
ਉਹ ਕਹਿਣ ਲੱਗੇ, “ਸਾਨੂੰ ਇਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ? ਯਰੂਸ਼ਲਮ ਵਿੱਚ ਸਾਰੇ ਲੋਕ ਜਾਣਦੇ ਹਨ ਕਿ ਇਨ੍ਹਾਂ ਨੇ ਇੰਨਾ ਵੱਡਾ ਕਰਿਸ਼ਮਾ ਕੀਤਾ ਹੈ। ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਜਿਸਨੂੰ ਅਸੀਂ ਝੁਠਲਾ ਨਹੀਂ ਸਕਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਕਿਹਾ ਕਿ ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ? ਕਿਉਂਕਿ ਇਹ ਜੋ ਉਹਨਾਂ ਤੋਂ ਇੱਕ ਪੱਕਾ ਅਚਰਜ਼ ਕੰਮ ਹੋਇਆ ਹੈ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਆਂ ਤੇ ਇਹ ਪਰਗਟ ਹੋਇਆ ਅਤੇ ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی اسی ایہناں بندیاں نال کِیہ کرئیے۔ کیوں جو اوہناں توں اِک مَنّی ہوئی کرامات ہو گئی اے۔ جیہڑی یرُوشلِیم دے سارے رہن والیاں نُوں معلُوم اے۔ تے اسی مُکّر نئیں سکدے۔
Punjabi Standard Bible (Punjabi Standard Bible) 2023
ਅਤੇ ਕਿਹਾ, “ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ? ਕਿਉਂਕਿ ਇਨ੍ਹਾਂ ਦੇ ਰਾਹੀਂ ਤਾਂ ਇੱਕ ਪਰਤੱਖ ਚਿੰਨ੍ਹ ਵਿਖਾਇਆ ਗਿਆ ਹੈ ਜੋ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਉੱਤੇ ਪਰਗਟ ਹੈ ਅਤੇ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ।