Acts 4:3 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੂਦੀ ਆਗੂਆਂ ਨੇ ਪਤਰਸ ਅਤੇ ਯੂਹੰਨਾ ਨੂੰ ਫ਼ੜਕੇ ਕੈਦ ਕਰ ਦਿੱਤਾ। ਕਿਉਂਕਿ ਅੱਗੇ ਹੀ ਰਾਤ ਦਾ ਵਕਤ ਹੋ ਚੁੱਕਾ ਸੀ ਇਸ ਲਈ ਅਗਲੇ ਦਿਨ ਤੱਕ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਨੂੰ ਜੇਲ ਵਿੱਚ ਹੀ ਕੈਦ ਰਹਿਣ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਗਰਿਫ਼ਤਾਰ ਕਰ ਕੇ ਹਵਾਲਾਤ ਵਿੱਚ ਅਗਲੇ ਦਿਨ ਤੱਕ ਬੰਦ ਕਰ ਦਿੱਤਾ ਕਿਉਂਕਿ ਸ਼ਾਮ ਹੋ ਗਈ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਨ੍ਹਾਂ ਨੇ ਪਤਰਸ ਅਤੇ ਯੋਹਨ ਨੂੰ ਫੜ ਲਿਆ, ਕਿਉਂਕਿ ਸ਼ਾਮ ਚੁੱਕੀ ਸੀ, ਇਸ ਕਰਕੇ ਉਨ੍ਹਾਂ ਨੇ ਅਗਲੇ ਦਿਨ ਦੀ ਸਵੇਰ ਤੱਕ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹਨਾਂ ਤੇ ਹੱਥ ਪਾ ਕੇ ਦੂਏ ਦਿਨ ਤੀਕੁਰ ਹਵਾਲਾਤ ਵਿੱਚ ਰੱਖਿਆ ਕਿਉਂ ਜੋ ਹੁਣ ਸੰਝ ਪੈ ਗਈ ਸੀ
Punjabi ERV
ਯਹੂਦੀ ਆਗੂਆਂ ਨੇ ਪਤਰਸ ਅਤੇ ਯੂਹੰਨਾ ਨੂੰ ਫ਼ਡ਼ਕੇ ਕੈਦ ਕਰ ਦਿੱਤਾ। ਕਿਉਂਕਿ ਅੱਗੇ ਹੀ ਰਾਤ ਦਾ ਵਕਤ ਹੋ ਚੁੱਕਾ ਸੀ ਇਸ ਲਈ ਅਗਲੇ ਦਿਨ ਤੱਕ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਨੂੰ ਜੇਲ ਵਿੱਚ ਹੀ ਕੈਦ ਰਹਿਣ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹਨਾਂ ਨੇ ਉਹਨਾਂ ਨੂੰ ਫੜ੍ਹ ਕੇ ਦੂਜੇ ਦਿਨ ਤੱਕ ਹਵਾਲਾਤ ਵਿੱਚ ਰੱਖਿਆ, ਕਿਉਂ ਜੋ ਹੁਣ ਸ਼ਾਮ ਪੈ ਗਈ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں اُتّے ہتّھ پائے تے دُوجے دِن تِیکر قید رکھیا۔ کیوں جو اودُوں شام ہوگئی سی۔
Punjabi Standard Bible (Punjabi Standard Bible) 2023
ਤਦ ਉਨ੍ਹਾਂ ਨੇ ਉਨ੍ਹਾਂ ਨੂੰ ਫੜ ਕੇ ਅਗਲੇ ਦਿਨ ਤੱਕ ਹਵਾਲਾਤ ਵਿੱਚ ਰੱਖਿਆ, ਕਿਉਂਕਿ ਸ਼ਾਮ ਹੋ ਚੁੱਕੀ ਸੀ।