Acts 5:10 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸੇ ਘੜੀ ਸਫ਼ੀਰਾ ਉਸ ਦੇ ਪੈਰਾਂ ਕੋਲ ਹੇਠਾਂ ਡਿੱਗੀ ਅਤੇ ਮਰ ਗਈ। ਨੌਜਵਾਨ ਆਦਮੀ ਅੰਦਰ ਆਏ ਅਤੇ ਉਸ ਨੂੰ ਮਰੀ ਹੋਈ ਪਾਇਆ। ਉਹ ਉਸਦੀ ਲਾਸ਼ ਨੂੰ ਉਸ ਜਗ਼੍ਹਾ ਤੋਂ ਦੂਰ ਲੈ ਗਏ ਅਤੇ ਉਸ ਦੇ ਪਤੀ ਦੇ ਕੋਲ ਹੀ ਦਫ਼ਨਾ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਇਕਦਮ ਪਤਰਸ ਦੇ ਚਰਨਾਂ ਉੱਤੇ ਡਿੱਗ ਪਈ ਅਤੇ ਉਹ ਮਰ ਗਈ । ਨੌਜਵਾਨਾਂ ਨੇ ਅੰਦਰ ਆ ਕੇ ਉਸ ਨੂੰ ਮਰੀ ਹੋਈ ਦੇਖਿਆ ਅਤੇ ਬਾਹਰ ਲੈ ਜਾ ਕੇ ਉਸ ਦੇ ਪਤੀ ਦੇ ਕੋਲ ਉਸ ਨੂੰ ਵੀ ਦਫ਼ਨਾ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸੇ ਵਕਤ ਉਹ ਪਤਰਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਮਰ ਗਈ। ਤਦ ਉਨ੍ਹਾਂ ਜਵਾਨਾਂ ਨੇ ਅੰਦਰ ਆਣ ਕੇ, ਉਸਨੂੰ ਮਰਿਆ ਹੋਇਆ ਵੇਖਿਆ, ਉਸਨੂੰ ਬਾਹਰ ਲੈ ਗਏ ਅਤੇ ਉਸਦੇ ਪਤੀ ਦੇ ਨਾਲ ਦਫ਼ਨਾ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਉਸੇ ਵੇਲੇ ਉਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ । ਤਦ ਉਨ੍ਹਾਂ ਜੁਆਨਾਂ ਨੇ ਅੰਦਰ ਜਾ ਕੇ ਉਹ ਨੂੰ ਮੋਈ ਵੇਖਿਆ ਅਤੇ ਬਾਹਰ ਲੈ ਜਾ ਕੇ ਉਹ ਦੇ ਭਰਤਾ ਦੇ ਕੋਲ ਦੱਬ ਦਿੱਤਾ
Punjabi ERV
ਉਸੇ ਘਡ਼ੀ ਸਫ਼ੀਰਾ ਉਸਦੇ ਪੈਰਾਂ ਕੋਲ ਹੇਠਾਂ ਡਿੱਗੀ ਅਤੇ ਮਰ ਗਫੀ। ਨੌਜਵਾਨ ਆਦਮੀ ਅੰਦਰ ਆਏ ਅਤੇ ਉਸਨੂੰ ਮਰੀ ਹੋਈ ਪਾਇਆ। ਉਹ ਉਸਦੀ ਲਾਸ਼ ਨੂੰ ਉਸ ਜਗ਼੍ਹਾ ਤੋਂ ਦੂਰ ਲੈ ਗਏ ਅਤੇ ਉਸਦੇ ਪਤੀ ਦੇ ਕੋਲ ਹੀ ਦਫ਼ਨਾ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਉਸੇ ਵੇਲੇ ਉਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ। ਤਦ ਉਨ੍ਹਾਂ ਜਵਾਨਾਂ ਨੇ ਅੰਦਰ ਜਾ ਕੇ ਉਹ ਨੂੰ ਮਰੀ ਹੋਈ ਵੇਖਿਆ, ਅਤੇ ਬਾਹਰ ਲੈ ਜਾ ਕੇ ਉਹ ਦੇ ਪਤੀ ਦੇ ਕੋਲ ਦੱਬ ਦਿੱਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوسے ویلے اوہ اوہدے پیراں کول ڈِگّی۔ تے اوہدا دَم نِکل گیا۔ تے جواناں اندر آ کے اوہنوں مُردہ ویکھیا۔ تے باہر لیجا کے اوہدے گھر والے دے کول دفنایا۔
Punjabi Standard Bible (Punjabi Standard Bible) 2023
ਉਹ ਉਸੇ ਘੜੀ ਉਸ ਦੇ ਪੈਰਾਂ ਉੱਤੇ ਡਿੱਗ ਪਈ ਅਤੇ ਮਰ ਗਈ। ਤਦ ਜਵਾਨਾਂ ਨੇ ਆ ਕੇ ਉਸ ਨੂੰ ਮਰੀ ਵੇਖਿਆ ਅਤੇ ਬਾਹਰ ਲਿਜਾ ਕੇ ਉਸ ਦੇ ਪਤੀ ਕੋਲ ਦਫ਼ਨਾ ਦਿੱਤਾ।