Acts 5:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਤਰਸ ਨੇ ਆਖਿਆ, “ਹਨਾਨਿਯਾ, ਸ਼ੈਤਾਨ ਨੂੰ ਆਪਣੇ ਦਿਲ ਉੱਪਰ ਰਾਜ ਕਰਨ ਦੇਣ ਦੀ ਕੀ ਵਜਹ ਸੀ? ਤੂੰ ਝੂਠ ਬੋਲਕੇ ਪਵਿੱਤਰ ਆਤਮਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੂੰ ਜ਼ਮੀਨ ਵੇਚਕੇ ਕਿਉਂ ਉਸ ਧਨ ਦਾ ਕੁਝ ਹਿੱਸਾ ਚੋਰੀ-ਚੋਰੀ ਆਪਣੇ ਵਾਸਤੇ ਸੰਭਾਲ ਲਿਆ ਹੈ?
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਪਤਰਸ ਨੇ ਕਿਹਾ, “ਹਨਾਨਿਯਾ, ਤੇਰੇ ਦਿਲ ਵਿੱਚ ਸ਼ੈਤਾਨ ਕਿਉਂ ਆਇਆ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਜਾਇਦਾਦ ਦੇ ਧੰਨ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਲਵੇਂ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਪਤਰਸ ਨੇ ਆਖਿਆ, “ਹਨਾਨਿਯਾਹ, ਸ਼ੈਤਾਨ ਨੇ ਤੇਰੇ ਮਨ ਨੂੰ ਕਿਉਂ ਭਰ ਦਿੱਤਾ ਹੈ ਕਿ ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲੋ ਅਤੇ ਉਸ ਜ਼ਮੀਨ ਦੇ ਮੁੱਲ ਵਿੱਚੋਂ ਤੁਸੀਂ ਆਪਣੇ ਲਈ ਰੱਖਿਆ ਹੈ?
Punjabi Bible 2016 - ਪਵਿੱਤਰ ਬਾਈਬਲ O.V.
ਤਦ ਪਤਰਸ ਨੇ ਆਖਿਆ, ਹਨਾਨਿਯਾ ਸ਼ਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੂੰ ਪਵਿੱਤ੍ਰ ਆਤਮਾ ਨਾਲ ਝੂਠ ਬੋਲੇਂ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇਂॽ
Punjabi ERV
ਪਤਰਸ ਨੇ ਆਖਿਆ, “ਹਨਾਨਿਯਾ, ਸ਼ੈਤਾਨ ਨੂੰ ਆਪਣੇ ਦਿਲ ਉੱਪਰ ਰਾਜ ਕਰਨ ਦੇਣ ਦੀ ਕੀ ਵਜਹ ਸੀ? ਤੂੰ ਝੂਠ ਬੋਲਕੇ ਪਵਿੱਤਰ ਆਤਮਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੂੰ ਜ਼ਮੀਨ ਵੇਚਕੇ ਕਿਉਂ ਉਸ ਧਨ ਦਾ ਕੁਝ ਹਿੱਸਾ ਚੋਰੀ-ਚੋਰੀ ਆਪਣੇ ਵਾਸਤੇ ਸੰਭਾਲ ਲਿਆ ਹੈ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਪਤਰਸ ਨੇ ਆਖਿਆ, ਹਨਾਨਿਯਾ, ਸ਼ੈਤਾਨ ਨੇ ਤੇਰੇ ਮਨ ਵਿੱਚ ਕਿਉਂ ਪਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇਂ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر پطرس آکھیا۔ اَے حننیاہ شیطان تیرے دِل وِچ ایہہ گلّ کیوں پائی پئی تُوں پاک رُوح نُوں فریب دیویں تے زمین دے مُل وِچوں کُجھ رکھ چھڈیں؟
Punjabi Standard Bible (Punjabi Standard Bible) 2023
ਪਰ ਪਤਰਸ ਨੇ ਕਿਹਾ, “ਹਨਾਨਿਯਾ, ਸ਼ੈਤਾਨ ਨੇ ਇਹ ਗੱਲ ਤੇਰੇ ਮਨ ਵਿੱਚ ਕਿਉਂ ਪਾਈ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਖੇਤ ਦੇ ਮੁੱਲ ਵਿੱਚੋਂ ਰੱਖ ਲਵੇਂ?