Acts 5:36 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਕੁਝ ਸਮਾਂ ਪਹਿਲਾਂ ਥੇਉਦਾਸ ਆਇਆ ਅਤੇ ਦਾਵ੍ਹਾ ਕੀਤਾ ਕਿ ਉਹ ਇੱਕ ਮਹੱਤਵਪੂਰਣ ਵਿਅਕਤੀ ਸੀ। ਚਾਰ ਸੌ ਦੇ ਨੇੜੇ ਲੋਕ ਉਸ ਨਾਲ ਜੁੜੇ। ਫ਼ੇਰ ਜਦੋਂ ਉਹ ਮਾਰਿਆ ਗਿਆ, ਉਸ ਦੇ ਸਾਰੇ ਚੇਲੇ ਖਿੱਲਰ ਗਏ ਅਤੇ ਇਸ ਸਾਰੇ ਕਾਸੇ ਦਾ ਅੰਤ ਹੋ ਗਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੁਝ ਸਮਾਂ ਪਹਿਲੇ ਥਿਊਦਾਸ ਉੱਠਿਆ ਸੀ ਜਿਹੜਾ ਕਹਿੰਦਾ ਸੀ ਕਿ ਉਹ ਵੀ ਕੁਝ ਹੈ ਅਤੇ ਕੋਈ ਚਾਰ ਸੌ ਆਦਮੀ ਉਸ ਦੇ ਪਿੱਛੇ ਲੱਗ ਗਏ । ਪਰ ਉਹ ਮਾਰਿਆ ਗਿਆ, ਬਾਅਦ ਵਿੱਚ ਉਸ ਦੇ ਸਾਥੀ ਵੀ ਤਿੱਤਰ-ਬਿੱਤਰ ਹੋ ਗਏ ਅਤੇ ਕੁਝ ਵੀ ਨਾ ਬਣਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂ ਜੋ ਕੁਝ ਸਾਲ ਪਹਿਲਾਂ ਥੇਉਦਾਸ ਉੱਠਿਆ, ਅਤੇ ਕਹਿਣ ਲੱਗਾ ਕਿ ਮੈਂ ਕੁਝ ਹਾਂ, ਅਤੇ ਗਿਣਤੀ ਵਿੱਚ ਚਾਰ ਸੌ ਆਦਮੀ ਉਸਦੇ ਨਾਲ ਮਿਲ ਗਏ। ਅਤੇ ਉਹ ਮਾਰਿਆ ਗਿਆ, ਅਤੇ ਸਭ ਜੋ ਉਹ ਨੂੰ ਮੰਨਦੇ ਸਨ ਖਿੱਲਰ ਗਏ, ਅਤੇ ਬੇ ਠਿਕਾਣੇ ਹੋ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਇਨ੍ਹਾਂ ਤੋਂ ਅੱਗੇ ਥੇਉਦਾਸ ਉੱਠਿਆ ਅਤੇ ਕਹਿਣ ਲੱਗਾ ਭਈ ਮੈਂ ਕੁਝ ਹਾਂ ਅਤੇ ਗਿਣਤੀ ਵਿੱਚ ਚਾਰਕੁ ਸੌ ਆਦਮੀ ਉਹ ਦੇ ਨਾਲ ਰਲ ਗਏ, ਸੋ ਉਹ ਮਾਰਿਆ ਗਿਆ ਅਰ ਸਭ ਜੋ ਉਹ ਨੂੰ ਮੰਨਦੇ ਸਨ ਖਿੰਡ ਖਿੰਡਾ ਗਏ ਅਤੇ ਬੇ ਠਿਕਾਣੇ ਹੋ ਗਏ
Punjabi ERV
ਕੁਝ ਸਮਾਂ ਪਹਿਲਾਂ ਥੇਉਦਾਸ ਆਇਆ ਅਤੇ ਦਾਵ੍ਹਾ ਕੀਤਾ ਕਿ ਉਹ ਇੱਕ ਮਹੱਤਵਪੂਰਣ ਵਿਅਕਤੀ ਸੀ। ਚਾਰ ਸੌ ਦੇ ਨੇਡ਼ੇ ਲੋਕ ਉਸ ਨਾਲ ਜੁਡ਼ੇ। ਫ਼ੇਰ ਜਦੋਂ ਉਹ ਮਾਰਿਆ ਗਿਆ, ਉਸਦੇ ਸਾਰੇ ਚੇਲੇ ਖਿਲ੍ਲਰ ਗਏ ਅਤੇ ਇਸ ਸਾਰੇ ਕਾਸੇ ਦਾ ਅੰਤ ਹੋ ਗਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਇਨ੍ਹਾਂ ਦਿਨਾਂ ਤੋਂ ਅੱਗੇ ਥੇਉਦਾਸ ਉੱਠਿਆ ਅਤੇ ਕਹਿਣ ਲੱਗਾ ਕਿ ਮੈਂ ਕੁਝ ਹਾਂ ਅਤੇ ਗਿਣਤੀ ਵਿੱਚ ਚਾਰ ਸੌ ਆਦਮੀ ਉਹ ਦੇ ਨਾਲ ਮਿਲ ਗਏ ਅਤੇ ਉਹ ਮਾਰਿਆ ਗਿਆ ਅਤੇ ਸਭ ਜੋ ਉਹ ਨੂੰ ਮੰਨਦੇ ਸਨ, ਖਿੱਲਰ ਗਏ ਅਤੇ ਬੇ ਠਿਕਾਣੇ ਹੋ ਗਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو ایہناں دِناں توں پہلاں تھیُوداس نے اُٹھ کے آکھیا پئی مَیں وی کُجھ آں۔ اوہدے نال چار کُو سو بندے رَل گئے اوہ تاں مار یا گیا تے جِنّے اوہنوں مَن دے سن سارے کھِلرپُلر گئے۔ تے اوہناں دا ککّھ نئیں رہیا۔
Punjabi Standard Bible (Punjabi Standard Bible) 2023
ਕਿਉਂਕਿ ਇਨ੍ਹਾਂ ਦਿਨਾਂ ਤੋਂ ਪਹਿਲਾਂ ਥੇਉਦਾਸ ਇਹ ਕਹਿੰਦੇ ਹੋਏ ਉੱਠਿਆ ਕਿ ਮੈਂ ਵੀ ਕੁਝ ਹਾਂ ਅਤੇ ਗਿਣਤੀ ਵਿੱਚ ਲਗਭਗ ਚਾਰ ਸੌ ਮਨੁੱਖ ਉਸ ਦੇ ਨਾਲ ਜੁੜ ਗਏ; ਪਰ ਉਹ ਮਾਰਿਆ ਗਿਆ ਅਤੇ ਜਿੰਨੇ ਵੀ ਉਸ ਦੀ ਮੰਨਦੇ ਸਨ ਉਹ ਸਭ ਖਿੰਡ ਗਏ ਅਤੇ ਉਨ੍ਹਾਂ ਦਾ ਕੁਝ ਨਾ ਬਣਿਆ।