Acts 5:4 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਖੇਤ ਵੇਚਣ ਤੋਂ ਪਹਿਲਾਂ, ਇਹ ਤੇਰੇ ਨਾਲ ਸੰਬੰਧਿਤ ਸੀ। ਅਤੇ ਉਸ ਨੂੰ ਵੇਚਣ ਤੋਂ ਬਾਅਦ ਵੀ, ਤੂੰ ਆਪਣੀ ਇੱਛਾ ਅਨੁਸਾਰ ਇਸ ਧਨ ਨੂੰ ਵਰਤ ਸੱਕਦਾ ਸੀ। ਫ਼ੇਰ ਤੂੰ ਅਜਿਹਾ ਕਰਨ ਦੀ ਕਿਉਂ ਸੋਚੀ? ਤੂੰ ਲੋਕਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਝੂਠ ਬੋਲਿਆ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੀ ਵੇਚੇ ਜਾਣ ਤੋਂ ਪਹਿਲਾਂ ਜਾਇਦਾਦ ਤੇਰੀ ਨਹੀਂ ਸੀ? ਅਤੇ ਵਿਕਣ ਤੋਂ ਬਾਅਦ ਇਸ ਦਾ ਧੰਨ ਤੇਰੇ ਅਧਿਕਾਰ ਵਿੱਚ ਨਹੀਂ ਸੀ? ਫਿਰ ਤੂੰ ਇਹ ਕੰਮ ਕਰਨ ਦਾ ਵਿਚਾਰ ਆਪਣੇ ਦਿਲ ਵਿੱਚ ਕਿਉਂ ਕੀਤਾ? ਤੂੰ ਮਨੁੱਖਾਂ ਦੇ ਨਾਲ ਨਹੀਂ ਸਗੋਂ ਪਰਮੇਸ਼ਰ ਦੇ ਨਾਲ ਝੂਠ ਬੋਲਿਆ ਹੈ!”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੀ ਉਹ ਜ਼ਮੀਨ ਵੇਚਣ ਤੋਂ ਪਹਿਲਾਂ ਤੁਹਾਡੀ ਨਹੀਂ ਸੀ? ਅਤੇ ਇਸ ਨੂੰ ਵੇਚਣ ਤੋਂ ਬਾਅਦ, ਕੀ ਤੁਹਾਡੇ ਕੋਲ ਪੈਸੇ ਨਹੀਂ ਸਨ? ਕਿਹੜੀ ਚੀਜ਼ ਨੇ ਤੁਹਾਨੂੰ ਅਜਿਹਾ ਸੋਚਣ ਲਈ ਮਜਬੂਰ ਕੀਤਾ? ਤੁਸੀਂ ਕੇਵਲ ਇਨਸਾਨਾਂ ਨਾਲ ਨਹੀਂ, ਪਰ ਪਰਮੇਸ਼ਵਰ ਨਾਲ ਝੂਠ ਬੋਲਿਆ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਜਦ ਤੀਕੁਰ ਉਹ ਰਿਹਾ, ਕੀ ਤੇਰਾ ਆਪਣਾ ਨਾ ਰਿਹਾॽ ਅਰ ਜਾਂ ਵਿਕ ਗਿਆ ਤਾਂ ਤੇਰੇ ਵੱਸ ਵਿੱਚ ਨਾ ਸੀॽ ਤੈਂ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀॽ ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈਂ
Punjabi ERV
ਉਹ ਖੇਤ ਵੇਚਣ ਤੋਂ ਪਹਿਲਾਂ, ਇਹ ਤੇਰੇ ਨਾਲ ਸੰਬੰਧਿਤ ਸੀ। ਅਤੇ ਉਸਨੂੰ ਵੇਚਣ ਤੋਂ ਬਾਅਦ ਵੀ, ਤੂੰ ਆਪਣੀ ਇੱਛਾ ਅਨੁਸਾਰ ਇਸ ਧਨ ਨੂੰ ਵਰਤ ਸਕਦਾ ਸੀ। ਫ਼ੇਰ ਤੂੰ ਅਜਿਹਾ ਕਰਨ ਦੀ ਕਿਉਂ ਸੋਚੀ? ਤੂੰ ਲੋਕਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਝੂਠ ਬੋਲਿਆ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਤੱਕ ਉਹ ਜਾਇਦਾਦ ਵੇਚੀ ਨਾ ਗਈ ਸੀ, ਕੀ ਤੇਰੇ ਵੱਸ ਵਿੱਚ ਨਹੀਂ ਸੀ? ਤੂੰ ਇਹ ਗੱਲ ਆਪਣੇ ਮਨ ਵਿੱਚ ਕਿਉਂ ਸੋਚੀ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد تِیکر اوہ رہی تے تیری ای نئیں سی۔ تے جد وِک گئی۔ تے تیرے اختیار وِچ نا رہی؟ تُوں کیوں ایس گلّ نُوں دِل وِچ رکھیا؟ تُوں بندیاں نال فریب نئیں کِیتا پر خُدا نال۔
Punjabi Standard Bible (Punjabi Standard Bible) 2023
ਜਦੋਂ ਇਹ ਤੇਰੇ ਕੋਲ ਸੀ ਤਾਂ ਤੇਰਾ ਨਾ ਸੀ, ਅਤੇ ਜਦੋਂ ਵੇਚਿਆ ਗਿਆ, ਕੀ ਤੇਰੇ ਅਧਿਕਾਰ ਵਿੱਚ ਨਹੀਂ ਸੀ? ਤੂੰ ਆਪਣੇ ਮਨ ਵਿੱਚ ਇਹ ਗੱਲ ਕਿਉਂ ਸੋਚੀ? ਤੂੰ ਮਨੁੱਖਾਂ ਨਾਲ ਨਹੀਂ, ਸਗੋਂ ਪਰਮੇਸ਼ਰ ਨਾਲ ਝੂਠ ਬੋਲਿਆ ਹੈ।”