Acts 5:40 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ਿਰ ਉਨ੍ਹਾਂ ਰਸੂਲਾਂ ਨੂੰ ਅੰਦਰ ਸੱਦਿਆ ਤਾਂ ਮਾਰ ਕੁੱਟਕੇ ਉਨ੍ਹਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦੀ ਚਰਚਾ ਨਾ ਕਰਨ। ਇਹ ਆਖਕੇ ਉਨ੍ਹਾਂ ਰਸੂਲਾਂ ਨੂੰ ਭੇਜ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਰਸੂਲਾਂ ਨੂੰ ਸੱਦਿਆ, ਉਹਨਾਂ ਨੂੰ ਕੁਟਵਾਇਆ ਅਤੇ ਇਹ ਹੁਕਮ ਦੇ ਕੇ ਕਿ ਯਿਸੂ ਦਾ ਨਾਮ ਲੈ ਕੇ ਫਿਰ ਚਰਚਾ ਨਾ ਕਰਨਾ, ਉਹਨਾਂ ਨੂੰ ਛੱਡ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸਦੇ ਭਾਸ਼ਣ ਨੇ ਉਨ੍ਹਾਂ ਨੂੰ ਪ੍ਰੇਰਿਆ। ਉਨ੍ਹਾਂ ਨੇ ਰਸੂਲਾਂ ਨੂੰ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਕੁੱਟਿਆ। ਉਨ੍ਹਾਂ ਨੂੰ ਹੁਕਮ ਦਿੱਤਾ ਜੋ ਯਿਸ਼ੂ ਦੇ ਨਾਮ ਦਾ ਪ੍ਰਚਾਰ ਨਾ ਕਰਨਾ, ਫਿਰ ਉਨ੍ਹਾਂ ਨੂੰ ਛੱਡ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਉਨ੍ਹਾਂ ਨੇ ਉਹ ਦੀ ਮੰਨ ਲਈ ਅਰ ਜਾਂ ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਓਹਨਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫੇਰ ਓਹਨਾਂ ਨੂੰ ਛੱਡ ਦਿੱਤਾ
Punjabi ERV
ਫ਼ਿਰ ਉਨ੍ਹਾਂ ਰਸੂਲਾਂ ਨੂੰ ਅੰਦਰ ਸਦਿਆ ਤਾਂ ਮਾਰ ਕੁੱਟਕੇ ਉਨ੍ਹਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦੀ ਚਰਚਾ ਨਾ ਕਰਨ। ਇਹ ਆਖਕੇ ਉਨ੍ਹਾਂ ਰਸੂਲਾਂ ਨੂੰ ਭੇਜ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਨ੍ਹਾਂ ਨੇ ਉਹ ਦੀ ਮਨ ਲਈ ਅਤੇ ਜਦੋਂ ਰਸੂਲਾਂ ਨੂੰ ਕੋਲ ਸੱਦਿਆ ਤੇ ਮਾਰ ਕੁੱਟ ਕੇ ਉਹਨਾਂ ਨੂੰ ਆਗਿਆ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫਿਰ ਉਹਨਾਂ ਨੂੰ ਛੱਡ ਦਿੱਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں اوہدی مَن لئی۔ تے جد اوہناں رسُولاں نُوں سدّیا تے مار پَوا کے حُکم کِیتا۔ پئی یِسُوع دے ناں اُتّے گلّ نا کرو۔ تَد اوہناں نُوں چھڈ دِتّا۔
Punjabi Standard Bible (Punjabi Standard Bible) 2023
ਅਤੇ ਰਸੂਲਾਂ ਨੂੰ ਸੱਦ ਕੇ ਕੁਟਵਾਇਆ ਅਤੇ ਹਿਦਾਇਤ ਕੀਤੀ ਕਿ ਯਿਸੂ ਦੇ ਨਾਮ ਵਿੱਚ ਨਾ ਬੋਲਣਾ; ਫਿਰ ਉਨ੍ਹਾਂ ਨੂੰ ਨਾ ਜਾਣ ਦਿੱਤਾ।