Acts 5:42 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਬੰਦ ਨਾ ਕੀਤੇ। ਉਹ ਲੋਕਾਂ ਨੂੰ ਇਸ ਖੁਸ਼ਖਬਰੀ ਦਾ, ਕਿ ਯਿਸੂ ਹੀ ਮਸੀਹ ਹੈ, ਪ੍ਰਚਾਰ ਕਰਦੇ ਰਹੇ। ਉਨ੍ਹਾਂ ਨੇ ਇਹ ਹਰ ਰੋਜ਼ ਮੰਦਰ ਦੇ ਵਿਹੜੇ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਹਰ ਦਿਨ ਹੈਕਲ ਵਿੱਚ ਅਤੇ ਘਰ-ਘਰ ਜਾ ਕੇ ਲਗਾਤਾਰ ਸਿੱਖਿਆ ਦਿੰਦੇ ਅਤੇ ਪ੍ਰਚਾਰ ਕਰਦੇ ਰਹੇ ਕਿ ਯਿਸੂ ਹੀ ‘ ਮਸੀਹ ’ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਦਿਨ ਪ੍ਰਤੀ ਦਿਨ, ਹੈਕਲ ਦੇ ਵਿਹੜੇ ਅਤੇ ਘਰ-ਘਰ ਜਾ ਕੇ, ਉਨ੍ਹਾਂ ਨੇ ਕਦੇ ਵੀ ਉਪਦੇਸ਼ ਦੇਣਾ ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਨਾ ਨਹੀਂ ਛੱਡਿਆ ਕਿ ਯਿਸ਼ੂ ਹੀ ਮਸੀਹਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਤੇ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!।।
Punjabi ERV
ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਬੰਦ ਨਾ ਕੀਤੇ। ਉਹ ਲੋਕਾਂ ਨੂੰ ਇਸ ਖੁਸ਼ਖਬਰੀ ਦਾ, ਕਿ ਯਿਸੂ ਹੀ ਮਸੀਹ ਹੈ, ਪ੍ਰਚਾਰ ਕਰਦੇ ਰਹੇ। ਉਨ੍ਹਾਂ ਨੇ ਇਹ ਹਰ ਰੋਜ਼ ਮੰਦਰ ਦੇ ਵਿਹਡ਼ੇ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਹਰ ਰੋਜ਼ ਹੈਕਲ ਵਿੱਚ ਅਤੇ ਘਰਾਂ ਵਿੱਚ ਉਪਦੇਸ਼ ਕਰਨ ਅਤੇ ਇਹ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ ਕਿ ਯਿਸੂ ਹੀ ਮਸੀਹ ਹੈ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے روز دِہاڑے ہیکل وِچ تے گھر وِچ تعلِیم دین توں تے مسِیح یِسُوع دی اِنجِیل سُنان توں نا مُڑے۔
Punjabi Standard Bible (Punjabi Standard Bible) 2023
ਉਹ ਹਰ ਦਿਨ ਹੈਕਲ ਵਿੱਚ ਅਤੇ ਘਰ-ਘਰ ਉਪਦੇਸ਼ ਦੇਣ ਅਤੇ ਖੁਸ਼ਖ਼ਬਰੀ ਸੁਣਾਉਣ ਤੋਂ ਨਾ ਹਟੇ ਕਿ ਯਿਸੂ ਹੀ ਮਸੀਹ ਹੈ।