Acts 5:9 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਤਰਸ ਨੇ ਉਸ ਨੂੰ ਕਿਹਾ, “ਤੂੰ ਅਤੇ ਤੇਰਾ ਪਤੀ ਪ੍ਰਭੂ ਦੇ ਆਤਮਾ ਨੂੰ ਪਰੱਖਣ ਲਈ ਕਿਉਂ ਸਹਿਮਤ ਹੋਏ? ਸੁਣ। ਕੀ ਤੂੰ ਪੈਰਾਂ ਦੀ ਚਾਪ ਸੁਣ ਰਹੀ ਹੈਂ? ਜਿਹੜੇ ਆਦਮੀ ਤੇਰੇ ਪਤੀ ਨੂੰ ਦਫ਼ਨਾ ਕੇ ਆਏ ਹਨ ਉਹ ਦਰਵਾਜ਼ੇ ਤੇ ਖੜ੍ਹੇ ਹਨ। ਉਹ ਇਸੇ ਤਰ੍ਹਾਂ ਤੈਨੂੰ ਵੀ ਲੈ ਜਾਣਗੇ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਤਰਸ ਨੇ ਉਸ ਨੂੰ ਕਿਹਾ, “ਤੁਸੀਂ ਦੋਨਾਂ ਨੇ ਪ੍ਰਭੂ ਦੇ ਪਵਿੱਤਰ ਆਤਮਾ ਨੂੰ ਪਰਖਣ ਦਾ ਏਕਾ ਕਿਉਂ ਕੀਤਾ? ਦੇਖ, ਤੇਰੇ ਪਤੀ ਨੂੰ ਦਫ਼ਨਾਉਣ ਵਾਲੇ ਬਾਹਰ ਦਰਵਾਜ਼ੇ ਤੇ ਹਨ ਅਤੇ ਉਹ ਤੈਨੂੰ ਵੀ ਲੈ ਜਾਣਗੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਤਰਸ ਨੇ ਉਸਨੂੰ ਕਿਹਾ, “ਤੁਸੀਂ ਪ੍ਰਭੂ ਦੇ ਆਤਮਾ ਦੀ ਪਰਖ ਕਰਨ ਦੀ ਯੋਜਨਾ ਕਿਵੇਂ ਬਣਾ ਸਕਦੇ ਹੋ? ਸੁਣ! ਤੇਰੇ ਪਤੀ ਦੇ ਦਫ਼ਨਾਉਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ, ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ।”
Punjabi Bible 2016 - ਪਵਿੱਤਰ ਬਾਈਬਲ O.V.
ਤਦ ਪਤਰਸ ਨੇ ਉਹ ਨੂੰ ਕਿਹਾ ਕਿ ਕਿਉਂ ਤੁਸਾਂ ਪ੍ਰਭੁ ਦੇ ਆਤਮਾ ਦੇ ਪਰਤਾਉਣ ਲਈ ਏਕਾ ਕੀਤਾॽ ਵੇਖ ਤੇਰੇ ਭਰਤ ਦੇ ਦੱਬਣ ਵਾਲਿਆਂ ਦੇ ਪੈਰ ਦਰ ਉੱਤੇ ਹਨ ਅਤੇ ਓਹ ਤੈਨੂੰ ਬਾਹਰ ਲੈ ਜਾਣਗੇ!
Punjabi ERV
ਪਤਰਸ ਨੇ ਉਸਨੂੰ ਕਿਹਾ, “ਤੂੰ ਅਤੇ ਤੇਰਾ ਪਤੀ ਪ੍ਰਭੂ ਦੇ ਆਤਮੇ ਨੂੰ ਪਰੱਖਣ ਲਈ ਕਿਉਂ ਸਹਿਮਤ ਹੋਏ? ਸੁਣ। ਕੀ ਤੂੰ ਪੈਰਾਂ ਦੀ ਚਾਪ ਸੁਣ ਰਹੀ ਹੈਂ? ਜਿਹਡ਼ੇ ਆਦਮੀ ਤੇਰੇ ਪਤੀ ਨੂੰ ਦਫ਼ਨਾ ਕੇ ਆਏ ਹਨ ਉਹ ਦਰਵਾਜ਼ੇ ਤੇ ਖਡ਼ੇ ਹਨ। ਉਹ ਇਸੇ ਤਰ੍ਹਾਂ ਤੈਨੂੰ ਵੀ ਲੈ ਜਾਣਗੇ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਪਤਰਸ ਨੇ ਉਹ ਨੂੰ ਕਿਹਾ, ਤੁਸੀਂ ਕਿਉਂ ਪ੍ਰਭੂ ਦੇ ਆਤਮਾ ਦੇ ਪਰਤਾਉਣ ਲਈ ਏਕਾ ਕੀਤਾ? ਵੇਖ ਤੇਰੇ ਪਤੀ ਦੇ ਦੱਬਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر پطرس اوہنوں آکھیا۔ تُساں کاہِنُوں صلاح کِیتی پئی خُداوند دے رُوح نُوں ازماؤ۔ ویکھ تیرے گھر والے دے دفنان والیاں دے پَیر بُوہے اُتّے نیں تے تینُوں وی باہر لے جان گے۔
Punjabi Standard Bible (Punjabi Standard Bible) 2023
ਪਤਰਸ ਨੇ ਕਿਹਾ, “ਤੁਸੀਂ ਪ੍ਰਭੂ ਦੇ ਆਤਮਾ ਨੂੰ ਪਰਖਣ ਲਈ ਕਿਉਂ ਏਕਾ ਕੀਤਾ? ਵੇਖ, ਤੇਰੇ ਪਤੀ ਨੂੰ ਦਫ਼ਨਾਉਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ।”