Acts 7:24 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਉਸ ਨੇ ਇੱਕ ਮਿਸਰੀ ਨੂੰ ਇੱਕ ਯਹੂਦੀ ਨਾਲ ਬੁਰਾ ਵਿਹਾਰ ਕਰਦੇ ਵੇਖਿਆ, ਉਸ ਨੇ ਯਹੂਦੀ ਦਾ ਪੱਖ ਲਿਆ ਅਤੇ ਮਿਸਰੀ ਨੂੰ, ਯਹੂਦੀ ਨਾਲ ਕੀਤੀ ਇਸ ਕਰਨੀ ਵਾਸਤੇ ਸਜ਼ਾ ਦਿੱਤੀ। ਮੂਸਾ ਨੇ ਉਸ ਨੂੰ ਇੰਨੀ ਜ਼ੋਰ ਦੀ ਠੋਕਰ ਮਾਰੀ ਕਿ ਉਹ ਮਰ ਗਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਨੇ ਉਹਨਾਂ ਵਿੱਚੋਂ ਕਿਸੇ ਇਸਰਾਏਲੀ ਉੱਤੇ ਇੱਕ ਮਿਸਰੀ ਦੇ ਰਾਹੀਂ ਅੱਤਿਆਚਾਰ ਹੁੰਦਾ ਦੇਖਿਆ । ਮੂਸਾ ਨੇ ਉਸ ਦਾ ਬਚਾਅ ਕੀਤਾ ਅਤੇ ਮਿਸਰੀ ਨੂੰ ਮਾਰ ਕੇ ਉਸ ਦਾ ਬਦਲਾ ਲਿਆ । (
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਦਿਨ ਉਸਨੇ ਇੱਕ ਮਿਸਰੀ ਨੂੰ ਉਨ੍ਹਾਂ ਵਿੱਚੋਂ ਇੱਕ ਨਾਲ ਬੇਇਨਸਾਫ਼ੀ ਕਰਦੇ ਵੇਖਿਆ, ਇਸ ਲਈ ਉਸਦੇ ਬਚਾਉਣ ਲਈ ਗਿਆ ਅਤੇ ਮਿਸਰੀ ਦਾ ਕਤਲ ਕਰਕੇ ਉਸਦਾ ਬਦਲਾ ਲਿਆ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਇੱਕ ਉੱਤੇ ਵਾਧਾ ਹੁੰਦਾ ਵੇਖ ਕੇ ਉਹ ਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਜਾਨੋਂ ਮਾਰਿਆ ਅਰ ਜਿਹ ਦੇ ਨਾਲ ਜ਼ੋਰਾਵਰੀ ਹੋਈ ਸੀ ਉਹ ਦਾ ਵੱਟਾ ਲਿਆ
Punjabi ERV
ਜਦੋਂ ਉਸ ਨੇ ਇੱਕ ਮਿਸਰੀ ਨੂੰ ਇੱਕ ਯਹੂਦੀ ਨਾਲ ਬੁਰਾ ਵਿਹਾਰ ਕਰਦੇ ਵੇਖਿਆ, ਉਸਨੇ ਯਹੂਦੀ ਦਾ ਪਖ ਲਿਆ ਅਤੇ ਮਿਸਰੀ ਨੂੰ, ਯਹੂਦੀ ਨਾਲ ਕੀਤੀ ਇਸ ਕਰਨੀ ਵਾਸਤੇ ਸਜ਼ਾ ਦਿੱਤੀ। ਮੂਸਾ ਨੇ ਉਸਨੂੰ ਇੰਨੀ ਜ਼ੋਰ ਦੀ ਠੋਕਰ ਮਾਰੀ ਕਿ ਉਹ ਮਰ ਗਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਸ ਨੇ ਇੱਕ ਇਸਰਾਏਲੀ ਨਾਲ ਬੁਰਾ ਵਿਹਾਰ ਹੁੰਦਾ ਵੇਖਿਆ, ਤਾਂ ਉਹ ਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਇਸਰਾਏਲੀ ਮਨੁੱਖ ਦਾ ਬਦਲਾ ਲੈ ਲਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں وِچوں اِک نُوں ظُلم سہندیاں ویکھ کے اوہدی حمایت کِیتی۔ تے مِصری نُوں مار کے اوس دُکھی دا بدلہ لیا۔
Punjabi Standard Bible (Punjabi Standard Bible) 2023
ਤਦ ਇੱਕ ਨਾਲ ਅਨਿਆਂ ਹੁੰਦਾ ਵੇਖ ਕੇ ਉਸ ਨੇ ਉਸ ਦਾ ਬਚਾਅ ਕੀਤਾ ਅਤੇ ਮਿਸਰੀ ਨੂੰ ਮਾਰ ਕੇ ਉਸ ਸਤਾਏ ਹੋਏ ਦਾ ਬਦਲਾ ਲਿਆ।