Acts 7:26 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਅਗਲੇ ਦਿਨ, ਮੂਸਾ ਨੇ ਦੋ ਯਹੂਦੀਆਂ ਨੂੰ ਲੜਦਿਆਂ ਵੇਖਿਆ, ਉਸ ਨੇ ਉਨ੍ਹਾਂ ਵਿੱਚ ਸੁਲਾਹ ਕਰਵਾਉਣੀ ਚਾਹੀ ਤੇ ਆਖਿਆ, ‘ਹੇ ਮਨੁੱਖੋ। ਤੁਸੀਂ ਭਰਾ-ਭਰਾ ਹੋ। ਤਾਂ ਫ਼ਿਰ ਤੁਸੀਂ ਕਿਉਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਰਹੇ ਹੋ?’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਦੂਜੇ ਦਿਨ ਜਦੋਂ ਮੂਸਾ ਨੇ ਦੋ ਇਸਰਾਏਲੀਆਂ ਨੂੰ ਆਪਸ ਵਿੱਚ ਲੜਦੇ ਦੇਖਿਆ ਤਾਂ ਉਹਨਾਂ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੇ ਕਿਹਾ, ‘ਮਿੱਤਰੋ, ਤੁਸੀਂ ਤਾਂ ਭਰਾ-ਭਰਾ ਹੋ, ਇੱਕ ਦੂਜੇ ਨਾਲ ਬੁਰਾ ਵਰਤਾਅ ਕਿਉਂ ਕਰਦੇ ਹੋ?’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਗਲੇ ਹੀ ਦਿਨ ਮੋਸ਼ੇਹ ਨੇ ਦੋ ਇਸਰਾਏਲੀਆਂ ਨੂੰ ਆਪਸ ਵਿੱਚ ਲੜਦੇ ਵੇਖਿਆ। ਅਤੇ ਉਨ੍ਹਾਂ ਵਿੱਚ ਮੇਲ-ਮਿਲਾਪ ਕਰਾਉਣਾ ਚਾਹਿਆ ਇਹ ਕਹਿ ਕੇ, ‘ਹੇ ਪੁਰਖੋ, ਤੁਸੀਂ ਤਾਂ ਆਪਸ ਵਿੱਚ ਭਰਾ ਹੋ; ਫਿਰ ਕਿਉਂ ਇੱਕ-ਦੂਜੇ ਨੂੰ ਨਸ਼ਟ ਕਰਨਾ ਚਾਉਦੇ ਹੋ?’
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਅਗਲੇ ਭਲਕ ਜਾਂ ਓਹ ਲੜਦੇ ਸਨ ਤਾਂ ਉਨ੍ਹਾਂ ਨੂੰ ਵਿਖਾਈ ਦਿੱਤਾ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਮੇਲ ਕਰਾਉਣਾ ਚਾਹਿਆ ਕਿ ਹੇ ਪੁਰਖੋ ਤੁਸੀਂ ਤਾਂ ਭਾਈ ਭਾਈ ਹੋ। ਕਿਉਂ ਇੱਕ ਦੂਏ ਦੇ ਉੱਤੇ ਵਾਧਾ ਕਰਦੇ ਹੋ ॽ
Punjabi ERV
ਅਗਲੇ ਦਿਨ, ਮੂਸਾ ਨੇ ਦੋ ਯਹੂਦੀਆਂ ਨੂੰ ਲਡ਼ਦਿਆਂ ਵੇਖਿਆ, ਉਸਨੇ ਉਨ੍ਹਾਂ ਵਿੱਚ ਸੁਲਾਹ ਕਰਵਾਉਣੀ ਚਾਹੀ ਤੇ ਆਖਿਆ, ‘ਹੇ ਮਨੁੱਖੋ। ਤੁਸੀਂ ਭਰਾ-ਭਰਾ ਹੋ। ਤਾਂ ਫ਼ਿਰ ਤੁਸੀਂ ਕਿਉਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਰਹੇ ਹੋ?’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਦੂਜੇ ਦਿਨ ਜਦੋਂ ਉਹ ਆਪਸ ਵਿੱਚ ਲੜਦੇ ਸਨ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਮੇਲ ਕਰਾਉਣਾ ਚਾਹਿਆ ਕਿ ਹੇ ਪੁਰਖੋ, ਤੁਸੀਂ ਤਾਂ ਭਰਾ ਭਰਾ ਹੋ। ਫਿਰ ਕਿਉਂ ਇੱਕ ਦੂਜੇ ਨਾਲ ਲੜਦੇ ਹੋ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اگلے بَھلک اوہناں وِچ دو پئے لڑ دے سن۔ اوہناں دے کول آیا تے ایہہ آکھ کے اوہناں وِچ صُلح کرانی چاہندا سی پئی اَے بندیو! تُسی تے بھرا بھرا ہو کیوں اِک دُوجے اُتّے ظُلم کر دے ہو؟
Punjabi Standard Bible (Punjabi Standard Bible) 2023
ਫਿਰ ਅਗਲੇ ਦਿਨ ਉਸ ਨੇ ਉਨ੍ਹਾਂ ਨੂੰ ਆਪਸ ਵਿੱਚ ਲੜਦੇ ਵੇਖਿਆ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਸਮਝੌਤਾ ਕਰਾਉਣ ਲੱਗਾ, ‘ਮਿੱਤਰੋ, ਤੁਸੀਂ ਤਾਂ ਭਾਈ-ਭਾਈ ਹੋ, ਫਿਰ ਇੱਕ ਦੂਜੇ ਨੂੰ ਕਿਉਂ ਮਾਰਦੇ ਹੋ’?