Acts 7:35 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਇਹ ਉਹੀ ਮੂਸਾ ਹੈ ਜਿਸ ਨੂੰ ਇਸਰਾਏਲੀਆਂ ਨੇ ਇਹ ਆਖਦਿਆਂ ਨਾਮੰਜ਼ੂਰ ਕਰ ਦਿੱਤਾ ਸੀ ਕਿ ਤੈਨੂੰ ਸਾਡਾ ਹਾਕਮ ਅਤੇ ਮੁਨਸਫ਼ ਕਿਸਨੇ ਬਣਾਇਆ ਹੈ? ਉਹ ਪਰਮੇਸ਼ੁਰ ਦੁਆਰਾ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਹੋਣ ਲਈ ਭੇਜਿਆ ਗਿਆ ਸੀ। ਪਰੇਸ਼ੁਰ ਨੇ ਉਸ ਨੂੰ ਇੱਕ ਦੂਤ ਰਾਹੀਂ ਭੇਜਿਆ ਜੋ ਉਸ ਨੂੰ ਮੱਚਦੀ ਝਾੜੀ ਵਿੱਚ ਪ੍ਰਗਟਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਜਿਸ ਮੂਸਾ ਨੂੰ ਉਹਨਾਂ ਨੇ ਇਹ ਕਹਿ ਕੇ ਰੱਦ ਦਿੱਤਾ ਸੀ, ‘ਤੈਨੂੰ ਕਿਸ ਨੇ ਅਧਿਕਾਰੀ ਅਤੇ ਜੱਜ ਨਿਯੁਕਤ ਕੀਤਾ ਹੈ?’ ਉਸੇ ਨੂੰ ਪਰਮੇਸ਼ਰ ਨੇ ਉਸ ਸਵਰਗਦੂਤ ਦੁਆਰਾ ਜੋ ਝਾੜੀ ਵਿੱਚ ਦਿਖਾਈ ਦਿੱਤਾ ਸੀ, ਅਧਿਕਾਰੀ ਅਤੇ ਛੁਟਕਾਰਾ ਦੇਣ ਵਾਲਾ ਬਣਾ ਕੇ ਭੇਜਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਇਹ ਉਹੀ ਮੋਸ਼ੇਹ ਹੈ ਜਿਸਦਾ ਇਸਰਾਏਲੀਆਂ ਨੇ ਇਨਕਾਰ ਕਰਕੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ?’ ਉਸਨੂੰ ਪਰਮੇਸ਼ਵਰ ਨੇ ਉਸ ਸਵਰਗਦੂਤ ਦੇ ਰਾਹੀ ਜੋ ਉਸ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ, ਅਧਿਕਾਰੀ ਅਤੇ ਅਜ਼ਾਦੀ ਦੇਣ ਵਾਲਾ ਕਰਕੇ ਭੇਜਿਆ।
Punjabi Bible 2016 - ਪਵਿੱਤਰ ਬਾਈਬਲ O.V.
ਓਸੇ ਮੂਸਾ ਨੂੰ ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਕੇ ਕਿਹਾ ਜੋ ਤੈਨੂੰ ਕਿਹ ਨੇ ਹਾਕਮ ਅਤੇ ਨਿਆਈ ਬਣਾਇਆॽ ਉਸੇ ਨੇ ਪਰਮੇਸ਼ੁਰ ਨੇ ਉਸ ਦੂਤ ਦੇ ਹੱਥੀਂ ਜੋ ਉਹ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਘੱਲਿਆ
Punjabi ERV
“ਇਹ ਉਹੀ ਮੂਸਾ ਹੈ ਜਿਸਨੂੰ ਇਸਰਾਏਲੀਆਂ ਨੇ ਇਹ ਆਖਦਿਆਂ ਨਾਮੰਜ਼ੂਰ ਕਰ ਦਿੱਤਾ ਸੀ ਕਿ ਤੈਨੂੰ ਸਾਡਾ ਹਾਕਮ ਅਤੇ ਮੁਨਸਫ਼ ਕਿਸਨੇ ਬਣਾਇਆ ਹੈ? ਉਹ ਪਰਮੇਸ਼ੁਰ ਦੁਆਰਾ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਹੋਣ ਲਈ ਭੇਜਿਆ ਗਿਆ ਸੀ। ਪਰੇਸ਼ੁਰ ਨੇ ਉਸਨੂੰ ਇੱਕ ਦੂਤ ਰਾਹੀਂ ਭੇਜਿਆ ਜੋ ਉਸਨੂੰ ਮੱਚਦੀ ਝਾਡ਼ੀ ਵਿੱਚ ਪ੍ਰਗਟਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਮੂਸਾ ਨੂੰ ਉਨ੍ਹਾਂ ਨੇ ਇਨਕਾਰ ਕਰ ਕੇ ਕਿਹਾ, ਤੈਨੂੰ ਕਿਸ ਨੇ ਅਧਿਕਾਰੀ ਅਤੇ ਨਿਆਈਂ ਬਣਾਇਆ? ਉਸੇ ਨੂੰ ਪਰਮੇਸ਼ੁਰ ਨੇ ਉਸ ਦੂਤ ਦੇ ਹੱਥੀਂ ਜੋ ਉਹ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ, ਅਧਿਕਾਰੀ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਭੇਜਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جیہڑے مُوسیٰ توں اوہناں مُنھ موڑیا تے آکھیا پئی کِس تینُوں حاکم تے مُنصف کِیتا اوسے ای نُوں خُدا نے اوس فرِشتے دے راہِیں جِس اوہنوں جھاڑی وِچ وکھالی دِتّی حاکم تے چھڈواؤن والا بنا کے گھلّیا۔
Punjabi Standard Bible (Punjabi Standard Bible) 2023
ਇਹ ਉਹੀ ਮੂਸਾ ਹੈ ਜਿਸ ਨੂੰ ਉਨ੍ਹਾਂ ਇਹ ਕਹਿ ਕੇ ਰੱਦਿਆ, ‘ਕਿਸ ਨੇ ਤੈਨੂੰ ਸਾਡੇ ਉੱਤੇ ਪ੍ਰਧਾਨ ਅਤੇ ਨਿਆਂਕਾਰ ਠਹਿਰਾਇਆ’? ਉਸੇ ਨੂੰ ਪਰਮੇਸ਼ਰ ਨੇ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਬਣਾ ਕੇ ਉਸ ਸਵਰਗਦੂਤ ਦੇ ਦੁਆਰਾ ਭੇਜਿਆ ਜਿਸ ਨੇ ਉਸ ਨੂੰ ਝਾੜੀ ਵਿੱਚ ਦਰਸ਼ਨ ਦਿੱਤਾ ਸੀ।