Acts 7:38 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਉਹੀ ਮੂਸਾ ਸੀ ਜੋ ਉਨ੍ਹਾਂ ਲੋਕਾਂ ਨਾਲ ਸੀ ਜੋ ਉਜਾੜ ਵਿੱਚ ਇਕੱਠੇ ਹੋਏ ਸਨ। ਉਹ ਉਸ ਦੂਤ ਨਾਲ ਸੀ ਜੋ ਉਸ ਨਾਲ ਉਜਾੜ ਵਿੱਚ ਸੀਨਈ ਦੇ ਪਹਾੜ ਉੱਪਰ ਬੋਲਿਆ ਸੀ। ਉਹ ਸਾਡੇ ਪਿਉ ਦਾਦਿਆਂ ਦੇ ਨਾਲ ਸੀ। ਮੂਸਾ ਨੂੰ ਪਰਮੇਸ਼ੁਰ ਵੱਲੋਂ ਜੀਵਨ ਦੇ ਹੁਕਮ ਮਿਲੇ ਭਈ ਸਾਨੂੰ ਸੌਂਪ ਦੇਵੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਉਹ ਹੀ ਹੈ ਜੋ ਉਜਾੜ ਵਿੱਚ ਇਸਰਾਏਲੀ ਲੋਕਾਂ ਦੀ ਕਲੀਸਿਯਾ ਵਿੱਚ ਸਾਡੇ ਪੁਰਖਿਆਂ ਦੇ ਨਾਲ ਅਤੇ ਉਸ ਸਵਰਗਦੂਤ ਦੇ ਨਾਲ ਸੀ ਜਿਸ ਨੇ ਸੀਨਈ ਪਹਾੜ ਉੱਤੇ ਉਸ ਨਾਲ ਗੱਲਾਂ ਕੀਤੀਆਂ ਸਨ । ਉਸੇ ਨੂੰ ਜਿਊਂਦੇ ਵਚਨ ਮਿਲੇ ਕਿ ਤੁਹਾਨੂੰ ਦੇਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਉਹ ਹੀ ਹੈ ਜੋ ਉਜਾੜ ਦੀ ਸਭਾ ਵਿੱਚ, ਉਸ ਸਵਰਗਦੂਤ ਦੇ ਨਾਲ ਜਿਹੜਾ ਸੀਨਈ ਦੇ ਪਹਾੜ ਉੱਤੇ ਉਹ ਦੇ ਨਾਲ ਬੋਲਿਆ, ਅਤੇ ਸਾਡੇ ਪਿਉ-ਦਾਦਿਆਂ ਦੇ ਨਾਲ ਸੀ; ਅਤੇ ਉਸ ਨੇ ਪਰਮੇਸ਼ਵਰ ਦੇ ਜਿਉਂਦੇ ਬਚਨ ਪਾਏ ਕਿ ਸਾਨੂੰ ਦੇਵੇ।
Punjabi Bible 2016 - ਪਵਿੱਤਰ ਬਾਈਬਲ O.V.
ਇਹ ਉਹੋ ਹੈ ਜੋ ਉਜਾੜ ਦੀ ਕਲੀਸਿਯਾ ਵਿੱਚ ਉਸ ਦੂਤ ਦੇ ਸੰਗ ਜਿਹੜਾ ਸੀਨਈ ਦੇ ਪਹਾੜ ਵਿੱਚ ਉਹ ਦੇ ਨਾਲ ਬੋਲਿਆ ਅਤੇ ਸਾਡੇ ਪਿਉ ਦਾਦਿਆਂ ਦੇ ਸੰਗ ਸੀ, ਅਤੇ ਉਸ ਨੇ ਜੀਉਂਦੇ ਬਚਨ ਪਾਏ ਭਈ ਸਾਨੂੰ ਸੌਂਪ ਦੇਵੇ
Punjabi ERV
ਇਹ ਉਹੀ ਮੂਸਾ ਸੀ ਜੋ ਉਨ੍ਹਾਂ ਲੋਕਾਂ ਨਾਲ ਸੀ ਜੋ ਉਜਾਡ਼ ਵਿੱਚ ਇਕਠੇ ਹੋਏ ਸਨ। ਉਹ ਉਸ ਦੂਤ ਨਾਲ ਸੀ ਜੋ ਉਸ ਨਾਲ ਉਜਾਡ਼ ਵਿੱਚ ਸੀਨਈ ਦੇ ਪਹਾਡ਼ ਉੱਪਰ ਬੋਲਿਆ ਸੀ। ਉਹ ਸਾਡੇ ਪਿਉ ਦਾਦਿਆਂ ਦੇ ਨਾਲ ਸੀ। ਮੂਸਾ ਨੂੰ ਪਰਮੇਸ਼ੁਰ ਵੱਲੋਂ ਉਹ ਹੁਕਮ ਮਿਲੇ ਜਿਹਡ਼ੇ ਉਨ੍ਹਾਂ ਨੂੰ ਸਾਡੇ ਤੱਕ ਆਉਣ ਦਾ ਜੀਵਨ ਦਿੰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਉਹ ਹੀ ਹੈ ਜੋ ਉਜਾੜ ਦੀ ਸਭਾ ਵਿੱਚ ਉਸ ਦੂਤ ਦੇ ਨਾਲ ਜਿਹੜਾ ਸੀਨਈ ਦੇ ਪਹਾੜ ਉੱਤੇ ਉਹ ਦੇ ਨਾਲ ਬੋਲਿਆ ਅਤੇ ਸਾਡੇ ਪਿਉ-ਦਾਦਿਆਂ ਦੇ ਨਾਲ ਸੀ, ਅਤੇ ਉਸ ਨੇ ਪਰਮੇਸ਼ੁਰ ਦੇ ਜਿਉਂਦੇ ਬਚਨ ਪਾਏ ਕਿ ਸਾਨੂੰ ਦੇਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ اوہ ای جَنا اے۔ جیہڑا بیابان دی کلِیسیا وِچ اوس فرِشتے دے نال سی جیہڑا سِینا پہاڑ اُتّے اوہدے نال گلّاں کر دا سی تے نالے ساڈیاں پئیو دادیاں دے نال سی اوسے نُوں جیون دا کلام مِلیا پئی ساڈے تِیکر پہنچائے۔
Punjabi Standard Bible (Punjabi Standard Bible) 2023
ਇਹੋ ਹੈ ਜਿਹੜਾ ਉਜਾੜ ਵਿੱਚ ਮੰਡਲੀ ਦੇ ਵਿਚਕਾਰ ਸਾਡੇ ਪੁਰਖਿਆਂ ਦੇ ਨਾਲ ਸੀ ਅਤੇ ਜਿਸ ਨਾਲ ਸੀਨਈ ਦੇ ਪਹਾੜ ਉੱਤੇ ਸਵਰਗਦੂਤ ਨੇ ਗੱਲ ਕੀਤੀ। ਉਸ ਨੇ ਸਾਨੂੰ ਦੇਣ ਲਈ ਜੀਉਂਦੇ ਵਚਨ ਪ੍ਰਾਪਤ ਕੀਤੇ।