Acts 7:43 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਮੋਲੋਕ ਦੇ ਤੰਬੂ ਅਤੇ ਆਪਣੇ ਦੇਵੇਤੇ ਰਿਫ਼ਾਨ ਦੇ ਸਿਤਾਰੇ ਦੇ ਬਿੰਬ ਨੂੰ ਚੁੱਕਿਆ ਸੀ। ਤੁਸੀਂ ਉਹ ਮੂਰਤਾਂ ਪੂਜਣ ਲਈ ਬਣਾਈਆਂ ਸਨ, ਇਸ ਲਈ ਮੈਂ ਤੁਹਾਨੂੰ ਬੇਬੀਲੋਨ ਤੋਂ ਪਰ੍ਹੇ ਭੇਜ ਦੇਵਾਂਗਾ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਨਹੀਂ, ਤੁਸੀਂ ਤਾਂ ਮੋਲਕ ਦੇਵਤਾ ਦੇ ਤੰਬੂ ਨੂੰ, ਅਤੇ ਆਪਣੇ ਰਿਫ਼ਾਨ ਦੇਵਤਾ ਦੇ ਤਾਰੇ ਨੂੰ, ਭਾਵ ਉਹਨਾਂ ਮੂਰਤੀਆਂ ਨੂੰ, ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ ਸਨ, ਆਪਣੇ ਨਾਲ ਲਈ ਫਿਰੇ । ਤੁਹਾਨੂੰ ਮੈਂ ਬਾਬਲ ਦੇ ਦੂਜੇ ਪਾਰ ਦੇਸ਼ ਨਿਕਾਲਾ ਦੇਵਾਂਗਾ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਤੁਸੀਂ ਮੋਲੋਕ ਦੀ ਮੂਰਤੀ ਦੇ ਤੰਬੂ ਨੂੰ ਚੁੱਕ ਲਿਆ ਹੈ, ਅਤੇ ਤੁਹਾਡਾ ਤਾਰੇ ਦਾ ਦੇਵਤਾ ਰਿਫ਼ਾਨ, ਅਰਥਾਤ ਤੁਸੀਂ ਆਪਣੇ ਪੂਜਣ ਲਈ ਉਨ੍ਹਾਂ ਮੂਰਤਾਂ ਨੂੰ ਬਣਾਇਆ। ਅਤੇ ਮੈਂ ਤੁਹਾਨੂੰ ਕੱਢ ਕੇ ਬਾਬੇਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਤੁਸੀਂ ਮਲੋਖ ਦੇ ਤੰਬੂ, ਅਤੇ ਰਿਫ਼ਾਨ ਦਿਓਤੇ ਦੇ ਤਾਰੇ ਨੂੰ, ਅਰਥਾਤ ਉਨ੍ਹਾਂ ਮੂਰਤਾਂ ਨੂੰ ਚੁੱਕੀ ਫਿਰਦੇ ਸਾਓ ਜਿਹੜੀਆਂ ਤੁਸਾਂ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬੁਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ।।
Punjabi ERV
ਤੁਸੀਂ ਮੋਲੋਕ ਦੇ ਤੰਬੂ ਅਤੇ ਆਪਣੇ ਦੇਵੇਤੇ ਰਿਫ਼ਾਨ ਦੇ ਸਿਤਾਰੇ ਦੇ ਬਿਂਬ ਨੂੰ ਚੁਕਿਆ ਸੀ। ਤੁਸੀਂ ਉਹ ਮੂਰਤਾਂ ਪੂਜਣ ਲਈ ਬਣਾਈਆਂ ਸਨ, ਇਸ ਲਈ ਮੈਂ ਤੁਹਾਨੂੰ ਬਾਬੁਲ ਤੋਂ ਪਰ੍ਹੇ ਭੇਜ ਦੇਵਾਂਗਾ।’ਆਮੋਸ 5: 25-27
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਤੁਸੀਂ ਮੋਲੋਕ ਦੇ ਤੰਬੂ, ਅਤੇ ਰਿਫ਼ਾਨ ਦੇਵਤੇ ਦੇ ਤਾਰੇ ਨੂੰ, ਅਰਥਾਤ ਉਨ੍ਹਾਂ ਮੂਰਤਾਂ ਨੂੰ ਚੁੱਕੀ ਫਿਰਦੇ ਹੋ ਜਿਹੜੀਆਂ ਤੁਸੀਂ ਆਪਣੇ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬੁਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سگوں جد تُسی مولک دا تنبُو تے رفان دیوتے دے تارے نُوں چُکی پِھردے سو یعنی اوہ مُورتاں جیہڑیاں تُساں مَتّھا ٹیکن لئی بنائِیاں۔ ایس لئی مَیں تُہانوں کڈھ کے بابل دے پرے چُک کھڑاں گا۔
Punjabi Standard Bible (Punjabi Standard Bible) 2023
ਨਹੀਂ! ਤੁਸੀਂ ਮੋਲੋਖ ਦੇ ਤੰਬੂ ਅਤੇ ਆਪਣੇ ਦੇਵਤੇ ਰਿਫ਼ਾਨ ਦੇ ਤਾਰੇ ਨੂੰ ਅਰਥਾਤ ਉਨ੍ਹਾਂ ਮੂਰਤਾਂ ਨੂੰ ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ, ਚੁੱਕੀ ਫਿਰਦੇ ਰਹੇ। ਇਸ ਲਈ ਮੈਂ ਤੁਹਾਨੂੰ ਬਾਬੁਲ ਤੋਂ ਪਰੇ ਲਿਜਾ ਕੇ ਵਸਾਵਾਂਗਾ’।