Acts 7:7 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਪਰਮੇਸ਼ੁਰ ਨੇ ਕਿਹਾ, ਮੈਂ ਉਸ ਕੌਮ ਨੂੰ, ਜਿਸਦੇ ਉਹ ਗੁਲਾਮ ਹੋਣਗੇ, ਸਜ਼ਾ ਦੇਵਾਂਗਾ।’ ‘ਫ਼ੇਰ ਅਜਿਹਾ ਹੋਣ ਤੋਂ ਬਾਅਦ ਉਹ ਉੱਥੋਂ ਨਿਕਲ ਆਉਣਗੇ। ਤਦ ਤੇਰੇ ਲੋਕ ਇੱਥੇ ਆਉਣਗੇ ਅਤੇ ਇਸ ਜਗ਼੍ਹਾ ਮੇਰੀ ਉਪਾਸਨਾ ਕਰਨਗੇ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਪਰਮੇਸ਼ਰ ਨੇ ਕਿਹਾ, ‘ਜਿਸ ਕੌਮ ਦੇ ਉਹ ਦਾਸ ਹੋਣਗੇ, ਉਸ ਨੂੰ ਮੈਂ ਸਜ਼ਾ ਦੇਵਾਂਗਾ । ਇਸ ਦੇ ਬਾਅਦ ਉਹ ਬਾਹਰ ਨਿਕਲ ਆਉਣਗੇ ਅਤੇ ਇਸ ਥਾਂ ਤੇ ਮੇਰੀ ਅਰਾਧਨਾ ਕਰਨਗੇ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਮੈਂ ਉਸ ਕੌਮ ਨੂੰ ਜਿਨ੍ਹਾਂ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ,’ ਪਰਮੇਸ਼ਵਰ ਨੇ ਆਖਿਆ, ‘ਅਤੇ ਉਸ ਤੋਂ ਬਾਅਦ ਤੇਰਾ ਵੰਸ਼ ਛੁੱਟ ਜਾਵੇਗਾ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ।’
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਪਰਮੇਸ਼ੁਰ ਨੇ ਆਖਿਆ, ਮੈਂ ਉਸ ਕੌਮ ਉੱਤੇ ਜਿਹ ਦੇ ਓਹ ਗੁਲਾਮ ਹੋਣਗੇ ਡੰਨ ਲਾਵਾਂਗਾ ਅਰ ਉਹ ਦੇ ਪਿੱਛੋਂ ਓਹ ਨਿੱਕਲ ਆਉਣਗੇ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ
Punjabi ERV
ਪਰ ਪਰਮੇਸ਼ੁਰ ਨੇ ਕਿਹਾ, ‘ਮੈਂ ਉਸ ਕੌਮ ਨੂੰ, ਜਿਸਦੇ ਉਹ ਗੁਲਾਮ ਹੋਣਗੇ, ਸਜ਼ਾ ਦੇਵਾਂਗਾ।’ ‘ਫ਼ੇਰ ਅਜਿਹਾ ਹੋਣ ਤੋਂ ਬਾਅਦ ਉਹ ਉਥੋਂ ਨਿਕਲ ਆਉਣਗੇ। ਤਦ ਤੇਰੇ ਲੋਕ ਇਥੇ ਆਉਣਗੇ ਅਤੇ ਇਸ ਜਗ਼੍ਹਾ ਮੇਰੀ ਉਪਾਸਨਾ ਕਰਨਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਪਰਮੇਸ਼ੁਰ ਨੇ ਆਖਿਆ, ਮੈਂ ਉਸ ਕੌਮ ਨੂੰ ਜਿਸ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ, ਅਤੇ ਉਸ ਤੋਂ ਬਾਅਦ ਉਹ ਛੁੱਟ ਜਾਣਗੇ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے خُدا آکھیا پئی مَیں اوس قوم نُوں جِہدے اوہ غلام بنن گے سزا دیاں گا تے اوہ مگروں نِکلن گے۔ تے ایسے تھاں میری عبادت کرن گے۔
Punjabi Standard Bible (Punjabi Standard Bible) 2023
ਫਿਰ ਪਰਮੇਸ਼ਰ ਨੇ ਕਿਹਾ, ‘ਮੈਂ ਉਸ ਕੌਮ ਨੂੰ ਦੰਡ ਦਿਆਂਗਾ ਜਿਸ ਦੇ ਉਹ ਗੁਲਾਮ ਹੋਣਗੇ ਅਤੇ ਇਸ ਤੋਂ ਬਾਅਦ ਉਹ ਨਿੱਕਲ ਆਉਣਗੇ ਅਤੇ ਇਸ ਥਾਂ 'ਤੇ ਮੇਰੀ ਉਪਾਸਨਾ ਕਰਨਗੇ’।