Acts 7:8 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਅਤੇ ਪਰਮੇਸ਼ੁਰ ਨੇ ਉਸ ਦੇ ਨਾਲ ਇੱਕ ਕਰਾਰ ਕੀਤਾ ਤੇ ਉਸ ਕਰਾਰ ਦਾ ਨਿਸ਼ਾਨ ਸੁੰਨਤ ਸੀ। ਇਸ ਲਈ ਜਦੋਂ ਅਬਰਾਹਾਮ ਦੇ ਘਰ ਮੁੰਡਾ ਪੈਦਾ ਹੋਇਆ, ਅੱਠਵੇਂ ਦਿਨ ਹੀ ਉਸ ਨੇ ਮੁੰਡੇ ਦੀ ਸੁੰਨਤ ਕਰ ਦਿੱਤੀ। ਅਬਰਾਹਾਮ ਦੇ ਪੁੱਤਰ ਦਾ ਨਾਂ ਇਸਹਾਕ ਰੱਖਿਆ ਗਿਆ। ਇਸਹਾਕ ਨੇ ਵੀ ਆਪਣੇ ਪੁੱਤਰ ਯਾਕੂਬ ਦੀ ਸੁੰਨਤ ਕਰਵਾਈ ਅਤੇ ਯਾਕੂਬ ਨੇ ਵੀ ਆਪਣੇ ਪੁੱਤਰਾਂ ਨਾਲ ਉਵੇਂ ਹੀ ਕੀਤਾ। ਅੱਗੇ ਜਾਕੇ ਇਹ ਪੁੱਤਰ ਸਾਡੇ ਬਾਰ੍ਹਾਂ ਵੰਸ਼ਾਂ ਦੇ ਪੂਰਵਜ਼ ਬਣੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰਮੇਸ਼ਰ ਨੇ ਉਸ ਨਾਲ ਨੇਮ ਬੰਨ੍ਹਿਆ ਜੋ ਸੁੰਨਤ ਦੀ ਰੀਤ ਦੁਆਰਾ ਮੋਹਰ ਕੀਤਾ ਗਿਆ । ਇਸੇ ਹਾਲਤ ਵਿੱਚ ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ ਅਤੇ ਉਸ ਦੀ ਸੁੰਨਤ ਅਠਵੇਂ ਦਿਨ ਕੀਤੀ ਗਈ । ਇਸ ਤਰ੍ਹਾਂ ਇਸਹਾਕ ਤੋਂ ਯਾਕੂਬ ਅਤੇ ਯਾਕੂਬ ਤੋਂ ਬਾਰ੍ਹਾਂ ਪੁਰਖੇ ਪੈਦਾ ਹੋਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫਿਰ ਉਸਨੇ ਅਬਰਾਹਾਮ ਨੂੰ ਸੁੰਨਤ ਦਾ ਇਕਰਾਰਨਾਮਾ ਦਿੱਤਾ। ਅਤੇ ਅਬਰਾਹਾਮ ਦੇ ਘਰ ਇਸਹਾਕ ਹੋਇਆ ਅਤੇ ਉਸਦੇ ਜਨਮ ਤੋਂ ਅੱਠ ਦਿਨਾਂ ਬਾਅਦ ਉਸਦੀ ਸੁੰਨਤ ਕੀਤੀ ਗਈ। ਬਾਅਦ ਵਿੱਚ ਇਸਹਾਕ ਦੇ ਘਰ ਯਾਕੋਬ ਜੰਮਿਆ, ਅਤੇ ਯਾਕੋਬ ਸਾਡੇ ਬਾਰ੍ਹਾਂ ਗੋਤਾਂ ਦੇ ਪੁਰਖਿਆਂ ਦਾ ਪਿਤਾ ਹੋਇਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਸ ਨੇ ਉਹ ਦੇ ਨਾਲ ਸੁੰਨਤ ਨਾ ਨੇਮ ਕੀਤਾ। ਸੋ ਇਸ ਤਰਾਂ ਉਹ ਦੇ ਇਸਹਾਕ ਜੰਮਿਆ ਅਤੇ ਉਹ ਨੇ ਅੱਠਵੇਂ ਦਿਨ ਉਹ ਦੀ ਸੁੰਨਤ ਕੀਤੀ ਅਤੇ ਇਸਹਾਕ ਦੇ ਯਾਕੂਬ ਅਰ ਯਾਕੂਬ ਦੇ ਘਰ ਬਾਰਾਂ ਗੋਤਾਂ ਦੇ ਸਰਦਾਰ ਜੰਮੇ
Punjabi ERV
ਅਤੇ ਪਰਮੇਸ਼ੁਰ ਨੇ ਉਸਦੇ ਨਾਲ ਇੱਕ ਕਰਾਰ ਕੀਤਾ ਤੇ ਉਸ ਕਰਾਰ ਦਾ ਨਿਸ਼ਾਨ ਸੁੰਨਤ ਸੀ। ਇਸ ਲਈ ਜਦੋਂ ਅਬਰਾਹਾਮ ਦੇ ਘਰ ਮੁੰਡਾ ਪੈਦਾ ਹੋਇਆ, ਅਠਵੇਂ ਦਿਨ ਹੀ ਉਸਨੇ ਮੁੰਦੇ ਦੀ ਸੁੰਨਤ ਕਰ ਦਿੱਤੀ। ਅਬਰਾਹਾਮ ਦੇ ਪੁੱਤਰ ਦਾ ਨਾਂ ਇਸਹਾਕ ਰੱਖਿਆ ਗਿਆ। ਇਸਹਾਕ ਨੇ ਵੀ ਆਪਣੇ ਪੁੱਤਰ ਯਾਕੂਬ ਦੀ ਸੁੰਨਤ ਕਰਵਾਈ ਅਤੇ ਯਾਕੂਬ ਨੇ ਵੀ ਆਪਣੇ ਪੁੱਤਰਾਂ ਨਾਲ ਉਵੇਂ ਹੀ ਕੀਤਾ। ਅੱਗੇ ਜਾਕੇ ਇਹ ਪੁੱਤਰ ਸਾਡੇ ਬਾਰ੍ਹਾਂ ਵੰਸ਼ਾਂ ਦੇ ਪਿਉ ਬਣੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਸ ਨੇ ਉਹਨਾਂ ਦੇ ਨਾਲ ਸੁੰਨਤ ਦਾ ਨੇਮ ਬੰਨਿਆ, ਇਸ ਤਰ੍ਹਾਂ ਉਹ ਦੇ ਇਸਹਾਕ ਜੰਮਿਆ ਅਤੇ ਉਹ ਨੇ ਅੱਠਵੇਂ ਦਿਨ ਉਹ ਦੀ ਸੁੰਨਤ ਕੀਤੀ ਅਤੇ ਇਸਹਾਕ ਦੇ ਘਰ ਯਾਕੂਬ ਜੰਮਿਆ ਅਤੇ ਯਾਕੂਬ ਦੇ ਘਰ ਬਾਰਾਂ ਗੋਤਾਂ ਦੇ ਸਰਦਾਰ ਜੰਮੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس اوہدے نال سُنتی بہن دا عہد بَدّھا۔ تے ایویں اِضحاق اوہدے توں جمّیا۔ تے اٹھویں دِہاڑے اوس اوہنوں سُنتی بہایا تے اِضحاق توں یعقُوب تے یعقُوب توں باراں وَڈارُو جمّے۔
Punjabi Standard Bible (Punjabi Standard Bible) 2023
ਪਰਮੇਸ਼ਰ ਨੇ ਅਬਰਾਹਾਮ ਨਾਲ ਸੁੰਨਤ ਦਾ ਨੇਮ ਬੰਨ੍ਹਿਆ। ਸੋ ਇਸ ਤਰ੍ਹਾਂ ਉਸ ਤੋਂ ਇਸਹਾਕ ਪੈਦਾ ਹੋਇਆ ਅਤੇ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਗਈ। ਫਿਰ ਇਸਹਾਕ ਤੋਂ ਯਾਕੂਬ ਅਤੇ ਯਾਕੂਬ ਤੋਂ ਬਾਰਾਂ ਕੁਲਪਤੀ ਪੈਦਾ ਹੋਏ।