Acts 7:9 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਪਰ ਇਨ੍ਹਾਂ ਪੂਰਵਜ਼ਾਂ ਨੇ ਆਪਣੇ ਛੋਟੇ ਭਰਾ ਯੂਸੁਫ਼ ਨੂੰ ਈਰਖਾ ਕਾਰਣ ਮਿਸਰ ਦੇ ਲੋਕਾਂ ਕੋਲ ਇੱਕ ਦਾਸ ਵਾਂਗ ਵੇਚ ਦਿੱਤਾ। ਪਰ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਸਾਡੇ ਪੁਰਖਿਆਂ ਨੇ ਈਰਖਾ ਕਰ ਕੇ ਯੂਸਫ਼ ਨੂੰ ਮਿਸਰ ਵਿੱਚ ਗ਼ੁਲਾਮ ਬਣਨ ਲਈ ਵੇਚ ਦਿੱਤਾ ਸੀ । ਪਰ ਪਰਮੇਸ਼ਰ ਉਸ ਦੇ ਨਾਲ ਸਨ ਅਤੇ
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਕਿਉਂਕਿ ਯੋਸੇਫ਼ ਦੇ ਆਪਣੇ ਭਰਾਵਾਂ ਨੇ ਉਸ ਨਾਲ ਈਰਖਾ ਕੀਤੀ, ਇਸ ਲਈ ਉਨ੍ਹਾਂ ਨੇ ਉਸਨੂੰ ਮਿਸਰ ਵਿੱਚ ਇੱਕ ਗੁਲਾਮ ਵਜੋਂ ਵੇਚ ਦਿੱਤਾ। ਪਰ ਪਰਮੇਸ਼ਵਰ ਉਸ ਦੇ ਨਾਲ ਸੀ
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਨ੍ਹਾਂ ਸਰਦਾਰਾਂ ਨੇ ਯੂਸੁਫ਼ ਨਾਲ ਖੁਣਸ ਕਰ ਕੇ ਉਹ ਨੂੰ ਵੇਚ ਦਿੱਤਾ ਕਿ ਮਿਸਰ ਵਿੱਚ ਲੈ ਜਾਣ ਪਰ ਪਰਮੇਸ਼ੁਰ ਉਹ ਦੇ ਨਾਲ ਸੀ
Punjabi ERV
“ਪਰ ਇਨ੍ਹਾਂਪਿਪਉਵਾਂ ਨੇ ਆਪਣੇ ਛੋਟੇ ਭਰਾ ਯੂਸੁਫ਼ ਨੂੰ ਈਰਖਾ ਕਾਰਣ ਮਿਸਰ ਦੇ ਲੋਕਾਂ ਨੂੰ ਇੱਕ ਦਾਸ ਵਾਂਗ ਵੇਚ ਦਿੱਤਾ। ਪਰ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਨ੍ਹਾਂ ਸਰਦਾਰਾਂ ਨੇ ਯੂਸੁਫ਼ ਨਾਲ ਵਿਰੋਧ ਕਰ ਕੇ ਉਹ ਨੂੰ ਵੇਚ ਦਿੱਤਾ ਕਿ ਉਹ ਨੂੰ ਮਿਸਰ ਵਿੱਚ ਲੈ ਜਾਣ, ਫਿਰ ਵੀ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں وَڈّارواں یُوسف نُوں ساڑے نال ویچ دِتّا پئی مِصر نُوں کھڑیا جائے تے خُدا اوہدے نال سی۔
Punjabi Standard Bible (Punjabi Standard Bible) 2023
“ਕੁਲਪਤੀਆਂ ਨੇ ਯੂਸੁਫ਼ ਨਾਲ ਈਰਖਾ ਕਰਕੇ ਉਸ ਨੂੰ ਮਿਸਰ ਜਾਣ ਵਾਲਿਆਂ ਦੇ ਹੱਥ ਵੇਚ ਦਿੱਤਾ, ਪਰ ਪਰਮੇਸ਼ਰ ਉਸ ਦੇ ਨਾਲ ਸੀ