Acts 8:1 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਸੌਲੂਸ ਨੇ ਇਸਤੀਫ਼ਾਨ ਦੇ ਮਾਰੇ ਜਾਣ ਲਈ ਆਪਣੀ ਮੰਜ਼ੂਰੀ ਦੇ ਦਿੱਤੀ। ਕੁਝ ਧਰਮੀ ਲੋਕਾਂ ਨੇ ਇਸਤੀਫ਼ਾਨ ਨੂੰ ਦਫ਼ਨਾਇਆ। ਉਹ ਉਸ ਲਈ ਬੜੀ ਉੱਚੀ ਕੁਰਲਾਏ। ਉਸ ਦਿਨ, ਯਹੂਦੀਆਂ ਨੇ ਯਰੂਸ਼ਲਮ ਵਿੱਚ ਨਿਹਚਾਵਾਨ ਕਲੀਸਿਆ ਨੂੰ ਸਤਾਣਾ ਸ਼ੂਰੂ ਕਰ ਦਿੱਤਾ। ਅਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ। ਸੌਲੁਸ ਵੀ ਇਸ ਕਲੀਸਿਆ ਨੂੰ ਨਸ਼ਟ ਕਰਨਾ ਚਾਹੁੰਦਾ ਸੀ। ਤਾਂ ਸੌਲੁਸ ਉਨ੍ਹਾਂ ਨਿਹਚਾਵਾਨਾਂ ਦੇ ਘਰ ਗਿਆ ਅਤੇ ਘਰਾਂ ਵਿੱਚੋਂ ਆਦਮੀਆਂ ਅਤੇ ਔਰਤਾਂ ਨੂੰ ਘਸੀਟ ਕੇ ਬਾਹਰ ਕੱਢ ਕੇ ਜੇਲ੍ਹ ਵਿੱਚ ਸੁੱਟਿਆ। ਸਾਰੇ ਨਿਹਚਾਵਾਨ ਯਰੂਸ਼ਲਮ ਛੱਡ ਗਏ ਸਿਰਫ਼ ਰਸੂਲ ਹੀ, ਉੱਥੇ ਰਹੇ ਅਤੇ ਨਿਹਚਾਵਾਨ ਮਨੁੱਖ ਸਾਮਰਿਯਾ ਅਤੇ ਯਹੂਦਿਆ ਵਿੱਚ ਵੱਖੋ-ਵੱਖ ਥਾਵਾਂ ਤੇ ਜਾ ਟਿਕੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਾਊਲ ਸਤੀਫ਼ਨੁਸ ਦੇ ਕਤਲ ਨਾਲ ਸਹਿਮਤ ਸੀ । ਉਸ ਦਿਨ ਤੋਂ ਯਰੂਸ਼ਲਮ ਦੀ ਕਲੀਸਿਯਾ ਉੱਤੇ ਭਾਰੀ ਅੱਤਿਆਚਾਰ ਸ਼ੁਰੂ ਹੋ ਗਿਆ । ਇਸ ਕਾਰਨ ਰਸੂਲਾਂ ਨੂੰ ਛੱਡ ਕੇ ਸਾਰੇ ਵਿਸ਼ਵਾਸੀ ਯਹੂਦਿਯਾ ਅਤੇ ਸਾਮਰਿਯਾ ਵਿੱਚ ਤਿੱਤਰ-ਬਿੱਤਰ ਹੋ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਸੌਲੁਸ ਨੇ ਸਟੀਫਨ ਨੂੰ ਮਾਰਨ ਦੀ ਮਨਜ਼ੂਰੀ ਦਿੱਤੀ। ਉਸ ਦਿਨ ਯੇਰੂਸ਼ਲੇਮ ਦੀ ਕਲੀਸਿਆ ਉੱਤੇ ਬਹੁਤ ਵੱਡਾ ਸਤਾਵ ਹੋਇਆ, ਅਤੇ ਰਸੂਲਾਂ ਨੂੰ ਛੱਡ ਕੇ ਬਾਕੀ ਸਾਰੇ ਯਹੂਦਿਯਾ ਅਤੇ ਸਾਮਰਿਯਾ ਦੇ ਪ੍ਰਾਂਤਾਂ ਵਿੱਚ ਖਿੰਡ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਉਸੇ ਦਿਨ ਕਲੀਸਿਯਾ ਉੱਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ ਅਤੇ ਰਸੂਲਾਂ ਤੋਂ ਬਿਨਾ ਓਹ ਸਭ ਯਹੂਦਿਯਾ ਅਰ ਸਾਮਰਿਯਾ ਦੇ ਦੇਸਾਂ ਖਿੰਡ ਗਏ
Punjabi ERV
ਸੌਲੂਸ ਨੇ ਇਸਤੀਫ਼ਾਨ ਦੇ ਮਾਰੇ ਜਾਣ ਲਈ ਆਪਣੀ ਮੰਜ਼ੂਰੀ ਦੇ ਦਿੱਤੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੌਲੁਸ ਉਹ ਦੇ ਮਾਰ ਦੇਣ ਤੋਂ ਰਾਜ਼ੀ ਸੀ। ਉਸ ਦਿਨ ਕਲੀਸਿਯਾ ਉੱਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ, ਅਤੇ ਰਸੂਲਾਂ ਤੋਂ ਬਿਨ੍ਹਾਂ ਉਹ ਸਭ ਯਹੂਦਿਯਾ ਅਤੇ ਸਾਮਰਿਯਾ ਦੇ ਦੇਸਾਂ ਵਿੱਚ ਖਿੱਲਰ ਗਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ساؤُل اوہدے مار دین اُتّے راضی سی۔ تے اوس دِن توں یرُوشلِیم دی کلِیسیا اُتّے بڑا ظُلم ہون لگّا۔ تے رسُولاں نُوں چھڈ کے اوہ سارے یہُودیہ تے سامریہ دے مُلک وِچ کھِلّر گئے۔
Punjabi Standard Bible (Punjabi Standard Bible) 2023
ਸੌਲੁਸ ਉਸ ਦੀ ਹੱਤਿਆ ਵਿੱਚ ਸਹਿਮਤ ਸੀ। ਉਸੇ ਦਿਨ ਯਰੂਸ਼ਲਮ ਵਿੱਚ ਕਲੀਸਿਯਾ ਉੱਤੇ ਇੱਕ ਵੱਡਾ ਸਤਾਓ ਸ਼ੁਰੂ ਹੋ ਗਿਆ ਅਤੇ ਰਸੂਲਾਂ ਤੋਂ ਇਲਾਵਾ ਸਭ ਲੋਕ ਯਹੂਦਿਯਾ ਅਤੇ ਸਾਮਰਿਯਾ ਦੇ ਇਲਾਕਿਆਂ ਵਿੱਚ ਖਿੰਡ ਗਏ।