Acts 8:25 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਦ ਰਸੂਲਾਂ ਨੇ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਦੱਸਿਆ ਜੋ ਯਿਸੂ ਨੇ ਕੀਤੀਆਂ ਸਨ ਅਤੇ ਪਰਮੇਸ਼ੁਰ ਦਾ ਸੰਦੇਸ਼ ਦਿੱਤਾ। ਫ਼ਿਰ ਉਹ ਯਰੂਸ਼ਲਮ ਵੱਲ ਪਰਤ ਆਏ। ਰਸਤੇ ਵਿੱਚ ਉਹ ਸਾਮਰਿਯਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਉਹ ਗਵਾਹੀ ਦੇ ਚੁੱਕੇ ਅਤੇ ਪ੍ਰਭੂ ਦਾ ਵਚਨ ਸੁਣਾ ਚੁੱਕੇ ਤਾਂ ਯਰੂਸ਼ਲਮ ਨੂੰ ਵਾਪਸ ਚਲੇ ਗਏ । ਰਾਹ ਵਿੱਚ ਉਹਨਾਂ ਨੇ ਸਾਮਰਿਯਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਸ਼ੁਭ ਸਮਾਚਾਰ ਸੁਣਾਇਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਪਤਰਸ ਅਤੇ ਯੋਹਨ ਨੇ ਅੱਗੇ ਪ੍ਰਭੂ ਦੇ ਬਚਨ ਦਾ ਪ੍ਰਚਾਰ ਕੀਤਾ ਅਤੇ ਯਿਸ਼ੂ ਬਾਰੇ ਗਵਾਹੀ ਦਿੱਤੀ, ਤਾਂ ਪਤਰਸ ਅਤੇ ਯੋਹਨ ਬਹੁਤ ਸਾਰੇ ਸਾਮਰਿਯਾ ਪਿੰਡਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ, ਯੇਰੂਸ਼ਲੇਮ ਨੂੰ ਵਾਪਸ ਪਰਤੇ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਜਾਂ ਉਨ੍ਹਾਂ ਸਾਖੀ ਦਿੱਤੀ ਅਤੇ ਪ੍ਰਭੁ ਦਾ ਬਚਨ ਸੁਣਾਇਆ ਤਾਂ ਯਰੂਸ਼ਲਮ ਨੂੰ ਮੁੜੇ ਅਤੇ ਸਾਮਰੀਆਂ ਦਿਆਂ ਬਹੁਤ ਸਾਰਿਆਂ ਪਿੰਡਾਂ ਵਿੱਚ ਖੁਸ਼ ਖਬਰੀ ਸੁਣਾਈ।।
Punjabi ERV
ਤੱਦ ਰਸੂਲਾਂ ਨੇ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਦੱਸਿਆ ਜੋ ਯਿਸੂ ਨੇ ਕੀਤੀਆਂ ਸਨ ਅਤੇ ਪਰਮੇਸ਼ੁਰ ਦਾ ਸੰਦੇਸ਼ ਦਿੱਤਾ। ਫ਼ਿਰ ਉਹ ਯਰੂਸ਼ਲਮ ਵੱਲ ਪਰਤ ਆਏ। ਰਸਤੇ ਵਿੱਚ ਉਹ ਸਾਮਰਿਯਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਖੁਸ਼ ਖਬਰੀ ਦਾ ਪ੍ਰਚਾਰ ਕਰਦੇ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਉਨ੍ਹਾਂ ਨੇ ਗਵਾਹੀ ਦਿੱਤੀ ਅਤੇ ਪ੍ਰਭੂ ਦਾ ਬਚਨ ਸੁਣਾਇਆ ਅਤੇ ਸਾਮਰਿਯਾ ਦੇ ਬਹੁਤ ਸਾਰਿਆਂ ਪਿੰਡਾਂ ਵਿੱਚ ਖੁਸ਼ਖਬਰੀ ਸੁਣਾਈ ਤਾਂ ਉਹ ਯਰੂਸ਼ਲਮ ਨੂੰ ਮੁੜੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد اوہناں خُوب گواہی دِتّی تے خُدا دا کلام سُنایا تَد یرُوشلِیم نُوں مُڑے تے سامریاں دے بتھیریاں پِنڈاں وِچ خُوشخبری سُناندے گئے۔
Punjabi Standard Bible (Punjabi Standard Bible) 2023
ਇਸ ਤਰ੍ਹਾਂ ਰਸੂਲ ਗਵਾਹੀ ਦੇਣ ਅਤੇ ਪ੍ਰਭੂ ਦਾ ਵਚਨ ਸੁਣਾਉਣ ਤੋਂ ਬਾਅਦ ਯਰੂਸ਼ਲਮ ਨੂੰ ਵਾਪਸ ਜਾਂਦੇ ਹੋਏ ਸਾਮਰੀਆਂ ਦੇ ਬਹੁਤ ਸਾਰੇ ਪਿੰਡਾਂ ਵਿੱਚ ਖੁਸ਼ਖ਼ਬਰੀ ਸੁਣਾਉਂਦੇ ਗਏ।